ਨਵੀਂ ਦਿੱਲੀ : ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ ਭਾਜਪਾ ਦੇ ਮੁੱਖ ਦਫ਼ਤਰ 'ਚ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਸਿੱਧੇ ਤੌਰ 'ਤੇ ਨਹੀਂ ਜਿੱਤ ਸਕੀ, ਉਥੇ ਭਾਜਪਾ ਦਾ ਵੋਟ ਸ਼ੇਅਰ ਲੋਕਾਂ ਦੇ ਪਿਆਰ ਦਾ ਸਬੂਤ ਹੈ। ਉਨ੍ਹਾਂ ਗੁਜਰਾਤ, ਹਿਮਾਚਲ ਅਤੇ ਦਿੱਲੀ ਦੇ ਲੋਕਾਂ ਦਾ ਧੰਨਵਾਦ ਕੀਤਾ। ਪੀਐੱਮ ਮੋਦੀ ਨੇ ਕਿਹਾ, 'ਸਭ ਤੋਂ ਪਹਿਲਾਂ ਮੈਂ ਜਨਤਾ ਜਨਾਰਦਨ ਦੇ ਸਾਹਮਣੇ ਝੁਕਦਾ ਹਾਂ। ਜੇਪੀ ਨੱਢਾ ਦੀ ਅਗਵਾਈ ਵਿੱਚ ਭਾਜਪਾ ਵਰਕਰਾਂ ਨੇ ਜੋ ਸਖ਼ਤ ਮਿਹਨਤ ਕੀਤੀ ਹੈ, ਅੱਜ ਅਸੀਂ ਇਸ ਨੂੰ ਚਾਰੇ ਪਾਸੇ ਮਹਿਸੂਸ ਕਰ ਰਹੇ ਹਾਂ।
ਇਹ ਵੀ ਪੜ੍ਹੋ : ਭਾਜਪਾ ਵੱਲੋਂ MCD ਚੋਣਾਂ 'ਚ ਸਿਰਸਾ ਨੂੰ 'ਸਟਾਰ ਪ੍ਰਚਾਰਕ' ਬਣਾਉਣ 'ਤੇ ਜੀ. ਕੇ. ਨੇ ਵਿੰਨ੍ਹੇ ਤਿੱਖੇ ਨਿਸ਼ਾਨੇ
ਮੋਦੀ ਨੇ ਅੱਗੇ ਕਿਹਾ ਕਿ ਭਾਜਪਾ ਦਾ ਵਧਦਾ ਸਮਰਥਨ ਦਰਸਾਉਂਦਾ ਹੈ ਕਿ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ਼ ਜਨਤਾ ਦਾ ਗੁੱਸਾ ਲਗਾਤਾਰ ਵਧ ਰਿਹਾ ਹੈ। ਗੁਜਰਾਤ ਦੇ ਲੋਕਾਂ ਨੇ ਰਿਕਾਰਡ ਤੋੜਨ 'ਚ ਵੀ ਰਿਕਾਰਡ ਬਣਾ ਦਿੱਤਾ ਹੈ। ਗੁਜਰਾਤ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਸਾਰੇ ਰਿਕਾਰਡ ਟੁੱਟ ਚੁੱਕੇ ਹਨ। ਭਾਜਪਾ ਗੁਜਰਾਤ ਦੇ ਹਰ ਪਰਿਵਾਰ ਅਤੇ ਹਰ ਘਰ ਦਾ ਹਿੱਸਾ ਹੈ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਜਪਾ ਨੂੰ ਗੁਜਰਾਤ ਵਿੱਚ ਆਦਿਵਾਸੀ ਭਾਈਚਾਰੇ ਦਾ ਸਮਰਥਨ ਹਾਸਲ ਹੈ। ਐੱਸਟੀ ਲਈ ਰਾਖਵੀਆਂ 40 ਸੀਟਾਂ 'ਚੋਂ ਭਾਜਪਾ ਨੇ ਪ੍ਰਚੰਡ ਬਹੁਮਤ ਨਾਲ 34 ਸੀਟਾਂ ਜਿੱਤੀਆਂ ਹਨ। ਭਾਜਪਾ ਨੂੰ ਆਦਿਵਾਸੀਆਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ ਕਿਉਂਕਿ ਆਦਿਵਾਸੀ ਦੇਖ ਰਹੇ ਹਨ ਕਿ ਭਾਜਪਾ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰ ਰਹੀ ਹੈ, ਜਿਨ੍ਹਾਂ ਨੂੰ ਦਹਾਕਿਆਂ ਤੋਂ ਅਣਡਿੱਠ ਕੀਤਾ ਗਿਆ। ਭਾਜਪਾ ਨੇ ਇਕ ਕਬਾਇਲੀ ਪ੍ਰਧਾਨ ਨੂੰ ਚੁਣਿਆ। ਅਸੀਂ (ਭਾਜਪਾ) ਆਦਿਵਾਸੀਆਂ ਲਈ ਕਈ ਨੀਤੀਗਤ ਪਹਿਲਕਦਮੀਆਂ ਲੈ ਕੇ ਆਏ ਹਾਂ।
ਇਹ ਵੀ ਪੜ੍ਹੋ : ਸੜਕ 'ਤੇ ਖੜ੍ਹੀ ਪਿਕਅੱਪ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, ਬਜ਼ੁਰਗ ਔਰਤ ਦੀ ਗਈ ਜਾਨ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਜਪਾ ਨੂੰ ਮਿਲ ਰਿਹਾ ਜਨ ਸਮਰਥਨ ਨਵੇਂ ਭਾਰਤ ਦੀਆਂ ਇੱਛਾਵਾਂ ਦਾ ਪ੍ਰਤੀਬਿੰਬ ਹੈ। ਭਾਜਪਾ ਨੂੰ ਮਿਲ ਰਿਹਾ ਜਨਤਕ ਸਮਰਥਨ ਭਾਰਤ ਦੇ ਨੌਜਵਾਨਾਂ ਦੀ ‘ਨੌਜਵਾਨ ਸੋਚ’ ਦਾ ਪ੍ਰਗਟਾਵਾ ਹੈ। ਭਾਜਪਾ ਨੂੰ ਮਿਲਿਆ ਜਨਤਕ ਸਮਰਥਨ ਗਰੀਬਾਂ, ਸ਼ੋਸ਼ਿਤਾਂ, ਵੰਚਿਤਾਂ, ਆਦਿਵਾਸੀਆਂ ਦੇ ਸਸ਼ਕਤੀਕਰਨ ਲਈ ਮਿਲਿਆ ਸਮਰਥਨ ਹੈ। ਲੋਕਾਂ ਨੇ ਭਾਜਪਾ ਨੂੰ ਵੋਟ ਦਿੱਤੀ ਕਿਉਂਕਿ ਭਾਜਪਾ ਹਰ ਗਰੀਬ, ਮੱਧ ਵਰਗ ਦੇ ਪਰਿਵਾਰ ਨੂੰ ਜਲਦ ਤੋਂ ਜਲਦ ਹਰ ਸਹੂਲਤ ਪ੍ਰਦਾਨ ਕਰਨਾ ਚਾਹੁੰਦੀ ਹੈ। ਲੋਕਾਂ ਨੇ ਭਾਜਪਾ ਨੂੰ ਇਸ ਲਈ ਵੋਟ ਦਿੱਤਾ ਕਿਉਂਕਿ ਭਾਜਪਾ ਕੋਲ ਦੇਸ਼ ਦੇ ਹਿੱਤ ਵਿੱਚ ਸਭ ਤੋਂ ਵੱਡੇ ਅਤੇ ਸਖ਼ਤ ਫੈਸਲੇ ਲੈਣ ਦੀ ਸ਼ਕਤੀ ਹੈ।
ਇਸ ਮੌਕੇ ਭਾਜਪਾ ਪ੍ਰਦਾਨ ਜੇਪੀ ਨੱਢਾ ਨੇ ਕਿਹਾ ਕਿ ਅੱਜ ਅਸੀਂ ਗੁਜਰਾਤ ਦੇ ਲੋਕਾਂ ਤੇ ਪਾਰਟੀ ਵਰਕਰਾਂ ਦੇ ਨਾਲ-ਨਾਲ ਹਿਮਾਚਲ ਦੇ ਵਰਕਰਾਂ ਨੂੰ ਵਧਾਈ ਦਿੰਦੇ ਹਾਂ ਅਤੇ ਧੰਨਵਾਦ ਪ੍ਰਗਟ ਕਰਦੇ ਹਾਂ। ਗੁਜਰਾਤ ਦੀ ਵਿਸ਼ਾਲ ਅਤੇ ਇਤਿਹਾਸਕ ਜਿੱਤ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੂਲ ਮੰਤਰ ਦਾ ਨਤੀਜਾ ਹੈ। ਇਹ ਮੰਤਰ ਪ੍ਰਧਾਨ ਮੰਤਰੀ ਨੇ ਦਿੱਤਾ ਸੀ। ਜਿਸ ਤਰ੍ਹਾਂ ਉਨ੍ਹਾਂ ਨੇ ਗੁਜਰਾਤ ਦੇ ਨਾਲ-ਨਾਲ ਦੇਸ਼ ਦੇ ਲੋਕਾਂ ਦੀ ਵੀ ਸੇਵਾ ਕੀਤੀ ਹੈ, ਅੱਜ ਗੁਜਰਾਤ ਦੇ ਨਤੀਜੇ ਉਸੇ ਦਾ ਨਤੀਜਾ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਭਾਜਪਾ ਵੱਲੋਂ MCD ਚੋਣਾਂ 'ਚ ਸਿਰਸਾ ਨੂੰ 'ਸਟਾਰ ਪ੍ਰਚਾਰਕ' ਬਣਾਉਣ 'ਤੇ ਜੀ. ਕੇ. ਨੇ ਵਿੰਨ੍ਹੇ ਤਿੱਖੇ ਨਿਸ਼ਾਨੇ
NEXT STORY