ਰਾਮਗੜ੍ਹ : ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਵਿਚ ਚੋਰੀ ਦੀ ਇਕ ਅਨੋਖੀ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ। ਵੈਬਸ ਹੋਟਲ ਦੇ ਮਾਲਕ ਸੰਜੀਵ ਚੱਢਾ ਦੇ ਘਰ ਤੋਂ ਉਨ੍ਹਾਂ ਦੇ ਪੁਰਾਣੇ ਨੌਕਰ ਆਕਾਸ਼ ਧਾਨਕ ਨੇ ਕਰੀਬ 50 ਲੱਖ ਰੁਪਏ ਚੋਰੀ ਕਰ ਲਏ। ਮੁਲਜ਼ਮ ਨੇ ਬੜੀ ਹੁਸ਼ਿਆਰੀ ਨਾਲ ਇਸ ਚੋਰੀ ਨੂੰ ਅੰਜਾਮ ਦਿੱਤਾ ਸੀ ਪਰ ਚੋਰ ਦੀ ਪਛਾਣ ਉਸ ਦੇ ਲਾਲ ਰੰਗ ਦੇ ਬੂਟਾਂ ਨੇ ਉਜਾਗਰ ਕਰ ਦਿੱਤੀ।
ਇਹ ਘਟਨਾ 28 ਨਵੰਬਰ ਦੀ ਹੈ, ਹੋਟਲ ਮਾਲਕ ਸੰਜੀਵ ਚੱਢਾ ਆਪਣੇ ਪਰਿਵਾਰ ਨਾਲ ਵਿਆਹ ਸਮਾਗਮ ਲਈ ਬਾਹਰ ਗਿਆ ਹੋਇਆ ਸੀ। ਇਸ ਦੌਰਾਨ ਆਕਾਸ਼ ਨੇ ਉਸ ਦੇ ਘਰ ਵਿਚ ਦਾਖਲ ਹੋ ਕੇ 20 ਲੱਖ ਦੀ ਨਕਦੀ ਅਤੇ 30 ਲੱਖ ਦੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਲਏ।
ਮਾਲਕ ਦੇ ਘਰੋਂ 50 ਲੱਖ ਰੁਪਏ ਦੀ ਚੋਰੀ
ਸੀਸੀਟੀਵੀ ਫੁਟੇਜ ਵਿਚ ਚੋਰ ਨੇ ਮਾਸਕ ਅਤੇ ਦਸਤਾਨੇ ਪਾਏ ਹੋਏ ਸਨ, ਜਿਸ ਕਾਰਨ ਉਸਦੀ ਪਛਾਣ ਮੁਸ਼ਕਿਲ ਹੋ ਗਈ ਸੀ। ਪਰ ਜਦੋਂ ਫੁਟੇਜ ਵਿਚ ਲਾਲ ਬੂਟ ਦਿਖਾਈ ਦਿੱਤੇ ਤਾਂ ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਅਜਿਹੇ ਬੂਟ ਉਨ੍ਹਾਂ ਦੇ ਪੁਰਾਣੇ ਨੌਕਰ ਆਕਾਸ਼ ਧਾਨਕ ਨੇ ਪਾਏ ਹੋਏ ਸੀ। ਸੁਰਾਗ ਮਿਲਣ ਤੋਂ ਬਾਅਦ ਪੁਲਸ ਨੇ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ 'ਚ ਛਾਪੇਮਾਰੀ ਕੀਤੀ। ਆਕਾਸ਼ ਨੂੰ ਗ੍ਰਿਫਤਾਰ ਕਰਕੇ ਉਸ ਦੇ ਘਰ ਦੀ ਛੱਤ 'ਤੇ ਲੁਕੋਏ ਬੈਗ 'ਚੋਂ 14 ਲੱਖ 31 ਹਜ਼ਾਰ ਰੁਪਏ ਦੀ ਨਕਦੀ ਅਤੇ ਚੋਰੀ ਦੇ ਗਹਿਣੇ ਬਰਾਮਦ ਕੀਤੇ ਗਏ।
ਪੁਲਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਰਾਮਗੜ੍ਹ ਦੇ ਐੱਸਪੀ ਅਜੇ ਕੁਮਾਰ ਨੇ ਦੱਸਿਆ ਕਿ ਆਕਾਸ਼ 8 ਸਾਲਾਂ ਤੋਂ ਉਨ੍ਹਾਂ ਦੇ ਘਰ ਕੰਮ ਕਰਦਾ ਸੀ। ਹਾਲ ਹੀ 'ਚ ਉਸ ਨੇ ਜੂਏ 'ਚ ਪੈਸੇ ਹਾਰਨ ਤੋਂ ਬਾਅਦ ਚੋਰੀ ਦੀ ਯੋਜਨਾ ਬਣਾਈ। ਪੀੜਤ ਸੰਜੀਵ ਚੱਢਾ ਨੇ ਆਪਣੀ ਜਾਇਦਾਦ ਜਲਦੀ ਵਾਪਸ ਕਰਵਾਉਣ ਲਈ ਪੁਲਸ ਦਾ ਧੰਨਵਾਦ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
...ਤਾਂ ਇਸ ਕਾਰਨ ਵਧ ਰਹੇ ਨੇ ਸਬਜ਼ੀਆਂ ਦੇ ਭਾਅ
NEXT STORY