ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਚ ਧਾਰਾਪ੍ਰਵਾਹ ਅੰਗਰੇਜ਼ੀ ਨਾ ਬੋਲ ਸਕਣ ਤੋਂ ਪਰੇਸ਼ਾਨ 17 ਸਾਲਾ ਕੁੜੀ ਨੇ ਕਥਿਤ ਤੌਰ 'ਤੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਇਕ ਅਧਿਕਾਰੀ ਨੇ ਕਿਹਾ ਕਿ ਘਟਨਾ ਸ਼ੁੱਕਰਵਾਰ ਦੇਰ ਰਾਤ ਨਿਊ ਗੌਰੀਨਗਰ ਕਾਲੋਨੀ ਵਿਚ ਹੋਈ, ਜਦੋਂ ਸ਼ੈਲ ਕੁਮਾਰੀ ਨਾਮਕ ਨਾਬਾਲਿਗ ਕੁੜੀ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਆਪਣੇ ਪਰਿਵਾਰ ਵਿਚ ਫਾਂਸੀ ਲਗਾਕਰ ਖੁਦਕੁਸ਼ੀ ਕਰ ਲਈ।
ਇਹ ਖ਼ਬਰ ਵੀ ਪੜ੍ਹੋ - ਪੱਛਮੀ ਬੰਗਾਲ ਦੀ ਕੁੜੀ ਨੇ ਕਲਾਨੌਰ ਦੇ ਹਸਪਤਾਲ 'ਚ ਤੋੜਿਆ ਦਮ, ਡਾਕਟਰਾਂ 'ਤੇ ਲੱਗੇ ਗੰਭੀਰ ਦੋਸ਼
ਹੀਰਾ ਨਗਰ ਥਾਣਾ ਮੁਖੀ ਦਲੀਪ ਪੁਰੀ ਨੇ ਦੱਸਿਆ ਕਿ ਸ਼ੈਲ ਕੁਮਾਰੀ ਆਪਣੀ ਮਾਂ ਤੇ ਭੈਣ ਦੇ ਕਹਿਣ 'ਤੇ ਏਅਰ ਹੋਸਟੈੱਸ ਬਣਨ ਦੀ ਕੋਚਿੰਗ ਲੈ ਰਹੀ ਸੀ, ਪਰ ਅੰਗਰੇਜ਼ੀ 'ਚ ਕਮਜ਼ੋਰ ਹੋਣ ਕਾਰਨ ਉਹ ਅੰਗਰੇਜ਼ੀ ਦੀ ਵੱਖਰੀ ਟਿਊਸ਼ਨ ਕਲਾਸ ਲੈ ਰਹੀ ਸੀ। ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਦੋਸਤਾਂ ਦੇ ਮੁਕਾਬਲੇ ਅੰਗਰੇਜ਼ੀ ਕਮਜ਼ੋਰ ਹੋਣ ਕਾਰਨ ਉਹ ਪਰੇਸ਼ਾਨ ਤੇ ਦੁਖੀ ਰਹਿਣ ਲੱਗ ਪਈ। ਅਧਿਕਾਰੀ ਨੇ ਦੱਸਿਆ ਕਿ ਆਤਮ ਹੱਤਿਆ ਦਾ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਗੁਜਰਾਤ ’ਚ ਚੋਣ ਡਿਊਟੀ ’ਤੇ ਤਾਇਨਾਤ ਜਵਾਨ ਨੇ ਆਪਣੇ ਸਾਥੀਆਂ ’ਤੇ ਕੀਤੀ ਫਾਇਰਿੰਗ, ਦੋ ਦੀ ਮੌਤ
NEXT STORY