ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਕੋਰੋਨਾ ਦੇ ਇਸ ਨਾਜ਼ੁਕ ਹਾਲਾਤ 'ਚ ਕੇਂਦਰ ਦੀ ਮੋਦੀ ਸਰਕਾਰ 'ਤੇ ਲਗਾਤਾਰ ਹਮਲਾਵਾਰ ਹਨ। ਰਾਹੁਲ ਵਲੋਂ ਕੇਂਦਰ ਸਰਕਾਰ ਦੀ ਕੋਰੋਨਾ ਦੀ ਨਾਕਾਮੀ ਨੂੰ ਲੈ ਕੇ ਲਗਾਤਾਰ ਟਵਿੱਟਰ 'ਤੇ ਤੰਜ ਕਸੇ ਜਾ ਰਹੇ ਹਨ । ਉਨ੍ਹਾਂ ਵੱਲੋਂ ਇਕ ਨਵਾਂ ਟਵੀਟ ਕੀਤਾ ਗਿਆ ਜਿਸ 'ਚ ਉਨ੍ਹਾਂ ਨੇ ਕਿਹਾ ਕਿ 'ਸ਼ਹਿਰਾਂ ਤੋਂ ਬਾਅਦ ਹੁਣ ਪਿੰਡ ਵੀ ਪ੍ਰਮਾਤਮਾ ਨਿਰਭਰ'।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਹੁਲ ਵੱਲੋਂ ਟਵਿੱਟਰ 'ਤੇ ਦੋ ਤਸਵੀਰਾਂ ਸਾਝੀਆਂ ਕੀਤੀਆਂ ਗਈਆਂ ਸੀ ਜਿਸ 'ਚ ਕੁਝ ਲੋਕ ਆਕਸੀਜਨ ਸਿਲੰਡਰ ਲੈਣ ਲਈ ਲੰਬੀਆਂ ਲਾਈਨਾਂ 'ਚ ਖੜੇ ਦਿਖ ਰਹੇ ਸਨ। ਉਥੇ ਹੀ ਦੂਜੀ ਤਸਵੀਰ ਦਿੱਲੀ ਦੇ ਇੰਡੀਆ ਗੇਟ ਨੇੜੇ ਦੀ ਹੈ, ਜਿੱਥੇ ਖੁਦਾਈ ਦਾ ਕੰਮ ਚੱਲ ਰਿਹਾ ਹੈ। ਰਾਹੁਲ ਨੇ ਟਵਿੱਟਰ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਕਿਹਾ ਕਿ 'ਦੇਸ਼ ਨੂੰ ਪੀ.ਐੱਮ. ਆਵਾਸ ਨਹੀਂ ਸਾਹ ਚਾਹੀਦਾ' ਹੈ।
ਇਕ ਹੋਰ ਟਵੀਟ 'ਚ ਉਨ੍ਹਾਂ ਨੇ ਟੀਕਾਕਰਨ ਦੇ ਬਜਟ ਨੂੰ ਲੈ ਕੇ ਵੀ ਸਰਕਾਰ 'ਤੇ ਹਮਲਾ ਕੀਤਾ ਅਤੇ ਕਿਹਾ ਕਿ ਟੀਕਾਕਰਨ ਬਜਟ ਦੀ ਵਰਤੋਂ ਨਹੀਂ ਹੋ ਰਹੀ ਹੈ ਅਤੇ ਲੋਕਾਂ ਦੀ ਜ਼ਿੰਦਗੀ ਨੂੰ ਮਹੱਤਵ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਇਸ ਦਾ ਕਾਰਨ ਪ੍ਰਧਾਨ ਮੰਤਰੀ ਦਾ ਅਹਿਮ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ 35000 ਕਰੋੜ ਰੁਪਏ ਦੇ ਕੋਰੋਨਾ ਬਜਟ ਦੀ ਵਰਤੋਂ ਨਹੀਂ ਕਰਨ ਲਈ ਸਰਕਾਰ 'ਤੇ ਹਮਲਾ ਕੀਤਾ ਅਤੇ ਕਿਹਾ ਇਹ ਅਪਰਾਧ ਹੈ, ਇਹ ਧੋਖਾ ਹੈ, ਇਹ ਵਿਸ਼ਵਾਸਘਾਤ ਹੈ, 139 ਕਰੋੜ ਦੇਸ਼ ਵਾਸੀਆਂ ਦੇ ਨਾਲ। ਕੀ ਪ੍ਰਧਾਨ ਮੰਤਰੀ ਜਵਾਬ ਦੇਣਗੇ।''
ਜਦੋਂ ਆਪਣੇ ਦੇਸ਼ 'ਚ ਲੋਕ ਮਰ ਰਹੇ ਹਨ, ਉਦੋਂ ਟੀਕੇ ਨਿਰਯਾਤ ਕਰਨਾ ਕੇਂਦਰ ਦਾ ਭਿਆਨਕ ਅਪਰਾਧ : ਸਿਸੋਦੀਆ
NEXT STORY