ਨਵੀਂ ਦਿੱਲੀ- ਭਾਰਤੀ ਫੌਜ 'ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਵੱਡੀ ਖੁਸ਼ਖਬਰੀ ਹੈ। ਇੰਡੀਅਨ ਆਰਮੀ ਅਗਨੀਵੀਰ ਭਰਤੀ 2025 ਲਈ ਅਧਿਕਾਰਤ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਅਗਨੀਵੀਰ ਜਨਰਲ ਡਿਊਟੀ, ਟੈਕਨੀਕਲ, ਕਲਰਕ ਅਤੇ ਸਟੋਰ ਕੀਪਰ ਟੈਕਨੀਕਲ, ਸੈਨਿਕ ਫਾਰਮਾ ਸਮੇਤ ਹੋਰ ਅਸਾਮੀਆਂ ਲਈ ਅਰਜ਼ੀਆਂ ਵੀ ਸ਼ੁਰੂ ਹੋ ਗਈਆਂ ਹਨ। ਯੋਗ ਉਮੀਦਵਾਰ ਅਗਨੀਵੀਰ ਰੈਲੀ ਲਈ ਆਖਰੀ ਤਾਰੀਖ਼ 10 ਅਪ੍ਰੈਲ 2025 ਤੱਕ ਅਪਲਾਈ ਕਰ ਸਕਦੇ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ www.joinindianarmy.nic.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਯੋਗਤਾ
ਕਿਸੇ ਮਾਨਤਾ ਪ੍ਰਾਪਤ ਸਕੂਲ ਸਿੱਖਿਆ ਬੋਰਡ ਤੋਂ 10ਵੀਂ ਦੀ ਪ੍ਰੀਖਿਆ 45 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ। ਹਰੇਕ ਵਿਸ਼ੇ ਵਿਚ ਘੱਟੋ-ਘੱਟ 33 ਫੀਸਦੀ ਅੰਕ ਹੋਣੇ ਚਾਹੀਦੇ ਹਨ। ਭਾਰੀ ਅਤੇ ਹਲਕੇ ਵਾਹਨ ਚਲਾਉਣ ਲਈ ਡਰਾਈਵਿੰਗ ਲਾਇਸੈਂਸ ਰੱਖਣ ਵਾਲੇ ਉਮੀਦਵਾਰਾਂ ਨੂੰ ਡਰਾਈਵਰ ਭਰਤੀ ਵਿਚ ਤਰਜੀਹ ਦਿੱਤੀ ਜਾਵੇਗੀ। ਟੈਕਨੀਕਲ ਪੋਸਟ ਲਈ ਫਿਜ਼ੀਕਸ, ਕੈਮਿਸਟਰੀ, ਗਣਿਤ ਅਤੇ ਅੰਗਰੇਜ਼ੀ ਵਿਸ਼ਿਆਂ 'ਚ 50 ਫੀਸਦੀ ਅੰਕਾਂ ਨਾਲ 12ਵੀਂ ਪਾਸ। ਹਰ ਵਿਸ਼ੇ ਵਿਚ ਘੱਟੋ-ਘੱਟ 40 ਫੀਸਦੀ ਅੰਕ ਜ਼ਰੂਰੀ ਹਨ। ਕਲਰਕ ਅਤੇ ਸਟੋਰਕੀਪਰ ਤਕਨੀਕੀ ਭਰਤੀ ਲਈ 60 ਫ਼ੀਸਦੀ ਅੰਕਾਂ ਨਾਲ 12ਵੀਂ ਪਾਸ। ਹਰ ਵਿਸ਼ੇ ਵਿਚ 50 ਫੀਸਦੀ ਅੰਕ ਹੋਣੇ ਜ਼ਰੂਰੀ ਹਨ।
ਉਮਰ ਹੱਦ
ਅਗਨੀਵੀਰ (ਜੀ.ਡੀ./ਤਕਨੀਕੀ/ਸਹਾਇਕ/ਵਪਾਰਕ) ਲਈ 17.5 ਤੋਂ 21 ਸਾਲ
ਸੋਲਜਰ ਟੈਕਨੀਕਲ ਲਈ 17.5 ਤੋਂ 23 ਸਾਲ
ਸਿਪਾਹੀ ਫਾਰਮਾ ਲਈ 19 ਤੋਂ 25 ਸਾਲ
JCO ਕੇਟਰਿੰਗ ਲਈ 1 ਅਕਤੂਬਰ 2025 ਨੂੰ 21 ਤੋਂ 27 ਸਾਲ
ਹੌਲਦਾਰ ਲਈ 20 ਤੋਂ 25 ਸਾਲ
ਸਰੀਰਕ ਟੈਸਟ
ਆਰਮੀ ਅਗਨੀਵੀਰ ਭਰਤੀ 2025 ਲਈ 1600 ਮੀਟਰ ਦੌੜ ਦੀ ਸ਼੍ਰੇਣੀ ਨੂੰ ਘਟਾ ਕੇ ਚਾਰ ਕਰ ਦਿੱਤਾ ਗਿਆ ਹੈ। ਇਸ ਵਾਰ ਉਮੀਦਵਾਰਾਂ ਨੂੰ ਦੌੜ ਲਈ ਅੱਧੇ ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਉਮੀਦਵਾਰ ਨੂੰ 6 ਮਿੰਟ 15 ਸਕਿੰਟ ਵਿੱਚ ਦੌੜ ਪੂਰੀ ਕਰਨੀ ਹੋਵੇਗੀ। ਇਸ ਅਨੁਸਾਰ ਵੱਖ-ਵੱਖ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਭਾਰਤ ਅਤੇ ਮਾਰੀਸ਼ਸ ਨੇ ਅੱਠ ਸਮਝੌਤਿਆਂ 'ਤੇ ਕੀਤੇ ਦਸਤਖ਼ਤ
NEXT STORY