ਨਵੀਂ ਦਿੱਲੀ (ਭਾਸ਼ਾ)– ਏਅਰ ਚੀਫ ਮਾਰਸ਼ਲ ਵੀ. ਆਰ. ਚੌਧਰੀ ਨੇ ਕਿਹਾ ਹੈ ਕਿ ਅਗਨੀਪਥ ਯੋਜਨਾ ਸਰਵੋਤਮ ਕਿਰਤ ਸ਼ਕਤੀ ਨਾਲ ਇਕ ਛੋਟੀ ਅਤੇ ਘਾਤਕ ਫੋਰਸ ਦੇ ਭਾਰਤੀ ਹਵਾਈ ਫੌਜ ਦੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਮੁਤਾਬਕਿ ਹੈ। ਉਨ੍ਹਾਂ ਐਤਵਾਰ ਸਪੱਸ਼ਟ ਕੀਤਾ ਕਿ ਨਵੀਂ ਭਰਤੀ ਪ੍ਰਣਾਲੀ ਹਵਾਈ ਫੌਜ ਦੀ ਸੰਚਾਲਨ ਸਮਰੱਥਾ ਨੂੰ ਕਿਸੇ ਵੀ ਤਰ੍ਹਾਂ ਘੱਟ ਨਹੀਂ ਕਰੇਗੀ।
ਉਨ੍ਹਾਂ ਇਕ ਖਬਰ ਏਜੰਸੀ ਨੂੰ ਕਿਹਾ ਕਿ ਚਾਰ ਸਾਲ ਦੀ ਨਿਯੁਕਤੀ ਦੇ ਸਮੇਂ ’ਚ 13 ਟੀਮਾਂ ਅਗਨੀਵੀਰਾਂ ਦੀ ਨਾਮਜ਼ਦਗੀ, ਰੋਜ਼ਗਾਰ, ਮੁਲਾਂਕਣ ਅਤੇ ਸਿਖਲਾਈ ਦੀ ਜ਼ਿੰਮੇਵਾਰੀ ਸੰਭਾਲਣਗੀਆਂ। ਉਨ੍ਹਾਂ ਕਿਹਾ ਕਿ ਯੋਜਨਾ ਦੇ ਅਮਲ ’ਚ ਆਉਣ ’ਤੇ ਪੈਨਸ਼ਨ ਅਤੇ ਹੋਰ ਖਰਚਿਆਂ ’ਚ ਹੋਣ ਵਾਲੀ ਕੋਈ ਵੀ ਕਮੀ ਸਿਰਫ ਅਚਾਨਕ ਹੈ। ਇਸ ਨੂੰ ਸੁਧਾਰ ਲਾਗੂ ਕਰਨ ਦਾ ਕਾਰਨ ਨਹੀਂ ਸਮਝਿਆ ਜਾਣਾ ਚਾਹੀਦਾ। ਅਗਨੀਪਥ ਯੋਜਨਾ ਭਾਰਤੀ ਹਵਾਈ ਫੌਜ ਦੀ ਕਿਰਤ ਸ਼ਕਤੀ ਦੇ ਦੋਹਨ ਦੀ ਮੁਹਿੰਮ ਨੂੰ ਅੱਗੇ ਵਧਾਉਂਦੀ ਹੈ। ਇਹ ਪਿਛਲੇ ਇਕ ਦਹਾਕੇ ਤੋਂ ਚੱਲ ਰਿਹਾ ਹੈ। ਨਵੀਂ ਭਰਤੀ ਯੋਜਨਾ ਅਧੀਨ ਭਾਰਤੀ ਹਵਾਈ ਫੌਜ ਦੇ 3000 ਅਹੁਦਿਆਂ ਲਈ ਸਾਢੇ 7 ਲੱਖ ਉਮੀਦਵਾਰਾਂ ਨੇ ਅਰਜ਼ੀਆਂ ਭੇਜੀਆਂ ਹਨ।
ਹਵਾਈ ਫੌਜ ਦੇ ਮੁਖੀ ਨੇ ਕਿਹਾ ਕਿ ਇਹ ਯੋਜਨਾ ਸਭ ਤੋਂ ਚੰਗੇ ਮਨੁੱਖੀ ਸੋਮਿਆਂ ਦੇ ਨਾਲ ਇਕ ਛੋਟੀ ਅਤੇ ਘਾਤਕ ਫੋਰਸ ਹੋਣ ਦੇ ਭਾਰਤੀ ਹਵਾਈ ਫੌਜ ਦੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਦੀ ਪੂਰਕ ਹੈ। ਅਸੀਂ ਮਜ਼ਬੂਤੀ ਨਾਲ ਇਹ ਗੱਲ ਮੰਨਦੇ ਹਾਂ ਕਿ ਲੋੜ ਦੇ ਸਮੇਂ ’ਚ ਕਿਸੇ ਵੀ ਫੋਰਸ ’ਚ ਸ਼ਾਮਲ ਮਰਦ ਅਤੇ ਔਰਤ ਉਸ ਦੀ ਤਾਕਤ ਨੂੰ ਸਾਬਤ ਕਰਦੇ ਹਨ। 14 ਜੂਨ ਨੂੰ ਐਲਾਨੀ ਗਈ ਅਗਨੀਪਥ ਯੋਜਨਾ ’ਚ 17 ਤੋਂ 21 ਸਾਲ ਦੇ ਨੌਜਵਾਨਾਂ ਨੂੰ ਹੀ ਚਾਰ ਸਾਲ ਲਈ ਭਰਤੀ ਕਰਨ ਦਾ ਪ੍ਰਬੰਧ ਹੈ। ਇਨ੍ਹਾਂ ਵਿਚੋਂ 25 ਫੀਸਦੀ ਨੂੰ 15 ਸਾਲ ਲਈ ਮੁੜ ਤੋਂ ਸੇਵਾਵਾਂ ’ਚ ਲਿਆ ਜਾਏਗਾ।
ਜੰਮੂ-ਕਸ਼ਮੀਰ : ਅੱਤਵਾਦੀਆਂ ਨੇ 4 ਸਾਲਾਂ ’ਚ 700 ਸਥਾਨਕ ਨੌਜਵਾਨਾਂ ਦੀ ਕੀਤੀ ਭਰਤੀ
NEXT STORY