ਨਵੀਂ ਦਿੱਲੀ : ਸਸਤੀ ਉਡਾਣ ਸੇਵਾਵਾਂ ਦੇਣ ਵਾਲੀ ਕੰਪਨੀ ਏਅਰ ਏਸ਼ੀਆ ਇੰਡੀਆ ਨੇ ਕੋਰੋਨਾ ਦੇ ਮਰੀਜ਼ਾਂ ਦੀ ਦਿਨ ਰਾਤ ਸੇਵਾ ਕਰ ਰਹੇ ਡਾਕਟਰਾਂ ਨੂੰ ਸਨਮਾਨ ਦੇਣ ਦਾ ਨਿਵੇਕਲਾ ਤਰੀਕਾ ਕੱਢਿਆ ਹੈ। ਇਸ ਪਹਿਲ ਦੇ ਤਹਿਤ ਏਅਰ ਏਸ਼ੀਆ ਡਾਕਟਰਾਂ ਨੂੰ ਮੁਫ਼ਤ ਵਿਚ ਸਫਰ ਕਰਾਏਗੀ। ਦੱਸ ਦੇਈਏ ਕਿ ਕੰਪਨੀ ਨੇ 50,000 ਅਜਿਹੇ ਏਅਰ ਏਸ਼ੀਆ 'ਰੈੱਡ ਪਾਸ' ਜਾਰੀ ਕੀਤੇ ਹਨ, ਜਿਸ ਦਾ ਲਾਭ ਦੇਸ਼ ਭਰ ਦੇ ਡਾਕਟਰ ਚੁੱਕ ਸਕਦੇ ਹਨ।
ਏਅਰਲਾਈਨ ਨੇ ਦੱਸਿਆ ਕਿ ਉਹ ਆਪਣੇ ਘਰੇਲੂ ਖੇਤਰਾਂ ਵਿਚ ਡਾਕਟਰਾਂ ਨੂੰ ਰਾਸ਼ਟਰ ਦੇ ਸਮਰਥਨ ਵਿਚ ਉਨ੍ਹਾਂ ਦੀਆਂ ਚੰਗੀਆਂ ਕੋਸ਼ਿਸ਼ਾਂ ਲਈ ਧੰਨਵਾਦ ਕਰਨ ਦੇ ਤੌਰ 'ਤੇ ਉਡਾਣਾਂ ਵਿਚ 50,000 ਮੁਫਤ ਸੀਟਾਂ ਦੇਵੇਗੀ। ਦਰਅਸਲ ਏਅਰ ਏਸ਼ੀਆ ਆਪਣੀ 6ਵੀਂ ਵਰ੍ਹੇਗੰਢ ਦੀ ਖੁਸ਼ੀ ਦੇ ਮੌਕੇ 'ਤੇ ਇਹ ਯੋਜਨਾ ਲੈ ਕੇ ਆਈ ਹੈ। ਇਸ ਪਹਿਲ ਦਾ ਲਾਭ ਚੁੱਕਣ ਲਈ ਡਾਕਟਰ ਆਪਣੀ ਡਿਟੇਲ, ਯਾਤਰਾ ਦਾ ਬਿਓਰਾ (ਯਾਤਰਾ ਦੀ ਤਰੀਕ ਇਕ ਜੁਲਾਈ ਤੋਂ 30 ਸਤੰਬਰ ਦੇ ਵਿਚਾਲੇ ਹੋਣੀ ਚਾਹੀਦੀ ਹੈ), ਆਪਣਾ ਰਜਿਸਟਰੇਸ਼ਨ ਨੰਬਰ ਜਾਂ ਪਛਾਣ ਪੱਤਰ ਨੂੰ 19 ਜੂਨ 2020 ਤੱਕ ਕੰਪਨੀ ਦੀ ਵੈੱਬਸਾਈਟ 'ਤੇ ਅਪਲੋਡ ਕਰ ਸਕਦੇ ਹਨ।
ਇਸ ਦੇ ਨਾਲ ਹੀ ਏਅਰ ਏਸ਼ੀਆ ਨੇ ਦੱਸਿਆ ਕਿ ਉਹ ਆਪਣੀ 'ਉਮੀਦ ਦੀ ਉਡਾਣ' ਪਹਿਲ ਦੇ ਤਹਿਤ ਵੱਖ-ਵੱਖ ਜਗ੍ਹਾਵਾਂ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਤੱਕ ਸੁਰੱਖਿਅਤ ਪਹੁੰਚਾਉਣ ਦਾ ਕੰਮ ਜਾਰੀ ਰੱਖੇਗੀ।
ਬੈਂਕ ਗਾਹਕਾਂ ਲਈ ਜ਼ਰੂਰੀ ਖਬਰ, 1 ਜੁਲਾਈ ਤੋਂ ਬਦਲ ਜਾਵੇਗਾ ਇਹ ਨਿਯਮ
NEXT STORY