ਨਵੀਂ ਦਿੱਲੀ (ਜ. ਬ.)– ਫਰਾਂਸ ਦੀ ਵਿਕਾਸ, ਫ੍ਰੈਂਕੋਫੋਨੀ ਤੇ ਕੌਮਾਂਤਰੀ ਹਿੱਸੇਦਾਰੀ ਰਾਜ ਮੰਤਰੀ ਕ੍ਰਿਸੌਲਾ ਜਾਚਾਰੋਪੋਲੂ ਨੇ ਬੀਤੇ ਦਿਨ ਫਰਾਂਸੀਸੀ ਅੰਬੈਸੀ ਵਿਚ ਇਕ ਵਿਸ਼ੇਸ਼ ਸਮਾਗਮ ਦੌਰਾਨ ਸੁਰਪਾਲ ਸਮੂਹ ਦੇ ਡਾਇਰੈਕਟਰ ਆਦਿੱਤਿਆ ਸੁਰਪਾਲ ਨੂੰ ‘ਸ਼ੇਵੇਲੀਅਰ ਡੇਲ ਆਰਡੇ ਨੈਸ਼ਨਲ ਡੂ ਮੇਰਿਟੇ’ ਦਾ ਪ੍ਰਤੀਕ ਚਿੰਨ੍ਹ ਮੁਹੱਈਆ ਕੀਤਾ। ਇਹ ਸਨਮਾਨ ਸਿੱਖਿਆ ਦੇ ਖੇਤਰ ਵਿਚ ਭਾਰਤ-ਫਰਾਂਸ ਸਹਿਯੋਗ ਵਿਕਸਿਤ ਕਰਨ ਵਿਚ ਸੁਰਪਾਲ ਦੀ ਲੰਮੇ ਸਮੇਂ ਦੀ ਵਚਨਬੱਧਤਾ ਤੇ ਯੋਗਦਾਨ ਨੂੰ ਮਾਨਤਾ ਦੇਣ ਲਈ ਦਿੱਤਾ ਗਿਆ।
‘ਸੁਰਪਾਲ ਐਜੂਕੇਸ਼ਨ’ ਦੇ ਡਾਇਰੈਕਟਰ ਦੇ ਰੂਪ ’ਚ ਆਦਿੱਤਿਆ ਸੁਰਪਾਲ ਨੇ ਫਰਾਂਸੀਸੀ ਵਿੱਦਿਅਕ ਮਾਡਲ ਤੋਂ ਪ੍ਰੇਰਿਤ ਕਿੰਡਰਗਾਰਟਨ ਤੇ ਸਕੂਲਾਂ ਦੀ ਸਥਾਪਨਾ ਕੀਤੀ ਹੈ। ਇੰਝ ਕਰ ਕੇ ਉਨ੍ਹਾਂ ਬੱਚਿਆਂ ਲਈ ਫਰੈਂਚ ਭਾਸ਼ਾ ਸਿੱਖਣ ਅਤੇ ਫਰਾਂਸੀਸੀ ਸੱਭਿਅਤਾ ਤੋਂ ਜਾਣੂ ਹੋਣ ਦਾ ਰਸਤਾ ਖੋਲ੍ਹਿਆ ਹੈ। ਉਹ ਅਗਲੀ ਪੀੜ੍ਹੀ ਨੂੰ ਮੁੱਢਲੇ ਪੱਧਰ ਤੋਂ ਹੀ ਸਿਖਲਾਈ ਦੇ ਰਹੇ ਹਨ। 2018 ’ਚ ‘ਬੇਬੀ ਡੂ ਕੈਸ਼’ ਨਾਲ ਸ਼ੁਰੂਆਤ ਕਰਦਿਆਂ ਸੁਰਪਾਲ ਨੇ 2022 ਵਿਚ ਗੁੜਗਾਓਂ ਵਿਚ ਅਤੇ ਜੁਲਾਈ 2023 ’ਚ ਨਵੀਂ ਦਿੱਲੀ ਵਿਚ ‘ਏ. ਯੂ. ਗ੍ਰੈਂਡ ਏਅਰ’ ਨਾਂ ਨਾਲ 2 ਹੋਰ ਸਕੂਲ ਖੋਲ੍ਹੇ ਹਨ। ਏ. ਯੂ. ਗ੍ਰੈਂਡ ਏਅਰ ਗੁੜਗਾਓਂ ਨੂੰ ਅਧਿਕਾਰਤ ਤੌਰ ’ਤੇ ਏ. ਈ. ਐੱਫ. ਈ. (ਏਜੰਸੀ ਫਾਰ ਫਰੈਂਚ ਐਜੂਕੇਸ਼ਨ ਅਬ੍ਰੋਡ) ਦੇ ਵੈਸ਼ਵਿਕ ਨੈੱਟਵਰਕ ਦਾ ਹਿੱਸਾ ਬਣਨ ਲਈ ਪ੍ਰਵਾਨਗੀ ਮਿਲਣ ਵਾਲੀ ਹੈ, ਜਿਸ ਵਿਚ 139 ਦੇਸ਼ਾਂ ’ਚ 3,95,000 ਨਾਮਜ਼ਦ ਵਿਦਿਆਰਥੀਆਂ ਵਾਲੇ 580 ਸਕੂਲ ਹਨ।
ਪੜ੍ਹੋ ਇਹ ਅਹਿਮ ਖ਼ਬਰ-ਜਲੰਧਰ ਦੇ ਹਰਬਲਾਸ ਦੁਸਾਂਝ ਨੇ ਇਟਲੀ 'ਚ ਰਚਿਆ ਇਤਿਹਾਸ, ਹਾਸਲ ਕੀਤੀ ਇਹ ਉਪਲਬਧੀ
ਸਿੱਖਿਆ ਤੋਂ ਇਲਾਵਾ ਸੁਰਪਾਲ ਭਾਰਤ ਤੇ ਫਰਾਂਸ ਵਿਚਾਲੇ ਸੱਭਿਆਚਾਰਕ ਸਬੰਧਾਂ ਦੇ ਪ੍ਰੇਰਕ ਹਨ। ਉਨ੍ਹਾਂ ਫਰਾਂਸ ਨਾਲ ਕਈ ਸਹਿਯੋਗੀ ਪਹਿਲਕਦਮੀਆਂ ਵਿਕਸਿਤ ਕੀਤੀਆਂ ਹਨ ਅਤੇ ਸ਼ੈਟੋ ਡੀ ਵਰਸੇਈ ਤੇ ਸ਼ੈਟੋ ਸ਼ੰਬੋਰਡ ਦੇ ਪ੍ਰਚਾਰ ਦੇ ਮਾਧਿਅਮ ਰਾਹੀਂ ਫਰਾਂਸੀਸੀ ਸੱਭਿਅਤਾ ਦੇ ਵਾਹਕ ਰਹੇ ਹਨ, ਜਿਸ ਦੇ ਲਈ ਉਹ ਅਧਿਕਾਰਤ ਰਾਜਦੂਤ ਹਨ। ਉਨ੍ਹਾਂ ਦੀ ਕੰਪਨੀ ਫਰਾਂਸ ਦੀ ਕੌਮੀ ਆਈਸ ਹਾਕੀ ਟੀਮ ਦੀ ਅਧਿਕਾਰਤ ਸਪਾਂਸਰ ਵੀ ਹੈ। ਆਪਣੇ ਸਵਾਗਤੀ ਭਾਸ਼ਣ ’ਚ ਰਾਜ ਮੰਤਰੀ ਕ੍ਰਿਸੌਲਾ ਜਾਚਾਰੋਪੋਲੂ ਨੇ ਕਿਹਾ–‘‘ਇਕ ਸੱਚੇ ਫ੍ਰੈਂਕੋਫਾਈਲ ਅਤੇ ਫਰਾਂਸ ਦੇ ਵਿਸ਼ੇਸ਼ ਮਿੱਤਰ ਆਦਿੱਤਿਆ ਸੁਰਪਾਲ ਨੂੰ ਸਨਮਾਨਤ ਕਰਨਾ ਇਕ ਵਿਸ਼ੇਸ਼ ਅਧਿਕਾਰ ਹੈ। ਸਿੱਖਿਆ ਪ੍ਰਤੀ ਉਨ੍ਹਾਂ ਦੇ ਸਮਰਪਣ, ਫਰਾਂਸ ਪ੍ਰਤੀ ਉਨ੍ਹਾਂ ਦੇ ਪਿਆਰ ਅਤੇ ਕਾਰੋਬਾਰ ਦੀ ਮੁਹਾਰਤ ਨੇ ਉਨ੍ਹਾਂ ਨੂੰ ਹੈਰਾਨੀਜਨਕ ਢੰਗ ਨਾਲ ਸਫਲ ਦੋਭਾਸ਼ੀ ਕਿੰਡਰਗਾਰਟਨ ਤੇ ਸਕੂਲ ਬਣਾਉਣ ਲਈ ਪ੍ਰੇਰਿਤ ਕੀਤਾ ਹੈ, ਜੋ ਫਰਾਂਸ ਨੂੰ ਭਾਰਤ ਦੀ ਨੌਜਵਾਨ ਪੀੜ੍ਹੀ ਦੇ ਬਹੁਤ ਨੇੜੇ ਲਿਆਉਂਦੇ ਹਨ।’’
ਸਨਮਾਨਤ ਕੀਤਾ ਜਾਣਾ ਵੱਡੇ ਭਾਗਾਂ ਦੀ ਗੱਲ : ਆਦਿੱਤਿਆ ਸੁਰਪਾਲ
ਮਾਨਤਾ ਸਵੀਕਾਰ ਕਰਦਿਆਂ ਆਦਿੱਤਿਆ ਸੁਰਪਾਲ ਨੇ ਕਿਹਾ–‘ਸ਼ੇਵੇਲੀਅਰ ਡੇਲ ਆਰਡੇ ਨੈਸ਼ਨਲ ਡੂ ਮੇਰਿਟੇ’ ਨਾਲ ਸਨਮਾਨਤ ਕੀਤਾ ਜਾਣਾ ਮੇਰੇ ਲਈ ਵੱਡੇ ਭਾਗਾਂ ਦੀ ਗੱਲ ਹੈ। ਮੈਨੂੰ ਇਹ ਵਿਸ਼ੇਸ਼ ਸਨਮਾਨ ਪ੍ਰਦਾਨ ਕਰਨ ਲਈ ਮੈਂ ਕ੍ਰਿਸੌਲਾ ਜਾਚਾਰੋਪੋਲੂ, ਰਾਜਦੂਤ ਥੀਅਰੀ ਮਥੌ, ਫਰਾਂਸੀਸੀ ਗਣਰਾਜ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਅਤੇ ਫਰਾਂਸ ਸਰਕਾਰ ਦਾ ਵੀ ਧੰਨਵਾਦ ਕਰਦਾ ਹਾਂ। ਮੈਂ ਆਪਣੇ ਸ਼ੁੱਭਚਿੰਤਕਾਂ ਤੇ ਆਪਣੀ ਟੀਮ ਦੇ ਅਟੁੱਟ ਸਮਰਥਨ ਤੋਂ ਬਿਨਾਂ ਇਹ ਸਨਮਾਨ ਕਦੇ ਹਾਸਲ ਨਹੀਂ ਕਰਦਾ ਸੀ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
30 ਨਵੰਬਰ ਤੱਕ ਦਿੱਲੀ ਹਵਾਈ ਅੱਡੇ 'ਤੇ ਏਅਰ ਇੰਡੀਆ ਦੇ ਯਾਤਰੀਆਂ ਲਈ ਵਾਧੂ ਸੁਰੱਖਿਆ ਜਾਂਚ
NEXT STORY