ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਗੋਕਲਪੁਰੀ ਇਲਾਕੇ 'ਚ ਸੜਕ 'ਤੇ ਹੋਏ ਮਾਮੂਲੀ ਝਗੜੇ 'ਚ ਇਕ ਔਰਤ ਦਾ ਗੋਲੀ ਮਾਰ ਕੇ ਕਤਲ ਕਰਨ ਵਾਲੇ 28 ਸਾਲਾ ਦੋਸ਼ੀ ਨੂੰ ਸ਼ੁੱਕਰਵਾਰ ਤੜਕੇ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਅਤੇ ਪੁਲਸ ਵਿਚਾਲੇ ਮੁਕਾਬਲਾ ਹੋਇਆ ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁਕਾਬਲੇ ਦੌਰਾਨ ਪੁਲਸ ਵੱਲੋਂ ਕੀਤੀ ਜਵਾਬੀ ਗੋਲੀਬਾਰੀ 'ਚ ਉੱਤਰ ਪ੍ਰਦੇਸ਼ ਦੇ ਸਾਹਿਬਾਬਾਦ ਦੇ ਰਹਿਣ ਵਾਲੇ ਮਜੀਬ ਚੌਧਰੀ ਦੀਆਂ ਦੋਵੇਂ ਲੱਤਾਂ 'ਚ ਗੋਲੀ ਲੱਗੀ ਹੈ। ਉੱਤਰ-ਪੂਰਬੀ ਦਿੱਲੀ ਦੇ ਡਿਪਟੀ ਕਮਿਸ਼ਨਰ ਆਫ ਪੁਲਸ ਜੋਏ ਤਿਰਕੀ ਨੇ ਕਿਹਾ ਕਿ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਦੀ ਪਛਾਣ ਕੀਤੀ ਗਈ ਸੀ, ਜਿਸ ਤੋਂ ਬਾਅਦ ਇਕ ਟੀਮ ਨੂੰ ਉਸ ਦਾ ਪਤਾ ਲਗਾਉਣ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਕਿਹਾ,"ਸਾਡੀ ਟੀਮ ਨੂੰ ਸ਼ੁੱਕਰਵਾਰ ਤੜਕੇ 3:45 ਵਜੇ ਸੂਚਨਾ ਮਿਲੀ ਕਿ ਮੁਲਜ਼ਮ ਗੋਕਲਪੁਰੀ ਦੇ ਨਾਲਾ ਰੋਡ ਇਲਾਕੇ 'ਚ ਹੈ।" ਟਿਰਕੀ ਨੇ ਕਿਹਾ ਕਿ ਚੌਧਰੀ ਨੂੰ ਪੁਲਸ ਨਾਲ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਇਕ ਪਿਸਤੌਲ, ਤਿੰਨ ਗੋਲੀਆਂ ਅਤੇ ਇਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਟਿਰਕੀ ਨੇ ਕਿਹਾ,"ਸਾਨੂੰ ਸੂਚਨਾ ਮਿਲੀ ਸੀ ਕਿ ਚੌਧਰੀ ਆਪਣੇ ਇਕ ਸਾਥੀ ਨੂੰ ਮਿਲਣ ਲਈ ਗੋਕਲਪੁਰੀ ਆਏਗਾ। ਪੁਲਸ ਨੇ ਨਾਲਾ ਰੋਡ ਇਲਾਕੇ ਦੇ ਕੋਲ ਜਾਲ ਵਿਛਾਇਆ ਅਤੇ ਉਹ ਦੁਪਹਿਰ 3:45 ਵਜੇ ਦੇ ਕਰੀਬ ਮੋਟਰਸਾਈਕਲ 'ਤੇ ਉੱਥੇ ਪਹੁੰਚਿਆ।" ਉਨ੍ਹਾਂ ਕਿਹਾ,"ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀ ਪਰ ਉਸ ਨੇ ਉੱਥੇ ਰੁਕਣ ਦੀ ਬਜਾਏ ਪੁਲਸ 'ਤੇ ਗੋਲੀਬਾਰੀ ਕਰ ਦਿੱਤੀ। ਚੌਧਰੀ ਨੇ ਤਿੰਨ ਰਾਉਂਡ ਫਾਇਰ ਕੀਤੇ, ਜਿਸ ਤੋਂ ਬਾਅਦ ਪੁਲਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਉਸ ਨੂੰ ਦੋਵੇਂ ਲੱਤਾਂ 'ਚ ਗੋਲੀ ਮਾਰ ਦਿੱਤੀ ਗਈ। ਇਸ ਤੋਂ ਬਾਅਦ ਪੁਲਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ।" ਪੁਲਸ ਨੇ ਦੱਸਿਆ ਕਿ ਚੌਧਰੀ 'ਤੇ ਕਤਲ ਸਮੇ ਤਿੰਨ ਅਪਰਾਧਕ ਮਾਮਲੇ ਦਰਜ ਹਨ। ਗੋਕਲਪੁਰੀ ਇਲਾਕੇ 'ਚ 31 ਜੁਲਾਈ ਬੁੱਧਵਾਰ ਨੂੰ 2 ਦੋਪਹੀਆ ਵਾਹਨਾਂ ਦੇ ਆਪਸ 'ਚ ਮਾਮੂਲੀ ਰੂਪ ਨਾਲ ਟਕਰਾਉਣ ਤੋਂ ਬਾਅਦ ਹੋਏ ਝਗੜੇ 'ਚ ਦੋਸ਼ੀ ਚੌਧਰੀ ਨੇ 30 ਸਾਲਾ ਸਿਮਰਨਜੀਤ ਕੌਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਗੋਕੁਲਪੁਰੀ ਫਲਾਈਓਵਰ 'ਤੇ ਕਰੀਬ 3.15 ਵਜੇ ਉਸ ਦੌਰਾਨ ਇਹ ਘਟਨਾ ਹੋਈ ਜਦੋਂ ਔਰਤ ਸਿਮਰਨਜੀਤ ਕੌਰ ਅਤੇ ਆਪਣੇ ਪਤੀ ਹੀਰਾ ਸਿੰਘ ਅਤੇ (12 ਤੇ 4 ਸਾਲ ਦੇ) 2 ਬੇਟਿਆਂ ਨਾਲ ਜਾ ਰਹੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਸ਼ਨੀਵਾਰ ਨੂੰ ਕਰਨਗੇ ਖੇਤੀ ਅਰਥ ਸ਼ਾਸਤਰੀਆਂ ਦੀ 32ਵੀਂ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ
NEXT STORY