ਕਾਨਪੁਰ — ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਰੋਟੋਮੈਕ ਕੰਪਨੀ ਦੇ ਮਾਲਿਕ ਵਿਕਰਮ ਕੋਠਾਰੀ 'ਤੇ ਕਾਰਵਾਈ ਕਰਨ ਤੋਂ ਬਾਅਦ ਸੀ.ਬੀ.ਆਈ. ਦੀ ਟੀਮ ਅਤੇ ਇਨਫੋਰਸਮੈਂਟ ਡਿਪਾਰਟਮੈਂਟ(ਈ.ਡੀ.) ਦੀ ਟੀਮ ਕੁਝ ਹੋਰ ਬੈਂਕ ਅਧਿਕਾਰੀਆਂ ਕੋਲੋਂ ਪੁੱਛਗਿੱਛ ਕਰ ਸਕਦੀ ਹੈ। ਸੂਤਰਾਂ ਅਨੁਸਾਰ ਜਲਦੀ ਹੀ ਇਨ੍ਹਾਂ ਬੈਂਕ ਅਧਿਕਾਰੀਆਂ ਨੂੰ ਸੀ.ਬੀ.ਆਈ. ਪੁੱਛਗਿੱਛ ਲਈ ਬੁਲਾ ਸਕਦੀ ਹੈ ਕਿਉਂਕਿ ਬੈਂਕ ਆਫ ਬੜੌਦਾ ਦੀ ਸ਼ਿਕਾਇਤ 'ਤੇ ਸੀ.ਬੀ.ਆਈ. ਨੇ ਅਣਪਛਾਤੇ ਬੈਂਕ ਅਧਿਕਾਰੀਆਂ ਦੇ ਖਿਲਾਫ ਫਰਜ਼ੀਵਾੜੇ ਦਾ ਮੁਕੱਦਮਾ ਦਰਜ ਕੀਤਾ ਹੈ। ਇਸ ਲਈ ਸੀ.ਬੀ.ਆਈ. ਸ਼ੱਕੀ ਬੈਂਕ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ।
ਬੈਂਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੈਂਕ ਆਫ ਬੜੌਦਾ ਵਲੋਂ ਦਰਜ ਇਸ ਮੁਕੱਦਮੇ 'ਚ ਕੋਠਾਰੀ ਸਮੇਤ ਬੈਂਕ ਅਧਿਕਾਰੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਪਰ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਕਿਹੜੇ-ਕਿਹੜੇ ਅਧਿਕਾਰੀਆਂ ਨੂੰ ਦੋਸ਼ੀ ਬਣਾਇਆ ਗਿਆ ਹੈ। ਦੋਸ਼ੀ ਅਧਿਕਾਰੀ ਉਹ ਹੀ ਹੋ ਸਕਦੇ ਹਨ ਜਿਨ੍ਹਾਂ ਨੇ ਵਿਕਰਮ ਕੋਠਾਰੀ ਨੂੰ ਲੋਨ ਦਿੱਤਾ ਸੀ ਜਾਂ ਫਿਰ ਲੋਨ ਦਵਾਉਣ 'ਚ ਉਸ ਦੀ ਸਹਾਇਤਾ ਕੀਤੀ ਸੀ।
ਸੂਤਰਾਂ ਅਨੁਸਾਰ ਕਾਰਵਾਈ ਦੇ ਦੌਰਾਨ ਵਿਕਰਮ ਕੋਠਾਰੀ ਕੋਲੋਂ ਪੁੱਛਗਿੱਛ ਅਤੇ ਜਬਤ ਕੀਤੇ ਦਸਤਾਵੇਜ਼ਾਂ ਦੀ ਤੁਰੰਤ ਜਾਂਚ ਤੋਂ ਬਾਅਦ ਸੀ.ਬੀ.ਆਈ. ਨੂੰ ਲੋਨ ਨਾਲ ਜੁੜੇ ਅਹਿਮ ਸੁਰਾਗ ਹੱਥ ਲੱਗੇ ਹਨ। ਇਨ੍ਹਾਂ ਸੁਰਾਗ ਦੇ ਅਧਾਰ 'ਤੇ ਹੀ ਸੀ.ਬੀ.ਆਈ. ਦੀ ਨਜ਼ਰ 'ਚ ਕੁਝ ਵੱਡੇ ਬੈਂਕ ਅਧਿਕਾਰੀ ਆ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਸੀ.ਬੀ.ਆਈ. ਹੁਣ ਸ਼ੱਕੀ ਬੈਂਕ ਅਧਿਕਾਰੀਆਂ ਕੋਲੋਂ ਪੁੱਛਗਿੱਛ ਸ਼ੁਰੂ ਕਰੇਗੀ।
ਜ਼ਿਕਰਯੋਗ ਹੈ ਕਿ ਰੋਟੋਮੈਕ ਕੰਪਨੀ ਦੇ ਮਾਲਿਕ ਵਿਕਰਮ ਕੋਠਾਰੀ ਦੇ ਨਿਵਾਸ, ਦਫ਼ਤਰ, ਫਾਰਮ ਹਾਊਸ 'ਤੇ ਸੀ.ਬੀ.ਆਈ. ਅਤੇ ਈ.ਡੀ. ਦੀਆਂ ਸੰਯੁਕਤ ਟੀਮਾਂ ਨੇ 2 ਦਿਨਾਂ ਤੱਕ ਜਾਂਚ-ਪੜਤਾਲ ਕਰਨ ਤੋਂ ਬਾਅਦ ਮੰਗਲਵਾਰ ਦੇਰ ਰਾਤ ਕੋਠਾਰੀ ਅਤੇ ਉਸਦੇ ਬੇਟੇ ਨੂੰ ਰਾਹੁਲ ਨੂੰ ਟੀਮ ਦਿੱਲੀ ਲੈ ਗਈ। ਵਿਕਰਮ ਕੋਠਾਰੀ ਦੇ ਨਾਲ-ਨਾਲ ਇਸ ਕੇਸ ਨਾਲ ਜੁੜੇ ਕਈ ਅਹਿਮ ਦਸਤਾਵੇਜ਼ ਵੀ ਆਪਣੇ ਨਾਲ ਲੈ ਗਈ। ਡਿਪਟੀ ਡਾਇਰੈਕਟਰ ਪੀ.ਕੇ. ਸ੍ਰੀਵਾਸਤਵ ਦੀ ਅਗਵਾਈ 'ਚ ਸੀ.ਬੀ.ਆਈ. ਦੀ ਟੀਮ ਅਤੇ ਈ.ਡੀ. ਟੀਮ ਨੇ ਪਿਛਲੇ 2 ਦਿਨਾਂ 'ਚ ਕੋਠਾਰੀ ਦੇ ਤਿਲਕ ਨਗਰ ਸਥਿਤ ਰਿਹਾਇਸ਼ ਸਥਾਨ ਸਮੇਤ ਕੋਠਾਰੀ ਦੇ ਕਈ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਅਤੇ ਦਸਤਾਵੇਜ਼ ਖੰਗਾਲੇ। ਇਕ ਟੀਮ ਅਜੇ ਵੀ ਉਸਦੀ ਪਤਨੀ ਸਾਧਨਾ ਕੋਠਾਰੀ ਕੋਲੋਂ ਪੁੱਛਗਿੱਛ ਕਰ ਰਹੀ ਹੈ। ਟੀਮ ਉਸਦੀ ਪਤਨੀ ਕੋਲੋਂ ਕੁਝ ਸਬੂਤ ਇਕੱਠੇ ਕਰਨ ਲਈ ਸੰਬਧਤ ਬੈਂਕਾਂ ਵਿਚ ਲੈ ਕੇ ਜਾਵੇਗੀ।
ਕੇਜਰੀਵਾਲ ਦੇ ਘਰ ਹੋਈ ਦੇਰ ਰਾਤ ਬੈਠਕ ਨੂੰ ਲੈ ਕੇ ਸਾਹਮਣੇ ਆਇਆ ਜ਼ਬਰਦਸਤ ਟਵਿੱਸਟ!
NEXT STORY