ਮੁੰਬਈ, (ਯੂ. ਐੱਨ. ਆਈ.)- ਮੁੰਬਈ ’ਚ ਸੱਤਾਧਾਰੀ ਧਿਰ ਦੇ ਅੰਦਰ ਮੇਅਰ ਅਹੁਦੇ ਨੂੰ ਲੈ ਕੇ ਘਮਾਸਾਨ ਸ਼ੁਰੂ ਹੋ ਗਿਆ ਹੈ ਕਿਉਂਕਿ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਆਪਣੀ ਪਾਰਟੀ ਲਈ ਢਾਈ ਸਾਲ ਦੇ ਕਾਰਜਕਾਲ ਦੀ ਮੰਗ ਕੀਤੀ ਹੈ। ਸ਼ਿੰਦੇ ਗੁੱਟ ਦੀ ਸ਼ਿਵਸੈਨਾ ਦੀ ਬੁਲਾਰਨ ਸ਼ੀਤਲ ਮਹਾਤਰੇ ਦੀ ਦਲੀਲ ਹੈ ਕਿ ਬਾਲਾਸਾਹਿਬ ਠਾਕਰੇ ਦੇ ਜਨਮ ਸ਼ਤਾਬਦੀ ਸਾਲ ਦੇ ਮੌਕੇ ’ਤੇ ਮੇਅਰ ਦਾ ਅਹੁਦਾ ਉਨ੍ਹਾਂ ਦੀ ਪਾਰਟੀ ਨੂੰ ਮਿਲਣਾ ਚਾਹੀਦਾ ਹੈ। ਦੂਜੇ ਪਾਸੇ, ਭਾਜਪਾ ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾਤੇ ਇਸ ਮਹੱਤਵਪੂਰਨ ਅਹੁਦੇ ਨੂੰ ਆਪਣੇ ਕੋਲ ਰੱਖਣ ਦੀ ਇੱਛੁਕ ਹੈ।
ਨਵੇਂ ਮੇਅਰ ਦੀ ਚੋਣ ਹੁਣ 26 ਜਨਵਰੀ ਤੋਂ ਬਾਅਦ ਹੋਣ ਦੀ ਸੰਭਾਵਨਾ ਹੈ ਕਿਉਂਕਿ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਇਸ ਸਮੇਂ ਦਾਵੋਸ ਦੇ ਨਿਵੇਸ਼ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਗਏ ਹੋਏ ਹਨ। ਉਨ੍ਹਾਂ ਦੇ 25 ਜਨਵਰੀ ਨੂੰ ਪਰਤਣ ਤੋਂ ਬਾਅਦ ਹੀ ਨਗਰ ਵਿਕਾਸ ਵਿਭਾਗ ਮੇਅਰ ਅਹੁਦੇ ਲਈ ਰਾਖਵੇਂਕਰਨ ਦੀ ਲਾਟਰੀ ਕੱਢੇਗਾ ਅਤੇ ਚੋਣਾਂ ਦੇ ਰਸਮੀ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ।
ਮਹਾਰਾਸ਼ਟਰ ਦੀਆਂ ਨਗਰ ਨਿਗਮ ਚੋਣਾਂ ਵਿਚ ਭਾਜਪਾ 2,869 ਸੀਟਾਂ ’ਚੋਂ 1,425 ਸੀਟਾਂ ਜਿੱਤ ਕੇ ਮੁੰਬਈ ਅਤੇ ਪੁਣੇ ਸਮੇਤ 12 ਤੋਂ ਵੱਧ ਮਹਾਨਗਰ ਨਿਗਮਾਂ ਵਿਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ ਅਤੇ ਉਸ ਨੇ ਠਾਕਰੇ ਅਤੇ ਪਵਾਰ ਪਰਿਵਾਰਾਂ ਦੇ ਗੜ੍ਹਾਂ ’ਚ ਸੰਨ੍ਹ ਲਾਈ ਹੈ।
2 ਤੋਂ ਵੱਧ ਬੱਚਿਆਂ ’ਤੇ ਸੰਸਦ ਮੈਂਬਰ, ਵਿਧਾਇਕ ਨੂੰ ਅਯੋਗ ਕਰਨ ਦੀ ਹੈ ਬਿੱਲ ’ਚ ਵਿਵਸਥਾ
NEXT STORY