ਨਵੀਂ ਦਿੱਲੀ- ਗੁਜਰਾਤ ਦੇ ਅਹਿਮਦਾਬਾਦ 'ਚ ਵੀਰਵਾਰ ਦੇ ਦਿਨ ਇਕ ਦਰਦਨਾਕ ਹਾਦਸਾ ਵਾਪਰ ਗਿਆ। ਦਰਅਸਲ ਏਅਰ ਇੰਡੀਆ ਦੀ ਫਲਾਈਟ AI 171 ਟੇਕ ਆਫ ਦੇ ਤੁਰੰਤ ਬਾਅਦ ਕ੍ਰੈਸ਼ ਹੋ ਗਈ। ਇਹ ਜਹਾਜ਼ ਅਹਿਮਦਾਬਾਦ ਤੋਂ ਲੰਡਨ ਲਈ ਰਵਾਨਾ ਹੋਇਆ ਸੀ। ਜਹਾਜ਼ ਵਿਚ ਕੁੱਲ 242 ਯਾਤਰੀ ਸਵਾਰ ਸਨ। ਹਾਦਸਾ ਹਵਾਈ ਅੱਡੇ ਦੇ ਰਨਵੇਅ ਤੋਂ ਉਡਾਣ ਭਰਨ ਦੇ ਕੁਝ ਪਲਾਂ ਬਾਅਦ ਵਾਪਰਿਆ। ਜਹਾਜ਼ ਟੇਕ ਆਫ਼ ਮਗਰੋਂ ਥੋੜ੍ਹੀ ਹੀ ਦੂਰੀ 'ਤੇ ਮੈਡੀਕਲ ਕਾਲਜ ਦੀ ਇਮਾਰਤ ਨਾਲ ਟਕਰਾਇਆ ਅਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ ਘਟਨਾ ਵਾਲੀ ਥਾਂ 'ਤੇ ਚੀਕ-ਚਿਹਾੜਾ ਪੈ ਗਿਆ।
ਇਹ ਵੀ ਪੜ੍ਹੋ- ਪਲੇਨ ਕ੍ਰੈਸ਼ ਬਾਰੇ PM ਮੋਦੀ ਨੇ ਕਿਹਾ- 'ਦਿਲ ਦਹਿਲਾ ਦੇਣ ਵਾਲੇ ਹਾਦਸੇ ਨੂੰ ਸ਼ਬਦਾਂ 'ਚ ਬਿਆਨ ਕਰਨਾ ਮੁਸ਼ਕਲ...'
ਇਸ ਦਰਮਿਆਨ ਰਮੀਲਾ ਨਾਂ ਦੀ ਇਕ ਔਰਤ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਦਾ ਪੁੱਤਰ ਉਸੇ ਹੋਸਟਲ ਵਿਚ ਰਹਿੰਦਾ ਸੀ, ਜਿੱਥੇ ਜਹਾਜ਼ ਕ੍ਰੈਸ਼ ਹੋਇਆ। ਰਮੀਲਾ ਨੇ ਕਿਹਾ ਕਿ ਮੇਰਾ ਪੁੱਤਰ ਲੰਚ ਬਰੇਕ ਲਈ ਹੋਸਟਲ ਗਿਆ ਸੀ ਅਤੇ ਉੱਥੇ ਪਲੇਨ ਆ ਡਿੱਗਿਆ। ਮੈਨੂੰ ਲੱਗਾ ਸਭ ਕੁਝ ਖ਼ਤਮ ਹੋ ਗਿਆ ਪਰ ਪਰਮਾਤਮਾ ਦਾ ਸ਼ੁੱਕਰ ਹੈ ਮੇਰਾ ਪੁੱਤਰ ਬਚ ਗਿਆ। ਰਮੀਲਾ ਨੇ ਅੱਗੇ ਦੱਸਿਆ ਕਿ ਹਾਦਸੇ ਦੇ ਸਮੇਂ ਉਨ੍ਹਾਂ ਦੇ ਪੁੱਤਰ ਨੇ ਜਾਨ ਬਚਾਉਣ ਲਈ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਨੂੰ ਕੁਝ ਸੱਟਾਂ ਵੀ ਲੱਗੀਆਂ ਹਨ। ਔਰਤ ਰਮੀਲਾ ਨੇ ਕਿਹਾ ਕਿ ਮੈਂ ਉਸ ਨਾਲ ਗੱਲ ਕੀਤੀ ਹੈ, ਬਸ ਕੁਝ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ- ਪਲੇਨ ਕ੍ਰੈਸ਼ ਮਗਰੋਂ Air India ਦਾ ਪਹਿਲਾ ਬਿਆਨ ਆਇਆ ਸਾਹਮਣੇ, ਜਾਰੀ ਕੀਤਾ ਹੈਲਪਲਾਈਨ ਨੰਬਰ
ਦੱਸ ਦੇਈਏ ਕਿ ਇਸ ਜਹਾਜ਼ ਹਾਦਸੇ ਮਗਰੋਂ ਏਅਰ ਇੰਡੀਆ ਦਾ ਬਿਆਨ ਸਾਹਮਣੇ ਆਇਆ ਹੈ। ਏਅਰ ਏਅਰ ਇੰਡੀਆ ਨੇ ਪੁਸ਼ਟੀ ਕੀਤੀ ਹੈ ਕਿ ਅਹਿਮਦਾਬਾਦ ਤੋਂ ਲੰਡਨ ਜਾਣ ਵਾਲੀ ਫਲਾਈਟ AI171 ਅੱਜ ਉਡਾਣ ਭਰਨ ਤੋਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਈ। ਜਹਾਜ਼ ਵਿਚ 242 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਏਅਰ ਇੰਡੀਆ ਮੁਤਾਬਕ ਜਹਾਜ਼ ਵਿਚ 169 ਭਾਰਤੀ ਨਾਗਰਿਕ, 53 ਬ੍ਰਿਟਿਸ਼ ਨਾਗਰਿਕ, 1 ਕੈਨੇਡੀਅਨ ਨਾਗਰਿਕ ਅਤੇ 7 ਪੁਰਤਗਾਲੀ ਨਾਗਰਿਕ ਹਨ। ਜਹਾਜ਼ ਵਿਚ 217 ਬਾਲਗ, 11 ਬੱਚੇ ਅਤੇ 2 ਨਵਜਨਮੇ ਬੱਚੇ ਸ਼ਾਮਲ ਸਨ। ਏਅਰ ਇੰਡੀਆ ਮੁਤਾਬਕ ਅਸੀਂ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਇਕ ਯਾਤਰੀ ਹੌਟਲਾਈਨ ਨੰਬਰ 1800 5691 444 ਵੀ ਸਥਾਪਤ ਕੀਤਾ ਹੈ। ਏਅਰ ਇੰਡੀਆ ਇਸ ਘਟਨਾ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਆਪਣਾ ਪੂਰਾ ਸਹਿਯੋਗ ਦੇ ਰਹੀ ਹੈ।
ਇਹ ਵੀ ਪੜ੍ਹੋ- ਪਲੇਨ ਕ੍ਰੈਸ਼ ਮਗਰੋਂ PM ਮੋਦੀ ਨੇ ਲਿਆ ਜਾਇਜ਼ਾ, ਜਾਰੀ ਕੀਤੇ ਨਿਰਦੇਸ਼
Air India Plane Crash: 6000 ਹਾਦਸੇ ਤੇ 9000 ਮੌਤਾਂ, Boeing ਜਹਾਜ਼ ਹਾਦਸਿਆਂ ਦੀ ਹੈ ਲੰਬੀ ਲਿਸਟ
NEXT STORY