ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵਰਚੂਅਲ 'ਬਿਹਾਰ ਜਨ-ਸੰਵਾਦ' ਰੈਲੀ ਨੂੰ ਮਿਲੇ ਜ਼ਿਆਦਾ ਸਮਰਥਨ ਤੋਂ ਉਤਸ਼ਾਹਿਤ ਭਾਜਪਾ ਦੇ ਖੂਨ ਵਿਚ ਓਬਾਲ ਹੈ। ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਦੀ 243 ਵਿਧਾਨ ਸਭਾ ਖੇਤਰਾਂ ਵਿਚ ਰੈਲੀ ਲਈ ਕਮਰ ਕੱਸ ਲਈ ਹੈ। ਪਿਛਲੇ ਪੰਦਰਵਾੜੇ ਦੌਰਾਨ ਕੀਤੇ ਗਏ ਪਾਰਟੀ ਦੇ ਅੰਦਰੂਨੀ ਸਰਵੇਖਣਾਂ ਤੋਂ ਪਤਾ ਲੱਗਾ ਹੈ ਕਿ ਭਾਜਪਾ ਨੂੰ ਇਸ ਮੌਕਾ ਦਾ ਫਾਇਦਾ ਚੁੱਕਣਾ ਚਾਹੀਦਾ। ਹਾਲਾਂਕਿ ਭਾਜਪਾ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਉਹ ਨਵੰਬਰ ਵਿਚ ਜਨਤਾ ਦਲ (ਯੂ) ਦੇ ਪ੍ਰਮੁੱਖ ਨੀਤਿਸ਼ ਕੁਮਾਰ ਦੀ ਅਗਵਾਈ ਵਿਚ ਚੋਣਾਂ ਲੜੇਗੀ, ਪਰ ਉਹ ਜੂਨੀਅਰ ਪਾਰਟਨਰ ਦੀ ਬਜਾਏ 50 ਫੀਸਦੀ ਸੀਟਾਂ 'ਤੇ ਚੋਣਾਂ ਲੜਣਾ ਚਾਹੁੰਦੀ ਹੈ। ਇਹ ਹੈਰਾਨੀਜਨਕ ਹੈ ਕਿ ਭਾਜਪਾ ਨੇ ਬਿਹਾਰ ਵਿਚ ਅਜਿਹੇ ਸਮੇਂ ਵਿਚ ਅਭਿਆਨ ਸ਼ੁਰੂ ਕੀਤਾ ਹੈ ਜਦ ਦੇਸ਼ ਕੋਰੋਨਾ ਜੰਗ ਨਾਲ ਨਜਿੱਠ ਰਿਹਾ ਹੈ। 7 ਜੂਨ ਨੂੰ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਬੋਧਿਤ ਕੀਤਾ ਅਤੇ ਹੁਣ ਪੀ. ਐਮ. ਮੋਦੀ ਵੱਡੇ ਪੈਮਾਨੇ 'ਤੇ ਇਕ ਰੈਲੀ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਭਾਜਪਾ ਪ੍ਰਮੁੱਖ ਜੀ. ਪੇ. ਨੱਡਾ ਰਾਜ ਇਕਾਈ ਦੇ ਨੇਤਾਵਾਂ ਨੇ ਸਲਾਹ-ਮਸ਼ਵਰੇ ਨਾਲ ਬਲਾਕ ਪੱਧਰ 'ਤੇ ਇਸ ਅਭਿਆਨ ਨੂੰ ਅੱਗੇ ਵਧਾਵੇਗੀ। ਸਾਰੇ ਵਿਧਾਨ ਸਭਾ ਖੇਤਰਾਂ ਵਿਚ 72,400 ਤੋਂ ਜ਼ਿਆਦਾ ਪੋਲਿੰਗ ਬੂਥਾਂ 'ਤੇ ਤਿਆਰੀ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਦੀ ਰੈਲੀ ਅਹਿਮ ਹੋਵੇਗੀ ਕਿਉਂਕਿ ਬਿਹਾਰ ਪ੍ਰਵਾਸੀਆਂ ਦੀ ਵੱਡੀ ਗਿਣਤੀ ਦਾ ਸਾਹਮਣਾ ਕਰ ਰਿਹਾ ਹੈ ਜੋ ਪੂਰੇ ਦੇਸ਼ ਤੋਂ ਆਪਣੇ ਘਰਾਂ ਵਿਚ ਵਾਪਸ ਆ ਗਏ ਹਨ। ਉਹ ਨੀਤਿਸ਼ ਕੁਮਾਰ ਤੋਂ ਨਰਾਜ਼ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਵਾਪਸੀ ਦਾ ਸਖਤ ਵਿਰੋਧ ਕੀਤਾ ਸੀ। ਹਾਲਾਂਕਿ ਹੁਣ ਨੀਤਿਸ਼ ਕੁਮਾਰ ਸਰਕਾਰ ਉਨ੍ਹਾਂ ਵਿਚੋਂ ਹਰ ਇਕ ਨੂੰ 1500 ਰੁਪਏ ਨਕਦ ਦੇ ਰਹੀ ਹੈ ਪਰ ਭਾਜਪਾ ਦੇ ਅੰਦਰੂਨੀ ਸਰਵੇਖਣ ਵਿਚ ਪਾਇਆ ਗਿਆ ਹੈ ਕਿ ਲੋਕ ਉਨ੍ਹਾਂ ਤੋਂ ਨਰਾਜ਼ ਹਨ ਇਸ ਲਈ ਮੋਦੀ ਦਾ ਭਾਸ਼ਣ ਬਿਹਾਰ ਦੇ ਚੋਣਾਂ ਦੇ ਮਾਹੌਲ ਨੂੰ ਬਦਲ ਸਕਦਾ ਹੈ।
ਅਜਿਹੇ ਕਈ ਲੋਕ ਹਨ ਜੋ ਕੋਰੋਨਾ ਦੇ ਡਰ ਦੇ ਕਾਰਨ ਬਿਹਾਰ ਆਉਣ ਤੋਂ ਡਰ ਰਹੇ ਹਨ। ਭਾਜਪਾ ਦੀ ਯੋਜਨਾ 50 ਲੋਕਾਂ ਨੂੰ 72,400 ਪੋਲਿੰਗ ਬੂਥਾਂ ਦੇ ਲਈ ਲਾਮਬੰਦ ਕਰਨ ਦੀ ਹੈ, ਜਿਨ੍ਹਾਂ ਨੂੰ 1099 ਮੰਡਲਾਂ ਵਿਚ ਵੰਡਿਆ ਗਿਆ ਹੈ। ਇਸ ਰੈਲੀ ਨੂੰ ਸ਼ਾਨਦਾਰ ਸਫਲਤਾ ਦਿਵਾਉਣ ਲਈ ਭਾਜਪਾ ਦੀਆਂ ਤਕਨੀਕੀ ਟੀਮਾਂ ਦਿਨ-ਰਾਤ ਕੰਮ ਕਰ ਰਹੀਆਂ ਹਨ।
ਸਟੀਲ ਪਲਾਂਟ 'ਚ ਧਮਾਕਾ, 2 ਮਜ਼ਦੂਰਾਂ ਦੀ ਮੌਤ
NEXT STORY