ਮੁੰਬਈ, (ਭਾਸ਼ਾ)- ਸ਼ਿਵਸੈਨਾ (ਯੂ. ਬੀ. ਟੀ.) ਦੇ ਨੇਤਾ ਆਦਿਤਿਆ ਠਾਕਰੇ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਮੁੰਬਈ ਨੂੰ ਮਹਾਰਾਸ਼ਟਰ ਤੋਂ ਵੱਖ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਉਨ੍ਹਾਂ ਆਪਣੀ ਗੱਠਜੋੜ ਸਹਿਯੋਗੀ ਕਾਂਗਰਸ ਨੂੰ ਮੁੰਬਈ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨ ਕਰਨ ਦੀ ਮੰਗ ਕਰਨ ਵਾਲੇ ਕਰਨਾਟਕ ਦੇ ਪਾਰਟੀ ਵਿਧਾਇਕ ਨੂੰ ਝਾੜ ਪਾਉਣ ਲਈ ਕਿਹਾ।
ਠਾਕਰੇ ਨੇ ਮੁੰਬਈ ਨੂੰ ਆਪਣੀ ‘ਮਾਤ ਭੂਮੀ’ ਦੱਸਦਿਆਂ ਕਿਹਾ ਕਿ ‘ਮਰਾਠੀ ਲੋਕਾਂ’ ਨੇ ਇਸ ਨੂੰ ਹਾਸਲ ਕਰਨ ਲਈ ਆਪਣਾ ਖੂਨ ਵਹਾਇਆ ਹੈ। ਆਦਿਤਿਆ ਠਾਕਰੇ ਸਾਫ਼ ਤੌਰ ’ਤੇ ਕਰਨਾਟਕ ’ਚ ਕਾਂਗਰਸ ਵਿਧਾਇਕ ਲਕਸ਼ਮਣ ਸਾਵਦੀ ਦੇ ਕਥਿਤ ਬਿਆਨ ਦਾ ਜ਼ਿਕਰ ਕਰ ਰਹੇ ਸਨ।
ਸਾਵਦੀ ਨੇ ਕਿਹਾ ਸੀ ਕਿ ਜੇ ਮਹਾਰਾਸ਼ਟਰ ਦੇ ਨੇਤਾ ਬੇਲਗਾਵੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੀ ਮੰਗ ਕਰ ਰਹੇ ਹਨ ਤਾਂ ਮੁੰਬਈ ਨੂੰ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਜਾਣਾ ਚਾਹੀਦਾ ਹੈ। ਮਹਾਰਾਸ਼ਟਰ ਅਤੇ ਗੁਆਂਢੀ ਸੂਬੇ ਕਰਨਾਟਕ ਵਿਚਾਲੇ ਬੇਲਗਾਵੀ ’ਤੇ ਕੰਟਰੋਲ ਨੂੰ ਲੈ ਕੇ ਕਈ ਦਹਾਕਿਆਂ ਤੋਂ ਵਿਵਾਦ ਜਾਰੀ ਹੈ। ਬੇਲਗਾਵੀ, ਕਰਨਾਟਕ ਦਾ ਇਕ ਸਰਹੱਦੀ ਸ਼ਹਿਰ ਹੈ, ਜਿਸ ਨੂੰ ਪਹਿਲਾਂ ‘ਬੇਲਗਾਮ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ।
CAT 2024 Result! 14 ਜਣਿਆਂ ਨੇ ਹਾਸਲ ਕੀਤੇ 100 ਫੀਸਦੀ ਅੰਕ, ਇਸ ਵੈੱਬਸਾਈਟ 'ਤੇ ਦੇਖੋ ਨਤੀਜੇ
NEXT STORY