ਖਾਰਤੂਮ/ਭੁਵਨੇਸ਼ਵਰ (ਭਾਸ਼ਾ) - ਸੂਡਾਨ ’ਚ 45 ਦਿਨਾਂ ਤੱਕ ਬੰਧਕ ਬਣਾਏ ਜਾਣ ਤੋਂ ਬਾਅਦ ਓਡਿਸ਼ਾ ਦੇ 36 ਸਾਲਾ ਆਦਰਸ਼ ਬੇਹੇਰਾ ਦੀ ਸੁਰੱਖਿਅਤ ਵਤਨ ਵਾਪਸੀ ਹੋ ਗਈ ਹੈ। ਅੰਤਰਰਾਸ਼ਟਰੀ ਵਿਚੋਲਿਆਂ ਦੀ ਮਦਦ ਨਾਲ ਭਾਰਤੀ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਉਸ ਦੀ ਰਿਹਾਈ ਸੰਭਵ ਹੋ ਸਕੀ।
ਜਗਤ ਸਿੰਘ ਪੁਰ ਜ਼ਿਲੇ ਦੇ ਕੋਟਾਕਾਨਾ ਪਿੰਡ ਦੇ ਰਹਿਣ ਵਾਲੇ ਬੇਹੇਰਾ ਸਾਲ 2022 ’ਚ ਸੂਡਾਨ ਗਏ ਸਨ ਅਤੇ ਉੱਤਰੀ ਦਾਰਫੁਰ ਦੇ ਅਲ-ਫਾਸ਼ਿਰ ਸ਼ਹਿਰ ’ਚ ਇਕ ਪਲਾਸਟਿਕ ਫੈਕਟਰੀ ’ਚ ਮਕੈਨਿਕ ਵਜੋਂ ਕੰਮ ਕਰਦੇ ਸਨ। ਕੁਝ ਹਫ਼ਤੇ ਪਹਿਲਾਂ ਉਸ ਦੇ ਲਾਪਤਾ ਹੋਣ ਤੋਂ ਬਾਅਦ ਅਗਵਾ ਹੋਣ ਦੀ ਪੁਸ਼ਟੀ ਹੋਈ ਸੀ।
ਭੁਵਨੇਸ਼ਵਰ ਪਹੁੰਚਣ ’ਤੇ ਬੇਹੇਰਾ ਨੇ ਕਿਹਾ ਕਿ ਉਸ ਨੂੰ ਰੈਪਿਡ ਸਪੋਰਟ ਫੋਰਸਿਜ਼ (ਆਰ. ਐੱਸ. ਐੱਫ.) ਦੇ ਅੱਤਵਾਦੀਆਂ ਨੇ ਬੰਧਕ ਬਣਾ ਕੇ ਅਣਮਨੁੱਖੀ ਤਸੀਹੇ ਦਿੱਤੇ। ਉਸ ਨੂੰ ਕਈ ਦਿਨਾਂ ਤੱਕ ਭੋਜਨ ਨਹੀਂ ਦਿੱਤਾ ਗਿਆ, ਜੇਲ ’ਚ ਰੱਖਿਆ ਗਿਆ ਅਤੇ ਜੰਗਲ ’ਚ ਪੈਦਲ ਚੱਲਣ ਲਈ ਮਜਬੂਰ ਕੀਤਾ ਗਿਆ। ਉਸ ਨੂੰ ਜ਼ਿੰਦਾ ਵਾਪਸ ਆਉਣ ਦੀ ਉਮੀਦ ਨਹੀਂ ਸੀ, ਇਹ ਉਸ ਲਈ ਨਵਾਂ ਜੀਵਨ ਹੈ। ਰਿਹਾਈ ਤੋਂ ਬਾਅਦ ਬੇਹੇਰਾ ਆਬੂ ਧਾਬੀ ਅਤੇ ਹੈਦਰਾਬਾਦ ਹੁੰਦੇ ਹੋਏ ਬੁੱਧਵਾਰ ਸਵੇਰੇ ਭੁਵਨੇਸ਼ਵਰ ਪਹੁੰਚੇ।
ਹੁਣ 10 ਘੰਟੇ ਪਹਿਲਾਂ ਪਤਾ ਲੱਗ ਜਾਵੇਗਾ ਟ੍ਰੇਨ ਟਿਕਟ ਕੰਫਰਮ ਹੋਈ ਜਾਂ ਨਹੀਂ, ਰੇਲਵੇ ਲਿਆ ਰਿਹਾ ਹੈ ਨਵਾਂ ਨਿਯਮ
NEXT STORY