ਨੈਸ਼ਨਲ ਡੈਸਕ — ਲਖਨਊ-ਆਗਰਾ ਐਕਸਪ੍ਰੈਸਵੇ ’ਤੇ ਸ਼ਨੀਵਾਰ ਨੂੰ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਇਸ ਦੁਰਘਟਨਾ ਵਿੱਚ ਉੱਤਰ ਪ੍ਰਦੇਸ਼ ਵਿਕਾਸ ਅਥਾਰਟੀ (UPEIDA) ਦੇ ਚਾਰ ਕਰਮਚਾਰੀਆਂ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਪੁਲਸ ਦੇ ਮੁਤਾਬਕ ਹਾਦਸਾ ਬੇਹਟਾ ਮੁਜਾਵਰ ਥਾਣਾ ਖੇਤਰ ਵਿੱਚ ਵਾਪਰਿਆ। ਇੱਕ ਤੇਜ਼ ਰਫ਼ਤਾਰ ਆਰਟੀਗਾ ਕਾਰ ਲਖਨਊ ਵੱਲ ਜਾ ਰਹੀ ਸੀ, ਜਿਸ ਦਾ ਟਾਇਰ ਫੱਟਣ ਨਾਲ ਕਾਰ ਬੇਕਾਬੂ ਹੋ ਗਈ ਅਤੇ ਦੂਜੀ ਲੇਨ ’ਚ ਪਲਟ ਗਈ। ਇਸ ਦੌਰਾਨ ਗਸ਼ਤ ਕਰ ਰਹੇ UPEIDA ਦੇ ਛੇ ਕਰਮਚਾਰੀਆਂ ਨੂੰ ਕਾਰ ਨੇ ਰੌਂਦ ਦਿੱਤਾ। ਚਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਗੰਭੀਰ ਜ਼ਖ਼ਮੀ ਹਸਪਤਾਲ ’ਚ ਇਲਾਜ ਅਧੀਨ ਹਨ। ਹਾਦਸੇ ਤੋਂ ਬਾਅਦ ਐਕਸਪ੍ਰੈਸਵੇ ’ਤੇ ਭਾਰੀ ਭੀੜ ਇਕੱਠੀ ਹੋ ਗਈ ਅਤੇ ਲੰਮਾ ਜਾਮ ਲੱਗ ਗਿਆ। ਪੁਲਸ ਨੇ ਕ੍ਰੇਨ ਦੀ ਮਦਦ ਨਾਲ ਕਾਰ ਨੂੰ ਹਟਾ ਕੇ ਟ੍ਰੈਫਿਕ ਮੁੜ ਚਲਾਇਆ।
ਡਰਾਈਵਰ ਫਰਾਰ
ਹਾਦਸੇ ਤੋਂ ਬਾਅਦ ਕਾਰ ਚਾਲਕ ਗੱਡੀ ਛੱਡ ਕੇ ਮੌਕੇ ਤੋਂ ਭੱਜ ਗਿਆ। ਪੁਲਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਚਾਲਕ ਦੀ ਤਲਾਸ਼ ਜਾਰੀ ਹੈ। ਇਸ ਘਟਨਾ ਦੀ ਜਾਂਚ ਲਈ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਪੂਰਾ ਮਾਮਲਾ ਗੰਭੀਰਤਾ ਨਾਲ ਜਾਂਚ ਹੇਠ ਹੈ।
ਕਰੂਰ ਰੈਲੀ ਹਾਦਸੇ 'ਚ 36 ਮੌਤਾਂ, ਵਿਜੇ ਥਲਾਪਤੀ ਦਾ ਆਇਆ ਦਰਦ ਭਰਿਆ ਬਿਆਨ
NEXT STORY