ਮੁੰਬਈ: ਗੋਰੇਗਾਓਂ-ਪੂਰਬ ਦਿੰਡੋਸ਼ੀ ਅਦਾਲਤ 'ਚ ਸੁਣਵਾਈ ਦੌਰਾਨ ਪੀੜਤ ਬੱਚੇ ਵਲੋਂ ਦੋਸ਼ੀ ਨੂੰ ਪਛਾਣੇ ਜਾਣ ਤੋਂ ਬਾਅਦ ਉਸ ਨੇ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਵਿਕਾਸ ਪਵਾਰ ਘਾਟਕੋਪਰ ਦਾ ਰਹਿਣ ਵਾਲਾ ਸੀ। 2015 'ਚ ਉਸ ਨੇ ਇਕ 5 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕੀਤਾ ਸੀ ਤੇ ਇਸ ਦੋਸ਼ 'ਚ ਉਸ ਨੂੰ ਗ੍ਰਿਫਤਾਰ ਕੀਤਾ ਸੀ। ਉਸ ਮਾਮਲੇ 'ਚ ਸੁਣਵਾਈ ਲਈ ਵਿਕਾਸ ਨੂੰ ਆਰਥਰ ਰੋਡ ਜੇਲ ਤੋਂ ਦਿੰਡੋਸ਼ੀ ਸੈਸ਼ਨ ਕੋਰਟ ਲਿਆਂਦਾ ਗਿਆ ਸੀ। ਜਿਸ ਦੌਰਾਨ ਪੀੜਤ ਬੱਚਾ ਵੀ ਉਥੇ ਆਇਆ ਸੀ, ਜਿਸ ਨੇ ਜੱਜ ਸਾਹਮਣੇ ਉਸ ਨੂੰ ਪਛਾਣ ਲਿਆ ਸੀ। ਉਸ ਦੇ ਬਾਅਦ ਉਸ ਨੇ ਪੁਲਸ ਨੂੰ ਪਿਆਸ ਦਾ ਬਹਾਨਾ ਲਾ ਕੇ 6ਵੀਂ ਮੰਜ਼ਿਲ 'ਤੇ ਜਾ ਕੇ ਛਾਲ ਮਾਰ ਦਿੱਤੀ।ਜਿਸ ਕਾਰਨ ਉਸ ਦੀ ਮੌਤ ਹੋ ਗਈ।
ਓਡੀਸ਼ਾ : ਹੱਤਿਆ ਦੇ ਮਾਮਲੇ 'ਚ 18 ਵਿਅਕਤੀਆਂ ਨੂੰ ਹੋਈ ਉਮਰ ਕੈਦ ਦੀ ਸਜ਼ਾ
NEXT STORY