ਨਵੀਂ ਦਿੱਲੀ– ਨਾਰਥ ਵੈਸਟ ਜ਼ਿਲੇ ਦੀ ਸਾਈਬਰ ਥਾਣਾ ਪੁਲਸ ਨੇ ਵਰਕ ਫਰਾਮ ਹੋਮ ਦੇ ਨਾਂ ’ਤੇ 100 ਲੋਕਾਂ ਨਾਲ ਠੱਗੀ ਮਾਰ ਕੇ ਲੱਖਾਂ ਰੁਪਏ ਹੜੱਪ ਚੁੱਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਾਈਬਰ ਥਾਣਾ ਪੁਲਸ ਨੂੰ ਅਸ਼ੋਕ ਵਿਹਾਰ ਦੀ ਰਹਿਣ ਵਾਲੀ ਦੀਪ ਸ਼ਿਖਾ ਨਾਂ ਦੀ ਲੜਕੀ ਨੇ ਲਿਖਤੀ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਨੌਕਰੀ ਲਈ ਕਿਊਟਰ ਡਾਟ ਕਾਮ ਲਈ ਰਜਿਸਟਰ ਕੀਤਾ ਸੀ। ਬੀਤੀ 18 ਜੂਨ ਨੂੰ ਉਸ ਦੇ ਫ਼ੋਨ ’ਤੇ ਇਕ ਨੰਬਰ ਤੋਂ ਫੋਨ ਆਇਆ ਸੀ। ਕਾਲਰ ਨੇ ਦੱਸਿਆ ਕਿ ਉਸ ਨੂੰ ਵਰਕ ਫਰਾਰ ਹੋਮ ਲਈ ਚੁਣਿਆ ਗਿਆ ਹੈ। ਕਾਲਰ ਨੇ ਵਟਸਐਪ ਰਾਹੀਂ ਗੱਲਬਾਤ ਕੀਤੀ। ਕਾਲਰ ਨੇ ਰਜਿਸਟ੍ਰੇਸ਼ਨ ਦੇ ਨਾਂ ’ਤੇ ਉਸ ਕੋਲੋਂ 2500 ਰੁਪਏ ਲੈ ਲਏ। ਅਗਲੇ ਹੀ ਦਿਨ ਕਾਲਰ ਨੇ ਫੋਨ ਕਰਕੇ ਇੰਟਰਵਿਊ ਦੇ ਨਾਂ ’ਤੇ 4500 ਰੁਪਏ ਲੈ ਲਏ। ਉਸ ਨੇ ਦੱਸਿਆ ਕਿ ਇਹ ਪੈਸੇ ਪਹਿਲੀ ਤਨਖਾਹ ਵਿਚ ਵਾਪਸ ਕਰ ਦਿੱਤੇ ਜਾਣਗੇ।
ਕਾਲਰ ਨੇ ਫੋਨ ’ਤੇ ਹੀ ਇੰਟਰਵਿਊ ਲੈ ਲਈ ਅਤੇ 15,000 ਰੁਪਏ ਹੋਰ ਮੰਗੇ ਪਰ ਸ਼ੱਕ ਹੋਣ ’ਤੇ ਦੀਪ ਸ਼ਿਖਾ ਨੇ 15000 ਰੁਪਏ ਜਮ੍ਹਾ ਨਹੀਂ ਕਰਵਾਏ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੀੜਤਾ ਤੋਂ ਕਾਲਰ ਦਾ ਫੋਨ ਨੰਬਰ ਅਤੇ ਜਮ੍ਹਾ ਕਰਵਾਏ ਪੈਸਿਆਂ ਦੀ ਡਿਟੇਲ ਲਈ। ਪੁਲਸ ਟੀਮ ਨੇ ਤੁਰੰਤ ਜਾਂਚ ਕਰਦੇ ਹੋਏ ਰਾਹੁਲ ਅਤੇ ਸੰਧਿਆ ਨੂੰ ਸੈਕਟਰ-15 ਨੋਇਡਾ ਤੋਂ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਉਨ੍ਹਾਂ ਦੇ ਫਰਾਰ ਸਾਥੀ ਰੋਹਿਤ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਜਾਨਲੇਵਾ ਸਾਬਤ ਹੋਇਆ ਇਕਤਰਫਾ ਪਿਆਰ, ਮੁਸਲਿਮ ਨੌਜਵਾਨ ਨੇ ਕੁੜੀ ਨੂੰ ਜ਼ਿੰਦਾ ਸਾੜਿਆ
NEXT STORY