ਠਾਣੇ (ਭਾਸ਼ਾ) - ਨਵੀਂ ਮੁੰਬਈ ਦੀ ਪੁਲਸ ਨੇ ਪਤਨੀ ਦਾ ਕਤਲ ਕਰਨ ਦੇ ਦੋਸ਼ ਹੇਠ 33 ਸਾਲਾਂ ਤੋਂ ਭਗੌੜੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਮਾਮਲੇ ਦੇ ਸਬੰਧ ਵਿਚ ਪਨਵੇਲ ਟਾਊਨ ਥਾਣੇ ਦੇ ਸੀਨੀਅਰ ਇੰਸਪੈਕਟਰ ਨਿਤਿਨ ਠਾਕਰੇ ਨੇ ਮੰਗਲਵਾਰ ਨੂੰ ਦੱਸਿਆ ਕਿ ਮੁਲਜ਼ਮ ਬਾਬੂ ਗੁਡਗੀਰਾਮ ਕਾਲੇ (70) ਨੂੰ ਮੁੰਬਈ ਦੇ ਮੁਲੁੰਡ ਉਪਨਗਰ ਕੋਲ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਮਾਮਲਾ 28 ਜਨਵਰੀ, 1991 ਦਾ ਹੈ।
ਇਹ ਵੀ ਪੜ੍ਹੋ - ਵਿਦਿਆਰਥੀਆਂ ਦੀਆਂ ਮੌਜਾਂ : 25 ਦਸੰਬਰ ਤੋਂ 1 ਫਰਵਰੀ ਤੱਕ ਸਕੂਲ ਹੋਏ ਬੰਦ
ਉਹਨਾਂ ਕਿਹਾ ਕਿ ਉਸ ਸਮੇਂ ਕਾਲੇ ਨੇ ਲਗਾਤਾਰ ਘਰੇਲੂ ਝਗੜੇ ਕਾਰਨ ਪਨਵੇਲ ਇਲਾਕੇ ’ਚ ਸਥਿਤ ਆਪਣੇ ਘਰ ’ਚ ਮਿੱਟੀ ਦਾ ਤੇਲ ਪਾ ਕੇ ਪਤਨੀ ਦੀ ਅੱਗ ਲਾ ਕੇ ਹੱਤਿਆ ਕਰ ਦਿੱਤੀ ਸੀ। ਇਸ ਮਗਰੋਂ ਕਾਲੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਸਥਾਨਕ ਅਦਾਲਤ ਨੇ ਉਸ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਕਾਲੇ ਗ੍ਰਿਫ਼ਤਾਰੀ ਤੋਂ ਬੱਚ ਗਿਆ ਅਤੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਲੁਕਿਆ ਰਿਹਾ। ਅੱਜ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ - ਬੁਰੀ ਖ਼ਬਰ! 1 ਜਨਵਰੀ ਤੋਂ ਇਨ੍ਹਾਂ Smartphones 'ਤੇ ਨਹੀਂ ਚਲੇਗਾ WhatsApp
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
70 ਸਾਲ ਦਾ ਪਤੀ ,73 ਸਾਲ ਦੀ ਪਤਨੀ , ਬਜ਼ੁਰਗ ਜੋੜੇ ਨੇ 3 ਕਰੋੜ 'ਚ ਲਿਆ ਤਲਾਕ
NEXT STORY