ਨੈਸ਼ਨਲ ਡੈਸਕ - ਭਾਰਤ ਨੇ ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਬਾਅਦ ਦੇਸ਼ ਭਰ 'ਚ ਜਸ਼ਨ ਦਾ ਮਾਹੌਲ ਹੈ। ਦਿੱਲੀ-ਐਨਸੀਆਰ ਸਮੇਤ ਦੇਸ਼ ਦੇ ਹਰ ਹਿੱਸੇ ਵਿੱਚ ਜਸ਼ਨ ਮਨਾਏ ਜਾ ਰਹੇ ਹਨ। ਭਾਰਤ ਦੀ ਜਿੱਤ ਤੋਂ ਬਾਅਦ ਦੀਵਾਲੀ ਵਰਗਾ ਮਾਹੌਲ ਹੈ, ਲੋਕ ਸੜਕਾਂ 'ਤੇ ਜਸ਼ਨ ਮਨਾ ਰਹੇ ਹਨ, ਕਈ ਥਾਵਾਂ 'ਤੇ ਢੋਲ ਵਜਾਏ ਜਾ ਰਹੇ ਹਨ ਅਤੇ ਕਈ ਥਾਵਾਂ 'ਤੇ ਪਟਾਕੇ ਚਲਾਏ ਜਾ ਰਹੇ ਹਨ। ਭਾਰਤ ਦੀ ਦੂਜੀ ਵਾਰ ਜਿੱਤ 'ਤੇ ਪ੍ਰਸ਼ੰਸਕ ਖੁਸ਼ੀ ਨਾਲ ਸੜਕਾਂ 'ਤੇ ਉਤਰ ਆਏ ਅਤੇ ਨੱਚਦੇ-ਗਾਉਂਦੇ ਇੱਕ ਦੂਜੇ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ- ਭਾਰਤ 17 ਸਾਲ ਬਾਅਦ ਮੁੜ ਬਣਿਆ T-20 ਵਿਸ਼ਵ ਚੈਂਪੀਅਨ, PM ਮੋਦੀ ਨੇ ਦਿੱਤੀ ਵਧਾਈ
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਏ ਦਿਲਚਸਪ ਮੈਚ 'ਚ ਭਾਰਤ ਨੇ ਦੁਨੀਆ 'ਤੇ ਜਿੱਤ ਦਰਜ ਕੀਤੀ। ਜਿਵੇਂ ਹੀ ਵਿਸ਼ਵ ਕੱਪ ਭਾਰਤ ਦੇ ਖਾਤੇ 'ਚ ਆਇਆ ਤਾਂ ਹਰ ਦੇਸ਼ ਵਾਸੀ ਉਤਸ਼ਾਹਿਤ ਹੋ ਗਿਆ। ਦਿੱਲੀ ਦੇ ਕਈ ਇਲਾਕਿਆਂ 'ਚ ਲੋਕ ਸੜਕਾਂ 'ਤੇ ਆ ਗਏ ਅਤੇ ਜਸ਼ਨ ਮਨਾਉਣ ਲੱਗੇ। ਇਸ ਦੇ ਨਾਲ ਹੀ ਨੋਇਡਾ ਦੇ ਸੈਕਟਰ 75 ਵਿੱਚ ਲੋਕਾਂ ਨੇ ਪਟਾਕੇ ਚਲਾਏ।
ਟੀਮ ਇੰਡੀਆ ਦੀ ਜਿੱਤ ਦਾ ਵਾਰਾਨਸੀ 'ਚ ਦੇਰ ਰਾਤ ਧੂਮ-ਧਾਮ ਨਾਲ ਜਸ਼ਨ ਮਨਾਇਆ ਗਿਆ। ਲੋਕ ਭਾਰਤੀ ਖਿਡਾਰੀਆਂ ਦੇ ਪੋਸਟਰ ਲੈ ਕੇ ਪਾਰਕਾਂ ਵਿੱਚ ਆਏ। ਲੋਕ ਜਸ਼ਨ ਮਨਾਉਂਦੇ ਹੋਏ ਪਟਾਕੇ ਚਲਾ ਰਹੇ ਹਨ। ਇਸ ਦੇ ਨਾਲ ਹੀ ਲੋਕਾਂ ਨੇ ਹਰ ਹਰ ਮਹਾਦੇਵ ਦੇ ਜੈਕਾਰੇ ਵੀ ਲਗਾਏ।
ਜੰਮੂ ਵਿੱਚ ਲੋਕ ਨੱਚ-ਗਾ ਕੇ ਜਸ਼ਨ ਰਹੇ ਹਨ ਮਨਾ
ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਦੂਜੀ ਵਾਰ ਟੀ-20 ਵਿਸ਼ਵ ਕੱਪ ਟਰਾਫੀ ਜਿੱਤ ਲਈ ਹੈ। ਭਾਰਤੀ ਕ੍ਰਿਕਟ ਟੀਮ ਦੇ ਪ੍ਰਸ਼ੰਸਕ ਜੰਮੂ ਵਿੱਚ ਭਾਰਤ ਦੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ। ਇਸ ਦੌਰਾਨ ਲੋਕਾਂ ਨੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਵੀ ਲਾਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ 17 ਸਾਲ ਬਾਅਦ ਮੁੜ ਬਣਿਆ T-20 ਵਿਸ਼ਵ ਚੈਂਪੀਅਨ, PM ਮੋਦੀ ਨੇ ਦਿੱਤੀ ਵਧਾਈ
NEXT STORY