ਨਵੀਂ ਦਿੱਲੀ- ਮਿਡਲ ਈਸਟ 'ਚ ਵਧਦੇ ਤਣਾਅ ਅਤੇ ਯਮਨ ਦੇ ਹੂਤੀ ਬਾਗ਼ੀਆਂ ਵੱਲੋਂ ਸਾਊਦੀ ਅਰਬ ਦੇ ਏਅਰਪੋਰਟਾਂ 'ਤੇ ਕੀਤੇ ਜਾ ਰਹੇ ਮਿਜ਼ਾਈਲ ਹਮਲਿਆਂ ਦੇ ਮੱਦੇਨਜ਼ਰ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਆਪਣੀਆਂ ਫਲਾਈਟਾਂ ਦੀ ਮੁਅੱਤਲੀ ਵਧਾ ਦਿੱਤੀ ਹੈ। ਏਅਰਲਾਈਨ ਨੇ ਰਿਆਧ, ਦਮਾਮ ਅਤੇ ਜੱਦਾਹ ਲਈ ਆਪਣੀਆਂ ਸਾਰੀਆਂ ਫਲਾਈਟਾਂ ਨੂੰ ਹੁਣ 24 ਅਕਤੂਬਰ 2026 ਤੱਕ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਏਅਰ ਇੰਡੀਆ ਨੇ 20 ਅਕਤੂਬਰ ਤੱਕ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਸੀ, ਪਰ ਖੇਤਰ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਫਲਾਈਟਾਂ ਨੂੰ 24 ਅਕਤੂਬਰ ਤੱਕ ਰੱਦ ਕਰ ਦਿੱਤਾ ਗਿਆ ਹੈ।
ਜਿਨ੍ਹਾਂ ਯਾਤਰੀਆਂ ਨੇ 15 ਅਕਤੂਬਰ ਤੱਕ ਟਿਕਟਾਂ ਬੁੱਕ ਕੀਤੀਆਂ ਸਨ ਅਤੇ ਜਿਨ੍ਹਾਂ ਦੀ ਫਲਾਈਟ 9 ਅਕਤੂਬਰ ਤੋਂ 25 ਅਕਤੂਬਰ ਦੇ ਵਿਚਕਾਰ ਸੀ, ਉਹ 10 ਨਵੰਬਰ 2026 ਤੱਕ ਬਿਨਾਂ ਕਿਸੇ ਵਾਧੂ ਚਾਰਜ ਦੇ ਆਪਣੀ ਫਲਾਈਟ ਨੂੰ ਰੀਸ਼ੈਡਿਊਲ ਕਰ ਸਕਦੇ ਹਨ। ਯਾਤਰੀ ਸਾਊਦੀ ਅਰਬ ਦੀ ਥਾਂ ਜੀ.ਸੀ.ਸੀ. ਖੇਤਰ ਦੇ ਹੋਰਨਾਂ ਸ਼ਹਿਰਾਂ ਜਿਵੇਂ ਦੁਬਈ, ਦੋਹਾ, ਅਬੂ ਧਾਬੀ, ਮਸਕਟ, ਕੁਵੈਤ, ਬਹਿਰੀਨ, ਸ਼ਾਰਜਾਹ ਆਦਿ ਤੋਂ ਬਿਨਾਂ ਵਾਧੂ ਫੀਸ ਦੇ ਫਲਾਈਟ ਦੀ ਰੀ-ਬੁੱਕਿੰਗ ਕਰ ਸਕਦੇ ਹਨ। ਇਸ ਤੋਂ ਇਲਾਵਾ ਜਿਹੜੇ ਯਾਤਰੀ ਆਪਣੀ ਯਾਤਰਾ ਰੱਦ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ 100 ਫ਼ੀਸਦੀ ਰਿਫੰਡ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਭਾਰਤ 'ਤੇ ਟੈਰਿਫ਼ ਲਗਾਉਣ ਵਾਲੇ ਕਾਨੂੰਨ 'ਤੇ ਲੱਗੀ ਰੋਕ ! ਰਾਸ਼ਟਰਪਤੀ ਟਰੰਪ ਨੇ ਕੀਤਾ ਐਲਾਨ
ਜ਼ਿਕਰਯੋਗ ਹੈ ਕਿ 10 ਅਕਤੂਬਰ ਨੂੰ ਰਿਆਧ ਦੇ 'ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ' 'ਤੇ ਹੋਏ ਹੂਤੀ ਹਮਲੇ 'ਚ ਜ਼ਖਮੀ ਹੋਏ ਭਾਰਤੀ ਨਾਗਰਿਕ ਦੀ ਮੌਤ ਤੋਂ ਬਾਅਦ ਕੁੱਲ ਮ੍ਰਿਤਕਾਂ ਦੀ ਗਿਣਤੀ 13 ਹੋ ਗਈ ਹੈ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਯਮਨ ਦੇ ਅਦਨ ਏਅਰਪੋਰਟ 'ਤੇ 'ਯਮਨੀਆ ਏਅਰਵੇਜ਼' ਦੇ ਜਹਾਜ਼ ਤੋਂ ਸਿਰਫ਼ 500 ਮੀਟਰ ਦੂਰੀ 'ਤੇ ਹੂਤੀਆਂ ਦੀਆਂ 2 ਮਿਜ਼ਾਈਲਾਂ ਡਿੱਗੀਆਂ, ਜਿਸ ਨਾਲ ਯਾਤਰੀ ਵਾਲ-ਵਾਲ ਬਚੇ। ਇਨ੍ਹਾਂ ਹਮਲਿਆਂ ਨੂੰ ਦੇਖਦੇ ਹੋਏ 'ਇੰਡੀਗੋ' ਅਤੇ 'ਅਕਾਸਾ ਏਅਰ' ਨੇ ਵੀ ਸਾਊਦੀ ਅਰਬ ਦੀਆਂ ਆਪਣੀਆਂ ਉਡਾਣਾਂ 24 ਅਕਤੂਬਰ ਤੱਕ ਮੁਅੱਤਲ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ- Cold War ਦਾ ਰੂਪ ਧਾਰ ਗਈ ਮਿਡਲ ਈਸਟ ਦੀ ਜੰਗ ! ਹੁਣ ਅਦਨ ਦੇ ਏਅਰਪੋਰਟ 'ਤੇ ਹੋ ਗਿਆ ਮਿਜ਼ਾਈਲ ਹਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜ਼ਮੀਨੀ ਝਗੜੇ ਨੂੰ ਲੈ ਕੇ ਭਤੀਜੇ ਨੇ ਚਾਚੇ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਮੌਤ
NEXT STORY