Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, APR 21, 2026

    10:50:38 PM

  • punjabi sisters win foreign council and city parliament elections in germany

    ਜਰਮਨੀ ’ਚ 2 ਪੰਜਾਬੀ ਸਕੀਆਂ ਭੈਣਾਂ ਨੇ ਫਾਰਨ ਕੌਂਸਲ...

  • pm modi expressed grief kerala firecracker factory blast

    ਕੇਰਲ ਪਟਾਕਾ ਫੈਕਟਰੀ ਧਮਾਕਾ: PM ਮੋਦੀ ਵੱਲੋਂ...

  • hyderabad set a target of 243 runs for delhi capitals

    SRH vs DC, IPL 2026 : ਹੈਦਰਾਬਾਦ ਨੇ ਦਿੱਲੀ...

  • firecracker factory explosion in kerala

    ਵੱਡਾ ਹਾਦਸਾ: ਪਟਾਕਾ ਫੈਕਟਰੀ 'ਚ ਹੋਏ ਧਮਾਕੇ ਕਾਰਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮੋਟਾਪਾ ਇਕ ਲੰਬੇ ਸਮੇਂ ਦੀ ਬੀਮਾਰੀ ਹੈ, ਨਾ ਕਿ ਸਿਰਫ ਜੀਵਨਸ਼ੈਲੀ ਨਾਲ ਜੁੜੀ ਸਮੱਸਿਆ

BLOG News Punjabi(ਬਲਾਗ)

ਮੋਟਾਪਾ ਇਕ ਲੰਬੇ ਸਮੇਂ ਦੀ ਬੀਮਾਰੀ ਹੈ, ਨਾ ਕਿ ਸਿਰਫ ਜੀਵਨਸ਼ੈਲੀ ਨਾਲ ਜੁੜੀ ਸਮੱਸਿਆ

  • Edited By Harpreet Singh,
  • Updated: 24 Feb, 2026 04:46 PM
Blog
obesity
  • Share
    • Facebook
    • Tumblr
    • Linkedin
    • Twitter
  • Comment

ਤਿਰੂਵਨੰਤਪੁਰਮ ਦੇ 25 ਸਾਲਾ ਇਕ ਟੈਕਨੀਸ਼ੀਅਨ ਨੂੰ ਮਨਚਾਹੀ ਨੌਕਰੀ ਮਿਲੀ ਸੀ, ਜਿਸ ਨਾਲ ਉਸ ਨੂੰ ਹਰ ਮਹੀਨੇ 4 ਲੱਖ ਰੁਪਏ ਦੀ ਤਨਖਾਹ ਅਤੇ ਘਰ ਤੋਂ ਕੰਮ ਕਰਨ ਦੀ ਆਜ਼ਾਦੀ ਮਿਲਦੀ ਸੀ। ਕੰਮ ’ਚ ਡੁੱਬੇ ਰਹਿਣ ਦੇ ਕਾਰਨ ਖਾਣਾ ਹੀ ਉਸ ਦਾ ਇਕਮਾਤਰ ਤਣਾਅ ਘੱਟ ਕਰਨ ਦਾ ਜ਼ਰੀਆ ਸੀ। ਇਸ ਦੇ ਨਾਲ ਹੀ, ਉਪਕਰਨਾਂ ’ਤੇ ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਉਸ ਦਾ ਵਜ਼ਨ ਬਹੁਤ ਵਧ ਗਿਆ। 

ਜਦੋਂ ਉਸ ਦਾ ਵਜ਼ਨ 150 ਕਿਲੋ ਹੋ ਗਿਆ ਅਤੇ ਉਸ ਨੂੰ ਸ਼ੂਗਰ (ਮਧੂਮੇਹ) ਅਤੇ ਹਾਈ ਬਲੱਡ ਪ੍ਰੈਸ਼ਰ ਹੋ ਗਿਆ, ਤਾਂ ਉਸ ਨੇ ਸ਼ੂਗਰ ਮਾਹਿਰ ਡਾ. ਜਯੋਤੀਦੇਵ ਕੇਸ਼ਵਦੇਵ ਤੋਂ ਸਲਾਹ ਲਈ, ਜਿਨ੍ਹਾਂ ਦਾ ਮੰਨਣਾ ਹੈ ਕਿ ਮੋਟਾਪਾ ਹੁਣ ਸਿਰਫ ਜੀਵਨਸ਼ੈਲੀ ਨਾਲ ਜੁੜੀ ਸਮੱਸਿਆ ਨਹੀਂ, ਇਹ ਇਕ ਜਨਤਕ ਸਿਹਤ ਚਿੰਤਾ ਦਾ ਵਿਸ਼ਾ ਹੈ। ਉਹ ਕਹਿੰਦੇ ਹਨ, ‘‘ਮੋਟਾਪੇ ਨੂੰ ਇਕ ਲੰਬੇ ਸਮੇਂ ਦੀ ਬੀਮਾਰੀ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਇਸ ’ਚ ਅਸਾਧਾਰਨ ਜੈਵਿਕ ਪ੍ਰਕਿਰਿਆਵਾਂ ਸ਼ਾਮਲ ਹੁੰਦੀਆਂ ਹਨ, ਇਹ ਉਨ੍ਹਾਂ ਦਾ ਨਤੀਜਾ ਹੈ, ਇਹ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ, ਇਸ ਦੇ ਸਪੱਸ਼ਟ ਨੈਦਾਨਿਕ ਮਾਪਦੰਡ ਹਨ ਅਤੇ ਇਸ ਦੇ ਲਈ ਡਾਕਟਰੀ ਇਲਾਜ ਅਤੇ ਲੰਬੇ ਸਮੇਂ ਦੇ ਪ੍ਰਬੰਧਨ ਦੀ ਲੋੜ ਹੁੰਦੀ ਹੈ।’’

ਇਸੇ ਕਾਰਨ ਉਨ੍ਹਾਂ ਨੇ ਅਤੇ ਹੋਰ ਚੋਟੀ ਦੇ ਸ਼ੂਗਰ ਮਾਹਿਰਾਂ ਨੇ ਇਕ ਵ੍ਹਾਈਟ ਪੇਪਰ (ਸ਼ਵੇਤ ਪੱਤਰ) ਲਿਖਿਆ ਹੈ, ਜਿਸ ’ਚ ਭਵਿੱਖਬਾਣੀ ਕੀਤੀ ਗਈ ਹੈ ਕਿ ਭਾਰਤ ’ਚ ਮੋਟਾਪੇ ਦੀ ਦਰ ’ਚ ਕਾਫ਼ੀ ਵਾਧਾ ਹੋਵੇਗਾ। ਪੱਤਰ ਅਨੁਸਾਰ, 2050 ਤੱਕ 17.4 ਫੀਸਦੀ ਔਰਤਾਂ ਅਤੇ 12.1 ਫੀਸਦੀ ਪੁਰਸ਼ ਮੋਟਾਪੇ ਤੋਂ ਪੀੜਤ ਹੋਣਗੇ। ਔਰਤਾਂ ’ਚ ਮੋਟਾਪੇ ਦੀ ਦਰ ਪੁਰਸ਼ਾਂ ਦੇ ਮੁਕਾਬਲੇ 10 ਫੀਸਦੀ ਵੱਧ ਹੋਣ ਦਾ ਅਨੁਮਾਨ ਹੈ। ਬਚਪਨ ਦਾ ਮੋਟਾਪਾ ਸਭ ਤੋਂ ਵੱਧ ਚਿੰਤਾਜਨਕ ਹੈ ਕਿਉਂਕਿ ਬੱਚਿਆਂ ਅਤੇ ਅੱਲੜ੍ਹਾਂ (ਪੰਜ ਤੋਂ 19 ਸਾਲ ਦੀ ਉਮਰ ਦੇ ਵਿਚਾਲੇ) ’ਚ ਇਸ ਦਾ ਪਸਾਰ ਲੜਕੀਆਂ ’ਚ 0.1 ਫੀਸਦੀ ਤੋਂ ਵਧ ਕੇ 3.1 ਫੀਸਦੀ ਅਤੇ ਲੜਕਿਆਂ ’ਚ 0.2 ਫੀਸਦੀ ਤੋਂ ਵਧ ਕੇ 3.7 ਫੀਸਦੀ ਹੋ ਗਿਆ ਹੈ।

1990 ਤੋਂ 2022 ਦੇ ਵਿਚਾਲੇ ਮੋਟਾਪੇ ਤੋਂ ਪੀੜਤ ਲੜਕਿਆਂ ਦੀ ਕੁੱਲ ਸੰਖਿਆ ਵਧ ਕੇ 12.5 ਮਿਲੀਅਨ ਹੋ ਗਈ ਹੈ। ਡਾ. ਜਯੋਤੀਦੇਵ ਕਹਿੰਦੇ ਹਨ, ‘‘ਇਸ ਲਈ, ਅਸੀਂ ਦੇਸ਼ ’ਚ ਵਧਦੇ ਮੋਟਾਪੇ ਦੇ ਭੈੜੇ ਚੱਕਰ ਦੇ ਬਾਰੇ ਧਾਰਨਾ ਬਦਲਣ ਲਈ ਨੀਤੀਗਤ ਬਦਲਾਅ ਚਾਹੁੰਦੇ ਹਾਂ, ਤਾਂ ਜੋ ਇਸ ਨੂੰ ਸਿਰਫ ਇਕ ਜੀਵਨਸ਼ੈਲੀ ਨਾਲ ਜੁੜੀ ਸਮੱਸਿਆ ਦੀ ਬਜਾਏ ਇਕ ਲੰਬੇ ਸਮੇਂ ਦੀ ਬੀਮਾਰੀ ਦੇ ਰੂਪ ’ਚ ਦੇਖਿਆ ਜਾ ਸਕੇ। ਇਸ ਨਾਲ ਸਰੀਰ ਦੇ ਵਜ਼ਨ ਨਾਲ ਜੁੜੇ ਕਲੰਕ ਨੂੰ ਵੀ ਦੂਰ ਕਰਨ ’ਚ ਮਦਦ ਮਿਲੇਗੀ।’’

ਇਹ ਬਹੁ-ਕੇਂਦਰੀ ਅਧਿਐਨ ਦਿੱਲੀ ਸਥਿਤ ਏਮਜ਼, ਵੇਲੋਰ ਸਥਿਤ ਕ੍ਰਿਸ਼ਚੀਅਨ ਮੈਡੀਕਲ ਕਾਲਜ, ਗੁਰੂਗ੍ਰਾਮ ਸਥਿਤ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਅਤੇ ਤਿਰੂਵਨੰਤਪੁਰਮ ਸਥਿਤ ਜਯੋਤੀਦੇਵ ਮਧੂਮੇਹ ਖੋਜ ਕੇਂਦਰ ਦੁਆਰਾ ਕੀਤਾ ਗਿਆ ਸੀ।

ਮੋਟਾਪਾ ਬੀਮਾਰੀ ਕਿਉਂ : ਮੋਟਾਪਾ ਸਿਰਫ ਅਨੁਵੰਸ਼ਿਕਤਾ ਨਾਲ ਸਬੰਧਤ ਨਹੀਂ, ਇਹ ਇਕ ਗੁੰਝਲਦਾਰ ਅਤੇ ਬਹੁ-ਪੱਖੀ ਸਥਿਤੀ ਹੈ, ਜੋ ਚਯਾਪਚਯ, ਤੰਤਰਿਕਾ-ਜੈਵਿਕ ਅਤੇ ਵਾਤਾਵਰਣਕ ਕਾਰਕਾਂ ਤੋਂ ਪ੍ਰਭਾਵਿਤ ਹੁੰਦੀ ਹੈ। ਇਸ ’ਚ ਚਯਾਪਚਯ ਸਬੰਧੀ ਪ੍ਰਕਿਰਿਆਵਾਂ ’ਚ ਗੜਬੜ ਸ਼ਾਮਲ ਹੈ, ਵਿਸ਼ੇਸ਼ ਤੌਰ ’ਤੇ ਭੁੱਖ, ਤ੍ਰਿਪਤੀ ਅਤੇ ਊਰਜਾ ਸੰਤੁਲਨ ਨਾਲ ਸਬੰਧਤ ਸੰਕੇਤ ਸਬੰਧੀ ਸਮੱਸਿਆਵਾਂ। ਵਧੀ ਹੋਈ ਚਰਬੀ ਦੀਆਂ ਕੋਸ਼ਿਕਾਵਾਂ ਸੋਜ ਨੂੰ ਜਨਮ ਦਿੰਦੀਆਂ ਹਨ, ਜਿਸ ਦੇ ਨਤੀਜੇ ਵਜੋਂ ਇੰਸੁਲਿਨ ਪ੍ਰਤੀਰੋਧ, ਹਿਰਦਾ ਰੋਗ, ਕੋਲੈਸਟ੍ਰਾਲ ਅਤੇ ਚਰਬੀ ਵਾਲੇ ਜਿਗਰ (ਫੈਟੀ ਲਿਵਰ) ਦੀ ਬੀਮਾਰੀ ਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

ਬਹੁਤ ਸਾਰੇ ਲੋਕ ਸ਼ਾਇਦ ਇਹ ਨਹੀਂ ਜਾਣਦੇ ਹੋਣਗੇ ਕਿ ਮੋਟਾਪੇ ਨਾਲ ਸਬੰਧਤ ਕੈਂਸਰ ਵਧ ਰਹੇ ਹਨ। ਅਗਨੈਸ਼ਯ ਕੈਂਸਰ ’ਚ 30 ਫੀਸਦੀ ਦਾ ਵਾਧਾ ਹੋਇਆ ਹੈ, ਨਾਲ ਹੀ ਮੂਤਰਾਸ਼ਯ ਕੈਂਸਰ ’ਚ ਵੀ, ਜਿਨ੍ਹਾਂ ਦੀ ਘਟਨਾ ਮੋਟਾਪੇ ਨਾਲ ਸਬੰਧਤ ਚਯਾਪਚਯ ਤਬਦੀਲੀਆਂ ਅਤੇ ਜਿਗਰ ’ਚ ਚਰਬੀ ਦੇ ਜਮ੍ਹਾ ਹੋਣ ਨਾਲ ਜੁੜੀ ਹੈ। ਕੋਲੋਰੈਕਟਲ ਕੈਂਸਰ ਦੇ ਮਾਮਲੇ ਵੀ ਵਧ ਰਹੇ ਹਨ। ਔਰਤਾਂ ’ਚ ਸਰੀਰ ’ਚ ਚਰਬੀ ਦੇ ਕਾਰਨ ਵਧੇ ਹੋਏ ਐਸਟ੍ਰੋਜਨ ਪੱਧਰ ਛਾਤੀ ਅਤੇ ਗਰਭਾਸ਼ਯ ਦੇ ਕੈਂਸਰ ਨੂੰ ਉਤਸ਼ਾਹਿਤ ਕਰ ਰਹੇ ਹਨ।

ਮੋਟਾਪੇ ਦੇ ਇਸ ਭੈੜੇ ਚੱਕਰ ਦਾ ਕਾਰਨ ਕੀ ਹੈ? ਇਹ ਭਾਵਨਾਤਮਕ ਰੂਪ ’ਚ ਖਾਣਾ ਖਾਣ ਦੀ ਆਦਤ ਹੀ ਹੋਵੇਗੀ ਜਾਂ ਕੁਝ ਹੋਰ? ਇਸ ਨੂੰ ਅਸੀਂ ਸੁਖਦਾਇਕ ਭੁੱਖ ਕਹਿੰਦੇ ਹਾਂ। ਇਹ ਸਰੀਰਕ ਭੁੱਖ ਨਾ ਹੋਣ ’ਤੇ ਵੀ ਸਵਾਦਿਸ਼ਟ ਭੋਜਨ ਖਾਣ ਦੀ ਇਕ ਆਨੰਦ-ਆਧਾਰਿਤ ਇੱਛਾ ਹੈ, ਜੋ ਭੋਜਨ ਨਾਲ ਸਬੰਧਤ ਸੰਕੇਤਾਂ, ਜਿਵੇਂ ਕਿ ਦੇਖਣ, ਗੰਧ ਅਤੇ ਉਪਲਬਧਤਾ ਦੇ ਸੰਪਰਕ ’ਚ ਆਉਣ ’ਤੇ ਪੈਦਾ ਹੁੰਦੀ ਹੈ। ਵੱਖ-ਵੱਖ ਅਧਿਐਨਾਂ ’ਚ ਭਾਵਨਾਤਮਕ ਭੋਜਨ ਨੂੰ ਅਵਸਾਦ ਅਤੇ ਮੋਟਾਪੇ ਨਾਲ ਜੋੜਿਆ ਗਿਆ ਹੈ। ਰੈਸਟੋਰੈਂਟਾਂ ਦੀ ਵਧਦੀ ਗਿਣਤੀ, ਫੂਡ ਐਪਸ ਦੇ ਮਾਧਿਅਮ ਰਾਹੀਂ ਆਸਾਨ ਉਪਲਬਧਤਾ ਅਤੇ ਸਮਾਜਿਕ ਸਮਾਗਮਾਂ ਦੇ ਕਾਰਨ, ਭਾਵਨਾਤਮਕ ਭੋਜਨ ਆਨੰਦ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਤਰੀਕਾ ਬਣ ਗਿਆ ਹੈ।

ਜੋ ਕੋਈ ਵੀ ਭਾਵਨਾਤਮਕ ਰੂਪ ’ਚ ਖਾਣ ’ਤੇ ਨਿਰਭਰ ਹੈ, ਉਸ ਦਾ ਇਕ ਦਹਾਕੇ ’ਚ ਮੋਟਾਪੇ ਦਾ ਸ਼ਿਕਾਰ ਹੋਣਾ ਤੈਅ ਹੈ। ਯਾਦ ਰੱਖੋ, ਮੋਟਾਪੇ ਨਾਲ ਜੁੜੇ ਸਿਹਤ ਖਰਚੇ ਬਹੁਤ ਜ਼ਿਆਦਾ ਹਨ, ਭਾਵੇਂ ਉਹ ਗੋਡੇ ਬਦਲਾਉਣ, ਦਿਲ ਦੇ ਰੋਗ ਜਾਂ ਕੈਂਸਰ ਦੇ ਇਲਾਜ ਲਈ ਹੋਣ। ਮੋਟਾਪੇ ਨਾਲ ਨਜਿੱਠਣਾ ਅਤਿ ਮਹੱਤਵਪੂਰਨ ਹੈ ਕਿਉਂਕਿ 2060 ਤੱਕ ਆਰਥਿਕ ਬੋਝ 17 ਗੁਣਾ ਵਧਣ ਦਾ ਅਨੁਮਾਨ ਹੈ।

ਕੀ ਨੀਤੀਗਤ ਬਦਲਾਅ ਮੋਟਾਪੇ ਨੂੰ ਰੋਕ ਸਕਦੇ ਹਨ : ਵਰਤਮਾਨ ’ਚ, ਮੋਟਾਪੇ ਦੇ ਪ੍ਰਬੰਧਨ ਲਈ ਕੋਈ ਏਕੀਕ੍ਰਿਤ ਜ਼ਾਬਤਾ ਨਹੀਂ ਹੈ। ਜਨਤਕ ਸਿਹਤ ਕੇਂਦਰਾਂ ’ਚ ਮੋਟਾਪਾ ਕਲੀਨਿਕ ਹੋਣੇ ਚਾਹੀਦੇ ਹਨ। ਖੁਰਾਕ ਅਤੇ ਵਿਵਹਾਰ ਪਰਿਵਰਤਨ ਲਈ ਸਕੂਲਾਂ ’ਚ ਦਖਲਅੰਦਾਜ਼ੀ ਪ੍ਰੋਗਰਾਮ ਹੋਣੇ ਚਾਹੀਦੇ ਹਨ। ਭਾਰਤੀਆਂ ’ਚ ਜ਼ਿਆਦਾਤਰ ਪੇਟ ਦੀ ਚਰਬੀ ਜਾਂ ਐਬਡੋਮੀਨਲ ਮੋਟਾਪਾ ਹੁੰਦਾ ਹੈ। ਉਨ੍ਹਾਂ ਦੇ ਸਰੀਰ ਦਾ ਵਜ਼ਨ ਆਮ ਹੋ ਸਕਦਾ ਹੈ, ਮਾਸਪੇਸ਼ੀਆਂ ਦਾ ਪੁੰਜ ਘੱਟ ਹੋ ਸਕਦਾ ਹੈ ਪਰ ਉਨ੍ਹਾਂ ਦਾ ਪੇਟ ਬਾਹਰ ਨਿਕਲਿਆ ਹੋਇਆ ਹੁੰਦਾ ਹੈ, ਜੋ ਸਾਰੇ ਗੈਰ-ਛੂਤਕਾਰੀ ਰੋਗਾਂ ਦਾ ਇਕ ਆਮ ਜੋਖਮ ਕਾਰਕ ਹੈ। ਭਾਰਤੀਆਂ ਨੂੰ ਆਪਣੀ ਖੁਰਾਕ ਅਤੇ ਕਾਰਬੋਹਾਈਡ੍ਰੇਟਸ ’ਤੇ ਆਪਣੀ ਨਿਰਭਰਤਾ ’ਤੇ ਮੁੜ-ਵਿਚਾਰ ਕਰਨ ਦੀ ਲੋੜ ਹੈ।

ਉਨ੍ਹਾਂ ਨੂੰ ਕਿਸੇ ਕਸਰਤ ਦੀ ਲੋੜ ਨਹੀਂ, ਸਿਰਫ ਸ਼ਕਤੀ ਸਿਖਲਾਈ ਦੀ ਲੋੜ ਹੈ। ਕੰਮ ਦੇ ਸੱਭਿਆਚਾਰ ’ਚ ਹਰ 30 ਮਿੰਟ ਬੈਠਣ ਤੋਂ ਬਾਅਦ ਬ੍ਰੇਕ ਲੈਣਾ ਸ਼ਾਮਲ ਹੋਣਾ ਚਾਹੀਦਾ ਹੈ। ਉਦਾਹਰਣ ਲਈ, ਔਰਤਾਂ ਨੂੰ ਰਜੋਨਿਵਿਰਤੀ ਤੋਂ ਪਹਿਲਾਂ ਦੇ ਸੰਕਰਮਣਕਾਲੀ ਦਹਾਕੇ (ਪੈਰੀਮੈਨੋਪੌਜ਼) ’ਚ ਹਾਰਮੋਨ-ਪ੍ਰੇਰਿਤ ਵਜ਼ਨ ਵਧਣ ਤੋਂ ਬਚਣ ਲਈ ਆਪਣੀ ਖੁਰਾਕ ਅਤੇ ਕਸਰਤ ’ਤੇ ਬਹੁਤ ਧਿਆਨ ਦੇਣ ਦੀ ਲੋੜ ਹੈ।

ਇਨ੍ਹਾਂ ਸਾਰੇ ਕਾਰਨਾਂ ਕਰ ਕੇ ਮੈਡੀਕਲ ਪ੍ਰਬੰਧਨ ਨੂੰ ਮਾਨਕੀਕ੍ਰਿਤ ਕਰਨ ਦੀ ਲੋੜ ਹੈ, ਜਿਸ ’ਚ ਸਿਹਤ ਸੇਵਾ ਪ੍ਰਦਾਤਾਵਾਂ ਨੂੰ ਸਿਖਲਾਈ ਦੇਣਾ ਅਤੇ ਸੰਭਵ ਤੌਰ ’ਤੇ ਬੀਮੇ ਦੇ ਮਾਧਿਅਮ ਰਾਹੀਂ ਮੋਟਾਪੇ ਦੇ ਇਲਾਜ ਨੂੰ ਕਵਰ ਕਰਨਾ ਸ਼ਾਮਲ ਹੈ।

—ਰਿੰਕੂ ਘੋਸ਼

  • Obesity
  • Problem
  • Disease
  • Lifestyle

ਫਿਰਕਾਪ੍ਰਸਤ ਅਨਸਰ ਦੇਸ਼ ਦੀ ਸ਼ਾਂਤੀ ’ਚ ਅੱਗ ਲਗਾਉਣ ’ਤੇ ਤੁਲੇ

NEXT STORY

Stories You May Like

  • jairam ramesh  supreme court  congress  pema khandu
    ‘ਨਾ ਖਾਵਾਂਗਾ, ਨਾ ਖਾਣ ਦਿਆਂਗਾ’ ਇਕ ਧੋਖਾ ਹੈ : ਜੈਰਾਮ ਰਮੇਸ਼
  • long powercuts being imposed by the electricity department
    ਬਿਜਲੀ ਵਿਭਾਗ ਵੱਲੋਂ ਲਾਏ ਜਾ ਰਹੇ ਲੰਬੇ-ਲੰਬੇ ਕੱਟ, ਲੋਕ ਪਰੇਸ਼ਾਨ
  • the pressure to be the perfect mother is becoming a cause of illness
    ਪਰਫੈਕਟ ਮਾਂ ਬਣਨ ਦਾ ਦਬਾਅ ਬਣ ਰਿਹਾ ਹੈ ਬੀਮਾਰੀ ਦਾ ਕਾਰਨ, ਨਜ਼ਰਅੰਦਾਜ਼ ਨਾ ਕਰੋ ਇਹ ਸੰਕੇਤ
  • farmers are getting disturbed due to prolonged power cuts  giljian
    ਬਿਜਲੀ ਦੇ ਲੰਬੇ-ਲੰਬੇ ਕੱਟਾਂ ਕਾਰਨ ਕਿਸਾਨ ਹੋ ਰਹੇ ਹਨ ਪਰੇਸ਼ਾਨ : ਗਿਲਜੀਆਂ
  • india during iran escalation
    ਭਾਰਤ ਕਰ ਰਿਹਾ ਜੰਗ ਦੇ ਲੰਬੇ ਸਮੇਂ ਅਤੇ ਗੰਭੀਰ ਪ੍ਰਭਾਵਾਂ ਦਾ ਸਾਹਮਣਾ
  • children  heart disease  report  aiims hospital  health
    ਸਾਵਧਾਨ ! ਖੇਡਣ ਦੀ ਉਮਰ 'ਚ ਬੱਚਿਆਂ ਨੂੰ ਲੱਗ ਰਹੀ ਦਿਲ ਦੀ ਬੀਮਾਰੀ, ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
  • don  t make this mistake even by mistake while applying the polish
    ਸਾਵਧਾਨ! ਪੋਚਾ ਲਗਾਉਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਘਰ 'ਚ ਆ ਸਕਦੀ ਹੈ ਕੰਗਾਲੀ
  • fat loss study
    ਦਵਾਈਆਂ ਨਾਲ ਵੀ ਮੋਟਾਪਾ ਘੱਟ ਨਹੀਂ ਹੋ ਰਿਹਾ? ਕਾਰਨ ਤੁਹਾਡੇ ਜੀਨਸ ਹੋ ਸਕਦੇ ਹਨ
  • dream of going to italy
    ਹੁਣ ਇਟਲੀ ਜਾਣ ਦਾ ਸੁਫਨਾ ਹੋਵੇਗਾ ਪੂਰਾ, ਜਲੰਧਰ ਵਿਚ ਹੋਣ ਜਾ ਰਿਹਾ ਵੱਡਾ ਇਵੈਂਟ,...
  • power cut in punjab
    ਪੰਜਾਬ 'ਚ ਲੱਗੇਗਾ ਲੰਮਾ POWER CUT! ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬੱਤੀ
  • power outage in punjab for 5 days
    ਪੰਜਾਬ 'ਚ 5 ਦਿਨ ਲੱਗਣਗੇ ਲੰਬੇ-ਲੰਬੇ ਕੱਟ, ਨਹੀਂ ਆਉਣੀ ਬਿਜਲੀ
  • terrible accident  accident in jalandhar
    ਜਲੰਧਰ 'ਚ ਭਿਆਨਕ ਹਾਦਸਾ, ਬਸ ਹੇਠਾਂ ਆਏ ਵਿਅਕਤੀ ਦੀ ਦਰਦਨਾਕ ਮੌਤ
  • heat wave rages in punjab
    ਪੰਜਾਬ 'ਚ Heat Wave ਦਾ ਕਹਿਰ, 8 ਜ਼ਿਲ੍ਹਿਆਂ ‘ਚ ਪਾਰਾ 35 ਤੋਂ ਪਾਰ, 4 ਦਿਨਾਂ...
  • famous punjabi singer comes forward to help nooran sisters   father
    ਨੂਰਾਂ ਸਿਸਟਰਜ਼ ਦੇ ਪਿਤਾ ਦੀ ਮਦਦ ਲਈ ਅੱਗੇ ਆਇਆ ਮਸ਼ਹੂਰ ਪੰਜਾਬੀ ਸਿੰਗਰ ! ਹੋਰ...
  • why didn t sultana nooran reach her sick father
    ਕਿਉਂ ਬਿਮਾਰ ਪਿਤਾ ਕੋਲ ਨਹੀਂ ਪਹੁੰਚੀ ਸੁਲਤਾਨਾ ਨੂਰਾਂ ? ਗਾਇਕਾ ਨੇ ਖੁਦ ਦੱਸੀ...
  • jalandhar corporation is collecting cash even from street vendors with qr code
    ਜਲੰਧਰ ਨਿਗਮ ’ਚ 'QR Code' ਵਾਲੀਆਂ ਰੇਹੜੀਆਂ ਤੋਂ ਵੀ ਹੋ ਰਹੀ ਨਕਦ ਵਸੂਲੀ,...
Trending
Ek Nazar
rain  hail and lightning alert in these states

ਅਗਲੇ 70 ਘੰਟੇ ਭਾਰੀ ! ਇਨ੍ਹਾਂ ਸੂਬਿਆਂ 'ਚ ਮੀਂਹ, ਗੜੇਮਾਰੀ ਤੇ ਬਿਜਲੀ ਡਿੱਗਣ ਦਾ...

hiv positive after receiving blood transfusions

ਹਸਪਤਾਲ ਦੀ ਵੱਡੀ ਲਾਪਰਵਾਹੀ! ਖ਼ੂਨ ਚੜ੍ਹਾਉਣ ਕਾਰਨ 5 ਜਵਾਕ ਹੋਏ HIV ਪਾਜ਼ੇਟਿਵ

bjp candidate ajit kumar

ਭਾਜਪਾ ਉਮੀਦਵਾਰ ਅਜੀਤ ਕੁਮਾਰ 'ਤੇ ਜਾਨਲੇਵਾ ਹਮਲਾ, ਪਾਰਟੀ ਦੇ ਕਈ ਵਰਕਰ ਵੀ ਜ਼ਖਮੀ

big blow to ipl champion team

IPL ਚੈਂਪੀਅਨ ਟੀਮ ਨੂੰ ਵੱਡਾ ਝਟਕਾ, ਪੂਰੇ ਟੂਰਨਾਮੈਂਟ 'ਚੋਂ ਬਾਹਰ ਹੋਇਆ Match...

russian military  luhansk region

ਰੂਸ ਦਾ ਦਾਅਵਾ, ਲੁਹਾਨਸਕ ਖੇਤਰ 'ਤੇ ਪੂਰੀ ਤਰ੍ਹਾਂ ਕਰ ਲਿਆ ਕਬਜ਼ਾ

nobel prize for shehbaz and munir

ਖੈਬਰ ਪਖਤੂਨਖਵਾ ਅਸੈਂਬਲੀ: ਸ਼ਾਹਬਾਜ਼, ਮੁਨੀਰ ਲਈ ਨੋਬਲ ਪੁਰਸਕਾਰ ਦੀ ਮੰਗ ਸਬੰਧੀ...

puja banerjee kunal verma expecting baby number 2

ਦੂਜੀ ਵਾਰ ਗੂੰਜਣਗੀਆਂ ਕਿਲਕਾਰੀਆਂ ! TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਪ੍ਰੈਗਨੈਂਸੀ...

24 ias officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਇਸ ਸੂਬੇ 'ਚ 24 IAS ਅਧਿਕਾਰੀਆਂ ਦੇ ਤਬਾਦਲੇ

why liquor drinking at night

ਆਖ਼ਿਰ ਰਾਤ ਨੂੰ ਹੀ ਕਿਉਂ ਲਾਇਆ ਜਾਂਦੈ 'ਪੈੱਗ' ? ਜ਼ਿਆਦਾ ਨਸ਼ਾ ਜਾਂ ਸਕੂਨ, ਜਾਣੋ...

raq syria border crossing reopen

ਇੱਕ ਦਹਾਕੇ ਤੋਂ ਵੱਧ ਸਮੇਂ ਬਾਅਦ ਮੁੜ ਖੁੱਲ੍ਹਿਆ ਇਰਾਕ-ਸੀਰੀਆ ਸਰਹੱਦੀ ਲਾਂਘਾ

health department issues advisory to avoid heat

ਜ਼ਰੂਰੀ ਕੰਮ ਹੋਣ ’ਤੇ ਘਰੋਂ ਬਾਹਰ ਨਿਕਲੋ: ਸਿਹਤ ਵਿਭਾਗ ਵੱਲੋਂ ਗਰਮੀ ਤੋਂ ਬਚਣ ਲਈ...

shameful incident in punjab

ਪੰਜਾਬ: 'ਛੋਟੀਆਂ ਭੈਣਾਂ' ਦੀ ਹੀ ਰੋਲ਼'ਤੀ ਪੱਤ! 4 ਮਹੀਨੇ ਤਕ ਕਰਦਾ ਰਿਹਾ...

amit bhalla ninja attends bhasma aarti at mahakaleshwar temple in ujjain

ਮਹਾਕਾਲੇਸ਼ਵਰ ਮੰਦਰ ਪਹੁੰਚੇ ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ, ਲਿਆ ਭਗਵਾਨ ਸ਼ਿਵ...

aneet padda mourns the loss of her grandfather

'ਸੈਯਾਰਾ' ਫੇਮ ਅਦਾਕਾਰਾ ਅਨੀਤ ਪੱਡਾ ਦੇ ਘਰ ਵਿਛੇ ਸੱਥਰ ! ਪੋਸਟ ਪਾ ਕੇ ਖ਼ੁਦ...

fish and tobacco shops closed in amritsar city

ਹੋਲੀ ਸਿਟੀ (ਅੰਮ੍ਰਿਤਸਰ) 'ਚ ਮੱਛੀ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ

senior congress leader passes away

ਸੀਨੀਅਰ ਕਾਂਗਰਸੀ ਆਗੂ ਦਾ ਹੋਇਆ ਦਿਹਾਂਤ ! ਰਾਹੁਲ ਗਾਂਧੀ ਨੇ ਜਤਾਇਆ ਦੁੱਖ

woman  2 daughters  well  family dispute

ਜਨਾਨੀ ਨੇ ਹੱਥੀਂ ਉਜਾੜ 'ਤੀ ਦੁਨੀਆ ! ਪਹਿਲਾਂ ਔਲਾਦ ਨੂੰ ਦਿੱਤਾ ਖੂਹ 'ਚ ਧੱਕਾ,...

famous actor suffers heart attack

ਮਸ਼ਹੂਰ ਅਦਾਕਾਰ ਨੂੰ ਆਇਆ ਹਾਰਟ ਅਟੈਕ, ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • opposing women empowerment
      ਨਾਰੀ ਸ਼ਕਤੀ ਦਾ ਵਿਰੋਧ : ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਦੀ ਸਿਆਸੀ ਸੁਆਰਥ ਦੀ...
    • the strait of hormuz made the world understand the importance of ports
      ਸਟ੍ਰੇਟ ਆਫ ਹੋਰਮੁਜ਼ ਨੇ ਦੁਨੀਆ ਨੂੰ ਬੰਦਰਗਾਹਾਂ ਦਾ ਮਹੱਤਵ ਸਮਝਾ ਦਿੱਤਾ
    • indian college degree
      ਭਾਰਤ ’ਚ ਕਾਲਜ ਦੀ ਡਿਗਰੀ ਹਾਸਲ ਕਰਨਾ ਹੁਣ ਇਕ ਮਹਿੰਗੀ ਲਾਟਰੀ ਟਿਕਟ ਵਾਂਗ
    • women reservation bill
      ਕਾਂਗਰਸ ਨੇ ਡਾਹਿਆ ਅੜਿੱਕਾ, ਮਹਿਲਾ ਰਾਖਵਾਂਕਰਨ ਫਿਰ ਲਟਕਾਇਆ
    • the world is no longer
      ਦੁਨੀਆ ਹੁਣ ਅਮਰੀਕੀ ਸੁਰੱਖਿਆ ਛੱਤਰੀ ਦੀ ਵੇਦੀ ’ਤੇ ਝੁਕਣ ਨੂੰ ਤਿਆਰ ਨਹੀਂ
    • poisoned arrows were thwarted
      ਜ਼ਹਿਰੀਲੇ ਤੀਰ ਨਾਕਾਮ ਕਰ ਦਿੱਤੇ ਗਏ
    • corruption is spreading its roots across the country
      ‘ਦੇਸ਼ ਭਰ ’ਚ ਜੜ੍ਹਾਂ ਫੈਲਾਅ ਰਿਹਾ ਭ੍ਰਿਸ਼ਟਾਚਾਰ’ ਸਾਰੇ ਪੱਧਰਾਂ ’ਤੇ ਸਖਤ ਕਾਰਵਾਈ...
    • dollar
      ਇਸ ਤਰ੍ਹਾਂ ਖਤਮ ਨਹੀਂ ਹੋਵੇਗੀ ਡਾਲਰ ਦੀ ਪਕੜ
    • north east india women
      ਉੱਤਰ-ਪੂਰਬ ਦੀ ਮਹਿਲਾ ਸ਼ਕਤੀ ਦਾ ਨਾਰੀ ਵੰਦਨ
    • rahul gandhi will resolve the leadership issue in karnataka
      ਰਾਹੁਲ ਗਾਂਧੀ ਸੁਲਝਾਉਣਗੇ ਕਰਨਾਟਕ ’ਚ ਲੀਡਰਸ਼ਿਪ ਦਾ ਮੁੱਦਾ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +