ਜਲੰਧਰ (ਜ. ਬ.)–ਜਲੰਧਰ ਸ਼ਹਿਰ ਦੇ ਹਾਲਾਤ ਹੁਣ ਕ੍ਰਾਈਮ ਸਿਟੀ ਵਰਗੇ ਬਣ ਚੁੱਕੇ ਹਨ। ਘਰਾਂ ਵਿਚੋਂ ਜਿੱਥੇ ਚੋਰ ਸਾਮਾਨ ’ਤੇ ਹੱਥ ਸਾਫ਼ ਕਰ ਰਹੇ ਹਨ, ਉਥੇ ਹੀ ਸੜਕਾਂ ’ਤੇ ਘੁੰਮ ਰਹੇ ਲੁਟੇਰੇ ਲੋਕਾਂ ਦੇ ਮਾਲ ਦੇ ਨਾਲ-ਨਾਲ ਸਾਹ ਵੀ ਖੋਹ ਰਹੇ ਹਨ। ਹਰ ਰੋਜ਼ ਸ਼ਹਿਰ ਵਿਚੋਂ ਦੋਪਹੀਆ ਵਾਹਨ ਚੋਰੀ ਹੋ ਰਹੇ ਹਨ। ਪਿਛਲੇ 18 ਦਿਨਾਂ ਅੰਦਰ ਸ਼ਹਿਰ ਵਿਚ 20 ਤੋਂ ਵੱਧ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਕਈ ਲੁੱਟ ਅਤੇ ਚੋਰੀ ਦੇ ਅਜਿਹੇ ਵੱਡੇ ਕੇਸ ਹਨ, ਜਿਨ੍ਹਾਂ ਨੂੰ ਪੁਲਸ ਟਰੇਸ ਨਹੀਂ ਕਰ ਪਾ ਰਹੀ। ਇਸੇ ਕਾਰਨ ਚੋਰ-ਲੁਟੇਰਿਆਂ ਦੇ ਹੌਂਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ। ਲੁਟੇਰਿਆਂ ਕਾਰਨ ਸੰਸਾਰਪੁਰ ਵਿਚ ਇਕ ਸਾਬਕਾ ਕੈਪਟਨ ਦੀ ਜਾਨ ਚਲੀ ਗਈ। ਛੋਟਾ ਸਈਪੁਰ ਰੋਡ ’ਤੇ ਲੁੱਟ ਦੇ ਇਰਾਦੇ ਨਾਲ ਮਾਰੀ ਮਜ਼ਦੂਰ ਨੂੰ ਗੋਲੀ ਦਾ ਮਾਮਲਾ ਅਜੇ ਵੀ ਅਨਟਰੇਸ ਹੈ। ਹਾਲ ਹੀ ਵਿਚ ਮੋਤਾ ਸਿੰਘ ਨਗਰ ਵਿਚ ਲੁਟੇਰਿਆਂ ਨੇ ਪਰਸ ਖੋਹਣ ਦੇ ਚੱਕਰ ਵਿਚ 70 ਸਾਲਾ ਬਜ਼ੁਰਗ ਨੂੰ ਸੜਕ ’ਤੇ ਘੜੀਸਿਆ ਪਰ ਖ਼ੁਸ਼ਕਿਸਮਤੀ ਨਾਲ ਔਰਤ ਦੀ ਜਾਨ ਬਚ ਗਈ।
ਇਹ ਵੀ ਪੜ੍ਹੋ- ਭਲਕੇ ਬੰਦ ਜਲੰਧਰ 'ਚ ਬੰਦ ਰਹਿਣਗੀਆਂ ਇਹ ਦੁਕਾਨਾਂ, ਮੈਜਿਸਟ੍ਰੇਟ ਵੱਲੋਂ ਹੁਕਮ ਜਾਰੀ
ਅਪ੍ਰੈਲ ਮਹੀਨੇ ਵਿਚ ਹੀ ਇੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ, ਜਿਸ ਨਾਲ ਸ਼ਹਿਰ ਦੇ ਲੋਕ ਖ਼ੁਦ ਨੂੰ ਸੜਕਾਂ ’ਤੇ ਨਹੀਂ, ਸਗੋਂ ਘਰਾਂ ਵਿਚ ਵੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। 16 ਮਾਰਚ ਤੋਂ ਸ਼ਹਿਰ ਵਿਚ ਚੋਣਾਂ ਕਾਰਨ ਕੋਡ ਆਫ਼ ਕੰਡਕਟ ਲੱਗ ਚੁੱਕਾ ਹੈ, ਜਿਸ ਦੌਰਾਨ ਸ਼ਹਿਰ ਵਿਚ ਕਈ ਵਾਰ ਫਲੈਗ ਮਾਰਚ ਵੀ ਕੱਢੇ ਗਏ ਪਰ ਅਪਰਾਧੀ ਕਿਸਮ ਦੇ ਲੋਕਾਂ ਵਿਚ ਖਾਕੀ ਦਾ ਕੋਈ ਖ਼ੌਫ਼ ਨਹੀਂ ਦਿਸਿਆ। ਸ਼ਹਿਰ ਵਿਚ ਕੁਝ ਹੀ ਸਮੇਂ ਵਿਚ ਹੋਏ ਕਤਲਾਂ ਨੇ ਵੀ ਪੁਲਸ ਦੀ ਕਾਰਜਪ੍ਰਣਾਲੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
1 ਤੋਂ 18 ਅਪ੍ਰੈਲ ਤਕ ਹੋਈਆਂ ਵਾਰਦਾਤਾਂ
-ਸੰਸਾਰਪੁਰ ਵਿਚ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰ ਮਾਰਨ ਨਾਲ ਸਾਬਕਾ ਕੈਪਟਨ ਦੀ ਮੌਤ।
-ਕੰਮ ਤੋਂ ਘਰ ਮੁੜ ਰਹੇ ਮਜ਼ਦੂਰ ਨੂੰ ਲੁੱਟਣ ਦੀ ਨੀਅਤ ਨਾਲ ਢਿੱਡ ਵਿਚ ਗੋਲੀ ਮਾਰੀ ਗਈ।
-ਸਵਰਨ ਪਾਰਕ ’ਚ ਮਜ਼ਦੂਰ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ 38 ਹਜ਼ਾਰ ਰੁਪਏ ਲੁੱਟੇ।
-ਨਾਗਰਾ ਰੋਡ ’ਤੇ ਈ-ਰਿਕਸ਼ਾ ਚਾਲਕ ਤੋਂ ਮੋਬਾਈਲ ਖੋਹਿਆ।
-ਮਖਦੂਮਪੁਰਾ ’ਚ 3 ਘਰਾਂ ਵਿਚ ਚੋਰੀ।
-ਵਡਾਲਾ ਚੌਕ ਵਿਖੇ ਦਰਗਾਹ ’ਚ ਚੋਰੀ।
-ਸੈਨਿਕ ਵਿਹਾਰ ਵਿਚ ਮਜ਼ਦੂਰ ਤੋਂ ਮੋਬਾਈਲ ਲੁੱਟਿਆ।
-ਗੁੱਜਾਪੀਰ ਰੋਡ ’ਤੇ ਸਾਬਕਾ ਬੈਂਕ ਮੈਨੇਜਰ ’ਤੇ ਸਪਰੇਅ ਛਿੜਕ ਕੇ ਘਰ ’ਚੋਂ ਲੱਖਾਂ ਦਾ ਕੈਸ਼ ਅਤੇ ਗਹਿਣੇ ਚੋਰੀ।
-ਮਦਨ ਫਲੋਰ ਮਿੱਲ ਚੌਕ ਵਿਚ ਟੀ-ਸਟਾਲ ’ਚ ਚੋਰੀ।
-ਗੋਪਾਲ ਨਗਰ ਵਿਖੇ ਘਰ ਵਿਚੋਂ ਨਕਦੀ ਅਤੇ ਸਾਮਾਨ ਚੋਰੀ।
-ਪੁਰਾਣੀ ਸਬਜ਼ੀ ਮੰਡੀ ਵਿਚ ਈ-ਰਿਕਸ਼ਾ ਚਾਲਕ ਤੋਂ ਮੋਬਾਈਲ ਲੁੱਟਿਆ।
-ਸੰਤੋਖਪੁਰਾ ਵਿਖੇ ਕਲੀਨਿਕ ਵਿਚੋਂ ਕੈਸ਼ ਅਤੇ ਲੈਪਟਾਪ ਚੋਰੀ।
-ਹੁਸ਼ਿਆਰਪੁਰ ਅੱਡੇ ਨੇੜੇ ਮੰਦਰ ’ਚ ਚੋਰੀ।
-ਨਾਮਦੇਵ ਚੌਕ ਵਿਖੇ ਦਿਨ-ਦਿਹਾੜੇ ਬਾਈਕ ਚੋਰੀ।
-ਬਸਤੀ ਬਾਵਾ ਖੇਲ ਨਗਰ ਨੇੜੇ ਲਾਟਰੀ ਸਟਾਲ ਵਿਚ ਲੁੱਟ।
-ਅਰਬਨ ਅਸਟੇਟ ’ਚ ਔਰਤ ਦੀਆਂ ਵਾਲੀਆਂ ਲੁੱਟੀਆਂ, ਜਿਸ ਕਾਰਨ ਔਰਤ ਵੀ ਜ਼ਖ਼ਮੀ ਹੋਈ।
-ਨਿਊ ਦਸਮੇਸ਼ ਨਗਰ ਵਿਚੋਂ ਆਟੋ ਚੋਰੀ।
-ਮਿਲਾਪ ਚੌਕ ਵਿਚੋਂ ਬਾਈਕ ਚੋਰੀ।
-ਰੇਲਵੇ ਸਟੇਸ਼ਨ ਦੇ ਬਾਹਰ ਔਰਤ ਦਾ ਪਰਸ ਖੋਹਿਆ, ਜਿਸ ਵਿਚ 50 ਹਜ਼ਾਰ ਰੁਪਏ ਸਨ।
-ਸੋਢਲ ਫਾਟਕ ਨੇੜੇ ਐੱਸ. ਬੀ. ਆਈ. ਵਿਚ ਚੋਰ ਦਾਖਲ ਹੋਏ। ਖੁਸ਼ਕਿਸਮਤੀ ਨੂੰ ਬੈਂਕ ਦਾ ਸਕਿਓਰਿਟੀ ਸਿਸਟਮ ਨਹੀਂ ਤੋੜ ਸਕੇ।
-ਕਾਲੀਆ ਕਾਲੋਨੀ ’ਚ ਉਸਾਰੀ ਅਧੀਨ ਕੋਠੀ ਵਿਚੋਂ ਮਹਿੰਗੀਆਂ ਤਾਰਾਂ ਅਤੇ ਕਾਪਰ ਚੋਰੀ।
-ਬੋਹੜ ਵਾਲਾ ਚੌਕ ਮਕਸੂਦਾਂ ਵਿਚੋਂ ਬਾਈਕ ਚੋਰੀ।
-ਸੈਦਾਂ ਗੇਟ ਵਿਖੇ ਪੂਜਾ ਸਮੱਗਰੀ ਦੀ ਦੁਕਾਨ ਵਿਚ ਚੋਰੀ।
-ਮੋਤਾ ਸਿੰਘ ਨਗਰ ਵਿਚ 70 ਸਾਲਾ ਬਜ਼ੁਰਗ ਔਰਤ ਕੋਲੋਂ ਪਰਸ ਲੁੱਟਿਆ।
ਇਹ ਵੀ ਪੜ੍ਹੋ- ਪੈਟਰੋਲ ਪੰਪਾਂ ਤੇ ਬੈਂਕਾਂ ਲਈ ਅਹਿਮ ਖ਼ਬਰ, ਜਾਰੀ ਕੀਤੇ ਗਏ ਇਹ ਸਖ਼ਤ ਹੁਕਮ
ਚੋਰਾਂ ਦੇ ਡਰੋਂ ਲੋਕ ਰੱਖਣ ਲੱਗੇ ਸਕਿਓਰਿਟੀ ਗਾਰਡ
ਪੁਲਸ ਵੱਲੋਂ ਕੋਈ ਰਾਹਤ ਨਾ ਮਿਲਦੀ ਵੇਖ ਲੋਕ ਆਪਣੇ ਘਰਾਂ ਦੀ ਸੁਰੱਖਿਆ ਲਈ ਸਕਿਓਰਿਟੀ ਗਾਰਡ ਰੱਖਣ ਲੱਗ ਪਏ ਹਨ। ਪਿਛਲੇ ਕੁਝ ਦਿਨਾਂ ਵਿਚ ਗੋਪਾਲ ਨਗਰ ਵਿਖੇ ਕੁਝ ਚੋਰੀਆਂ ਹੋਈਆਂ ਸਨ ਪਰ ਟਰੇਸ ਨਹੀਂ ਹੋ ਸਕੀਆਂ। ਅਜਿਹੇ ਵਿਚ ਗੋਪਾਲ ਨਗਰ ਸੋਸਾਇਟੀ ਵਿਚ ਆਉਣ ਵਾਲੇ 14 ਘਰਾਂ ਦੇ ਮਾਲਕਾਂ ਨੇ ਪੈਸੇ ਪਾ ਕੇ ਆਪਣੇ ਘਰਾਂ ਦੀ ਸੁਰੱਖਿਆ ਲਈ ਸਕਿਓਰਟੀ ਗਾਰਡ ਰੱਖ ਲਏ ਹਨ, ਜਿਹੜੇ 2 ਸ਼ਿਫਟਾਂ ਵਿਚ ਕੰਮ ਕਰਨਗੇ।
ਇਹ ਵੀ ਪੜ੍ਹੋ- ਜਲੰਧਰ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਵੀਡੀਓ ਵੇਖ ਖੜ੍ਹੇ ਹੋ ਜਾਣਗੇ ਰੌਂਗਟੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡੀ ਵਾਰਦਾਤ! ਸ਼ਰਾਬ ਕਾਰੋਬਾਰੀ ਨੇ 200 ਰੁਪਏ ਪਿੱਛੇ ਕੀਤਾ ਗਾਹਕ ਦਾ ਕਤਲ
NEXT STORY