ਮੁੰਬਈ- ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ 'ਚ ਸੋਮਵਾਰ ਨੂੰ ਤੜਕੇ ਤੇਜ਼ ਗਤੀ ਨਾਲ ਜਾ ਰਹੇ ਇਕ ਟਰੱਕ ਦੇ ਪਲਟਣ ਨਾਲ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਪਿਸ਼ੋਰ ਘਾਟ ਇਲਾਕੇ 'ਚ ਉਸ ਸਮੇਂ ਹੋਈ ਜਦੋਂ ਗੰਨੇ ਨਾਲ ਭਰਿਆ ਟਰੱਕ ਕਨੰੜ ਤੋਂ ਪਿਸ਼ੋਰ ਜਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਟਰੱਕ 'ਤੇ 17 ਮਜ਼ਦੂਰ ਸਵਾਰ ਸਨ ਅਤੇ ਪਿਸ਼ੋਰ ਘਾਟ 'ਤੇ ਡਰਾਈਵਰ ਨੇ ਟਰੱਕ ਤੋਂ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਉਹ ਵਾਹਨ ਪਲਟ ਗਿਆ। ਅਧਿਕਾਰੀ ਨੇ ਦੱਸਿਆ ਕਿ ਮਜ਼ਦੂਰ ਸੜਕ 'ਤੇ ਡਿੱਗ ਗਏ ਅਤੇ ਗੰਨੇ ਦੇ ਢੇਰ ਹੇਠਾਂ ਦਬ ਗਈ। ਉਨ੍ਹਾਂ ਦੱਸਿਆ ਕਿ ਬਾਅਦ 'ਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ, ਉੱਥੇ ਹੀ 13 ਨੂੰ ਜਿਊਂਦੇ ਬਾਹਰ ਕੱਢ ਲਿਆ ਗਿਾ। ਅਧਿਕਾਰੀ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿੰਘ ਸਾਹਿਬ ਦਾ ਅੰਮ੍ਰਿਤ ਵੇਲੇ ਸੇਵਾ ਸੰਭਾਲਣਾ ਦੂਰ ਅੰਦੇਸ਼ੀ ਵਾਲਾ ਫ਼ੈਸਲਾ: ਸਰਨਾ
NEXT STORY