ਨਵੀਂ ਦਿੱਲੀ, (ਭਾਸ਼ਾ)- ਅਡਾਣੀ ਡਿਫੈਂਸ ਐਂਡ ਏਅਰੋਸਪੇਸ ਨੇ ਭਾਰਤੀ ਸਮੁੰਦਰੀ ਫੌਜ ਨੂੰ ਦੂਜਾ ‘ਦ੍ਰਿਸ਼ਟੀ-10’ ਸਟਾਰਲਾਈਨਰ ਨਿਗਰਾਨੀ ਡਰੋਨ ਬੁੱਧਵਾਰ ਸੌਂਪਿਆ। ਇਸ ਨਾਲ ਸਮੁੰਦਰੀ ਖੇਤਰਾਂ ’ਚ ਨਿਗਰਾਨੀ ਕਰਨ ਲਈ ਭਾਰਤੀ ਸਮੁੰਦਰੀ ਫੌਜ ਦੀ ਸਮਰੱਥਾ ’ਚ ਵਾਧਾ ਹੋਵੇਗਾ ਤੇ ਸਮੁੰਦਰੀ ਡਾਕੂਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕੇਗਾ।
ਉਦਯੋਗਪਤੀ ਗੌਤਮ ਅਡਾਣੀ ਦੀ ਮਲਕੀਅਤ ਵਾਲੀ ਕੰਪਨੀ ‘ਅਡਾਣੀ ਡਿਫੈਂਸ ਐਂਡ ਏਅਰੋਸਪੇਸ’ ਵੱਲੋਂ ਹੈਦਰਾਬਾਦ ਪਲਾਂਟ ’ਚ ਬਣਾਇਆ ਗਿਆ ‘ਦ੍ਰਿਸ਼ਟੀ-10’ ਸਟਾਰਲਾਈਨਰ ਡਰੋਨ ਇਕ ਉੱਨਤ ਖੁਫੀਆ, ਨਿਗਰਾਨੀ ਅਤੇ ਟੋਹੀ ਉਪਕਰਨ ਹੈ, ਜਿਸ ਦੀ 36 ਘੰਟੇ ਤੱਕ ਉਡਾਣ ਭਰਨ ਤੇ 450 ਕਿਲੋਗ੍ਰਾਮ ਪੇਲੋਡ ਲਿਜਾਣ ਦੀ ਸਮਰੱਥਾ ਹੈ।
ਜ਼ਿਕਰਯੋਗ ਹੈ ਕਿ ਪਹਿਲਾ ‘ਦ੍ਰਿਸ਼ਟੀ-10’ ਸਟਾਰਲਾਈਨਰ ਇਸ ਸਾਲ ਜਨਵਰੀ ’ਚ ਭਾਰਤੀ ਸਮੁੰਦਰੀ ਫੌਜ ਨੂੰ ਸੌਂਪਿਆ ਗਿਆ ਸੀ।
5 ਸਾਲਾਂ ’ਚ 2227 ਕੰਪਨੀਆਂ ਨੇ ਪੱਛਮੀ ਬੰਗਾਲ ਛੱਡਿਆ
NEXT STORY