ਜੰਮੂ/ਸ਼੍ਰੀਨਗਰ (ਭਾਸ਼ਾ)– ਕੇਂਦਰ ਸਰਕਾਰ ਨੇ ਅੱਤਵਾਦ ’ਤੇ ਸ਼ਿਕੰਜਾ ਕੱਸਣ ਲਈ ਜੰਮੂ-ਕਸ਼ਮੀਰ ਦੀਆਂ ਵੱਖ-ਵੱਖ ਜੇਲਾਂ ਵਿਚ ਕੈਦ 26 ਕੈਦੀਆਂ ਨੂੰ ਗ੍ਰਹਿ ਵਿਭਾਗ ਵਲੋਂ ਸੈਂਟਰਲ ਜੇਲ੍ਹ ਆਗਰਾ ’ਚ ਸ਼ਿਫਟ ਕਰਨ ਦਾ ਹੁਕਮ ਜਾਰੀ ਕੀਤਾ ਹੈ। ਇਨ੍ਹਾਂ ਸਾਰੇ ਕੈਦੀਆਂ ਨੂੰ ਜੰਮੂ-ਕਸ਼ਮੀਰ ਪਬਲਿਕ ਸੇਫਟੀ ਐਕਟ (ਪੀ. ਐੱਸ. ਏ.)-1987 ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਕਮ ਮੁਤਾਬਕ ਇਨ੍ਹਾਂ ਕੈਦੀਆਂ ਨੂੰ ਜ਼ਿਲ੍ਹਾ ਜੇਲ੍ਹ ਬਾਰਾਮੂਲਾ, ਸੈਂਟਰਲ ਜੇਲ੍ਹ ਸ਼੍ਰੀਨਗਰ, ਜ਼ਿਲ੍ਹਾ ਜੇਲ੍ਹ ਕੁਪਵਾੜਾ, ਸੈਂਟਰਲ ਜੇਲ੍ਹ ਕੋਟ ਭਲਵਾਲ ਆਦਿ ਤੋਂ ਆਗਰਾ ਸੈਂਟਰਲ ਜੇਲ੍ਹ ਸ਼ਿਫਟ ਕੀਤਾ ਜਾਵੇਗਾ। ਇਸੇ ਤਰ੍ਹਾਂ ਕਸ਼ਮੀਰ ਵਿਚ ਪਿਛਲੇ 2 ਹਫ਼ਤਿਆਂ ਵਿਚ ਅੱਤਵਾਦੀਆਂ ਵਲੋਂ ਆਮ ਲੋਕਾਂ ਦੇ ਕਤਲ ਤੋਂ ਬਾਅਦ ਨਵੇਂ ਬੰਕਰਾਂ ਦਾ ਨਿਰਮਾਣ ਅਤੇ ਜ਼ਿਆਦਾ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ। 8 ਸਾਲਾਂ ਬਾਅਦ ਸ਼ਹਿਰ ਦੀਆਂ ਸੜਕਾਂ ’ਤੇ ਸੁਰੱਖਿਆ ਬੰਕਰਾਂ ਦੀ ਵਾਪਸੀ ਅਤੇ ਨੀਮ ਫ਼ੌਜੀ ਫ਼ੋਰਸਾਂ ਹੋਰ ਜ਼ਿਆਦਾ ਜਵਾਨ ਤਾਇਨਾਤ ਕੀਤੇ ਜਾ ਰਹੇ ਹਨ।
ਕੇਂਦਰੀ ਹਥਿਆਰਬੰਦ ਨੀਮ ਫ਼ੌਜੀ ਫ਼ੋਰਸਾਂ (ਸੀ. ਏ. ਪੀ. ਐੱਫ.) ਵਲੋਂ ਸ਼੍ਰੀਨਗਰ ਦੇ ਕਈ ਇਲਾਕਿਆਂ ਵਿਚ ਸੁਰੱਖਿਆ ਬੰਕਰ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਕਸ਼ਮੀਰ ਵਿਚ ਸੁਰੱਖਿਆ ਸਥਿਤੀ ਵਿਚ ਸਮੁੱਚੇ ਸੁਧਾਰ ਤੋਂ ਬਾਅਦ 2011 ਅਤੇ 2014 ਦਰਮਿਆਨ ਹਟਾ ਦਿੱਤਾ ਗਿਆ ਸੀ। ਸੂਤਰਾਂ ਅਨੁਸਾਰ ਆਮ ਲੋਕਾਂ ਦੇ ਕਤਲਾਂ ਨੂੰ ਵੇਖਦਿਆਂ ਵਾਦੀ ਖਾਸ ਤੌਰ ’ਤੇ ਸ਼੍ਰੀਨਗਰ ਵਿਚ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵਾਧੂ ਨੀਮ ਫ਼ੌਜੀ ਫ਼ੋਰਸਾਂ ਦੀਆਂ 50 ਟੁਕੜੀਆਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਪੁਲਸ ਨੇ ਸ਼੍ਰੀਨਗਰ ਅਤੇ ਦੱਖਣੀ ਕਸ਼ਮੀਰ ਦੇ ਕੁਝ ਇਲਾਕਿਆਂ ਵਿਚ ਇੰਟਰਨੈੱਟ ਵੀ ਬੰਦ ਕਰ ਦਿੱਤਾ ਹੈ ਅਤੇ ਸ਼ਹਿਰ ਵਿਚ ਦੋਪਹੀਆ ਵਾਹਨਾਂ ਦੇ ਕਾਗਜ਼ਾਂ ਦੀ ਪੜਤਾਲ ਦੀ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਕਸ਼ਮੀਰ ਜ਼ੋਨ ਦੀ ਪੁਲਸ ਅਨੁਸਾਰ ਇਹ ਕਦਮ ਪੂਰੀ ਤਰ੍ਹਾਂ ਅੱਤਵਾਦੀ ਹਿੰਸਾ ਨਾਲ ਸਬੰਧਤ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਵੇਖੋ ਮਨਮੋਹਕ ਤਸਵੀਰਾਂ
NEXT STORY