ਨੈਸ਼ਨਲ ਡਸਕ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2029 ਤੱਕ ਨਸ਼ੀਲੀਆਂ ਵਸਤਾਂ ਦੇ ਗਿਰੋਹਾਂ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਹੈ ਜੋ ਨਸ਼ੀਲੀਆਂ ਵਸਤਾਂ ਦੇ ਸੰਗਠਿਤ ਨੈੱਟਵਰਕਾਂ ਨੂੰ ਕੁਚਲਣ ਲਈ ਕੇਂਦ੍ਰਿਤ ਰਾਸ਼ਟਰੀ ਮੁਹਿੰਮ ਦਾ ਸੰਕੇਤ ਹੈ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਨੈੱਟਵਰਕ ਪੂਰੇ ਭਾਰਤ ’ਚ ਫੈਲ ਗਿਆ ਹੈ। ਇਸ ਗੈਰ-ਕਾਨੂੰਨੀ ਵਪਾਰ ਦਾ ਪੈਮਾਨਾ ਵਿਸ਼ਾਲ ਹੈ ਤੇ ਇਹ ਲਗਾਤਾਰ ਵਧ ਰਿਹਾ ਹੈ। ਸਰਕਾਰੀ ਅੰਕੜਿਆਂ ਅਨੁਸਾਰ 2024 ’ਚ ਲਗਭਗ 25,330 ਕਰੋੜ ਰੁਪਏ ਦੇ ਮੁੱਲ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਜੋ ਪਿਛਲੇ ਸਾਲ ਨਾਲੋਂ 55 ਫੀਸਦੀ ਵੱਧ ਹਨ। ਪੂਰੇ ਦੇਸ਼ ’ਚ ਹੈਰੋਇਨ, ਸਿੰਥੈਟਿਕ ਡਰੱਗਜ਼ ਤੇ ਗੈਰ-ਕਾਨੂੰਨੀ ਢੰਗ ਨਾਲ ਵੇਚੀਆਂ ਜਾਣ ਵਾਲੀਆਂ ਦਵਾਈਆਂ ਦੀ ਇਕ ਵੱਡੀ ਖੇਪ ਜ਼ਬਤ ਕੀਤੀ ਗਈ ਸੀ।
ਪੰਜਾਬ ਵਰਗੇ ਖੇਤਰਾਂ ’ਚ ਹੈਰੋਇਨ ਦੀ ਜ਼ਬਤੀ ਦਾ ਇਕ ਅਨੁਪਾਤਹੀਣ ਹਿੱਸਾ ਹੈ। ਇਹ ਖੇਤਰ ਸਰਹੱਦ ਪਾਰ ਸਪਲਾਈ ਲੜੀਆਂ ਤੇ ਡਰੋਨ ਰਾਹੀਂ ਡਰੱਗਜ਼ ਨੂੰ ਡੇਗਣ ਵਰਗੀਆਂ ਨਵੀਆਂ ਰਣਨੀਤੀਆਂ ਦੀ ਲੋੜ ਨੂੰ ਉਜਾਗਰ ਕਰਦੇ ਹਨ।
ਸ਼ਾਹ ਦੀ ਰਣਨੀਤੀ ’ਚ ਵੱਡੀ ਕਾਰਵਾਈ ਅਤੇ ਸੰਸਥਾਗਤ ਤਾਲਮੇਲ ਦਾ ਸੁਮੇਲ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਮਜ਼ਬੂਤ ਕਰਨਾ, ਸੂਬੇ ਦੀਆਂ ਨਾਰਕੋਟਿਕਸ ਵਿਰੋਧੀ ਟਾਸਕ ਫੋਰਸਾਂ ਨੂੰ ਸ਼ਕਤੀ ਪ੍ਰਦਾਨ ਕਰਨਾ, ਵਿੱਤੀ ਜਾਂਚਾਂ ਭਾਵ ਜੀ. ਐੱਸ. ਟੀ ., ਆਮਦਨ ਕਰ ਤੇ ਬੈਂਕਿੰਗ ਨੂੰ ਸਖ਼ਤ ਕਰਨਾ, ਭਗੌੜਿਆਂ ਵਿਰੁੱਧ ਤੇਜ਼ ਹਵਾਲਗੀ, ਦੇਸ਼ ਨਿਕਾਲੇ ਦੀਆਂ ਕਾਰਵਾਈਆਂ ਸ਼ੁਰੂ ਕਰਨਾ ਤੇ ਜ਼ਬਤ ਕੀਤੀਆਂ ਖੇਪਾਂ ਲਈ ਦੇਸ਼ ਪੱਧਰੀ ਸੁਧਾਰ ਤੇ ਨਿਪਟਾਰੇ ਦੇ ਢੰਗ ਨੂੰ ਲਾਗੂ ਕਰਨਾ ਹੈ।
ਫਿਰ ਵੀ ਮਾਹਿਰ ਚਿਤਾਵਨੀ ਦਿੰਦੇ ਹਨ ਕਿ ਸਿਰਫ਼ ਨਸ਼ੀਲੀਆਂ ਵਸਤਾਂ ਨੂੰ ਜ਼ਬਤ ਕਰਨ ਨਾਲ ਹੀ ਗਿਰੋਹਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਸਫਲਤਾ ਲਈ ਸਪਲਾਈ ਚੇਨਾਂ ਨੂੰ ਖਤਮ ਕਰਨ ਲਈ ਲਗਾਤਾਰ ਕੌਮਾਂਤਰੀ ਸਹਿਯੋਗ, ਨੈੱਟਵਰਕਾਂ ਦੀ ਮੈਪਿੰਗ ਕਰਨ ਲਈ ਡਾਟਾ-ਸੰਚਾਲਿਤ ਪੁਲਸਿੰਗ, ਗਿਰੋਹਾਂ ਦੀ ਫੰਡਿੰਗ ’ਤੇ ਹਮਲਾ ਕਰਨ ਲਈ ਜਾਇਦਾਦ ਜ਼ਬਤ ਕਰਨ ਤੇ ਮੰਗ ਘਟਾਉਣ ਲਈ ਇਲਾਜ ਤੇ ਰੋਕਥਾਮ ਦੇ ਯਤਨਾਂ ਦੀ ਲੋੜ ਹੋਵੇਗੀ।
ਇਹ ਵਾਅਦਾ ਹਿੰਮਤੀ ਤੇ ਤਕਨੀਕੀ ਪੱਖੋਂ ਸੰਭਵ ਹੈ ਪਰ ਇਸ ਦੀ ਪੂਰਤੀ ਏਜੰਸੀਆਂ ਤੇ ਸਰਹੱਦਾਂ ਦੇ ਪਾਰ ਇਨ੍ਹਾਂ ਨੂੰ ਲਗਾਤਾਰ ਲਾਗੂ ਕਰਨ 'ਤੇ ਨਿਰਭਰ ਕਰੇਗੀ। ਚੁਣੌਤੀਆਂ ਵਿਸ਼ਵ ਪੱਧਰੀ ਹਨ। ਨਸ਼ੀਲੇ ਪਦਾਰਥਾਂ ਦਾ ਵਪਾਰ ਭਾਰਤ ਤੱਕ ਸੀਮਿਤ ਨਹੀਂ ਹੈ।
ਇਕ ਵਿਆਪਕ ਕੌਮਾਂਤਰੀ ਰਿਪੋਰਟ ਦੱਸਦੀ ਹੈ ਕਿ ਕੋਕੀਨ ਦਾ ਉਤਪਾਦਨ ਰਿਕਾਰਡ ਪੱਧਰ 'ਤੇ ਹੈ। ਸਮੱਗਲਿੰਗ ਪਹਿਲਾਂ ਨਾਲੋਂ ਕਿਤੇ ਵੱਧ ‘ਸੂਝਵਾਨ’ ਹੋ ਗਈ ਹੈ। ਪੁਰਾਣੇ ਗਿਰੋਹ ਅਪਰਾਧ ਦੀ ਇਕ ਤਕਨੀਕੀ-ਸਮਝਦਾਰ ਗਿਗ ਅਰਥਵਿਵਸਥਾ ’ਚ ਬਦਲ ਗਏ ਹਨ।
ਰਿਕਾਰਡਤੋੜ ਜ਼ਬਤੀ, ਬਿਹਤਰ ਪੁਲਸਿੰਗ ਅਤੇ ਲਾਗੂ ਕਰਨ ’ਤੇ ਅਰਬਾਂ ਡਾਲਰ ਖਰਚ ਕਰਨ ਦੇ ਬਾਵਜੂਦ ਕੋਕੀਨ ਦੀ ਸਮੱਗਲਿੰਗ ਕਰਨ ਵਾਲੇ ਵਧ ਰਹੇ ਹਨ। ਕੋਕੀਨ ਦਾ ਕੌਮਾਂਤਰੀ ਉਤਪਾਦਨ ਇਤਿਹਾਸਕ ਉੱਚਾਈ ’ਤੇ ਪਹੁੰਚ ਗਿਆ ਹੈ। ਨਾਲ ਹੀ ਮੰਗ ’ਚ ਵਾਧਾ ਵੀ ਹੋਇਆ ਹੈ। ਲਾਤੀਨੀ ਅਮਰੀਕਾ ’ਚ ਲਗਭਗ 1,000 ਡਾਲਰ ’ਚ ਇਕ ਕਿਲੋ ਕੋਕੀਨ ਵਿਕਦੀ ਹੈ। ਯੂਰਪ ’ਚ ਇਹ 125,000 ਡਾਲਰ ਤੋਂ ਵੱਧ ’ਚ ਵਿਕ ਸਕਦੀ ਹੈ।
ਵਪਾਰ ਦੀ ਬਣਤਰ ਨਾਟਕੀ ਢੰਗ ਨਾਲ ਬਦਲ ਗਈ ਹੈ। ਸ਼ਕਤੀਸ਼ਾਲੀ ਗਿਰੋਹਾਂ ਦੀ ਅਗਵਾਈ ਵਾਲੇ ਕੇਂਦਰੀਕ੍ਰਿਤ ਕਾਰਟੈਲਾਂ ਦੇ ਪੁਰਾਣੇ ਮਾਡਲ ਨੇ ਹੁਣ ਛੋਟੇ ਸਮੱਗਲਰਾਂ ਦੇ ਵਿਕੇਂਦਰੀਕ੍ਰਿਤ ਨੈੱਟਵਰਕ ਨੂੰ ਰਾਹ ਦੇ ਦਿੱਤਾ ਹੈ ਜੋ ਉਤਪਾਦਨ, ਆਵਾਜਾਈ ਅਤੇ ਵੰਡ ਨੂੰ ਆਊਟਸੋਰਸ ਕਰਦੇ ਹਨ।
ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਹੁਣ ਸਮੁੰਦਰ ’ਚ ਕੋਕੀਨ ਦੀ ਢੋਆ-ਢੁਆਈ ਲਈ ਡਰੋਨ, ਜੀ. ਪੀ. ਐੱਸ. ਤੇ ਹੋਰ ਤਕਨੀਕਾਂ ਦੀ ਵਰਤੋਂ ਕਰਦੇ ਹਨ। ਉਹ ਸਿਸਟਮ ਤੇ ਇੱਥੋਂ ਤੱਕ ਕਿ ਨੀਮ-ਸਬਮਰਸੀਬਲ ਕਿਸ਼ਤੀਆਂ' ਦੀ ਵੀ ਵਰਤੋਂ ਕਰਦੇ ਹਨ।
ਮੁੰਬਈ ਦੇ ਮੇਅਰ ਅਹੁਦੇ ਨੂੰ ਲੈ ਕੇ ਮਚਿਆ ਘਮਾਸਾਨ, ਭਾਜਪਾ ਅਤੇ ਸ਼ਿੰਦੇ ਸੈਨਾ ਦੀ ਦਾਵੇਦਾਰੀ ’ਚ ਫਸੀ ਘੁੰਢੀ
NEXT STORY