ਨਵੀਂ ਦਿੱਲੀ - ਏਅਰ ਇੰਡੀਆ ਨੇ ਸ਼ਨੀਵਾਰ ਨੂੰ ਏਅਰ ਕੈਨੇਡਾ ਨਾਲ ਆਪਣੀ ਕੋਡਸ਼ੇਅਰ ਭਾਈਵਾਲੀ ਫਿਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ। ਇਹ ਭਾਈਵਾਲੀ ਕੋਰੋਨਾ ਮਹਾਮਾਰੀ ਦੌਰਾਨ ਰੱਦ ਕਰ ਦਿੱਤੀ ਗਈ ਸੀ। ਇਸ ਕੋਡਸ਼ੇਅਰ ਸਮਝੌਤੇ ਤਹਿਤ ਏਅਰ ਇੰਡੀਆ ਦੇ ਯਾਤਰੀਆਂ ਨੂੰ ਵੈਂਕੂਵਰ ਅਤੇ ਲੰਡਨ (ਹੀਥਰੋ) ਤੋਂ ਇਲਾਵਾ ਕੈਨੇਡਾ ਦੇ 6 ਹੋਰ ਸ਼ਹਿਰਾਂ ਤੱਕ ਉਡਾਣਾਂ ਦੀ ਸਹੂਲਤ ਦੇ ਸਕੇਗੀ।
ਕੋਡਸ਼ੇਅਰ ਭਾਈਵਾਲੀ ਨਾਲ ਯਾਤਰੀ ਇਕ ਹੀ ਟਿਕਟ ’ਤੇ ਦੋਵਾਂ ਹਵਾਬਾਜ਼ੀ ਕੰਪਨੀਆਂ ਦੀਆਂ ਉਡਾਣਾਂ ’ਚ ਯਾਤਰਾ ਕਰ ਸਕਣਗੇ। ਬਿਆਨ ਅਨੁਸਾਰ ਏਅਰ ਇੰਡੀਆ ਏਅਰ ਕੈਨੇਡਾ ਦੀਆਂ ਉਡਾਣਾਂ ’ਤੇ ਆਪਣਾ ‘ਏ. ਆਈ.’ ਕੋਡ ਲਗਾਏਗੀ। ਇਨ੍ਹਾਂ ’ਚ ਵੈਂਕੂਵਰ ਤੋਂ ਕੈਲਗਰੀ, ਐਡਮਾਂਟਨ, ਵਿਨੀਪੇਗ, ਮਾਂਟਰੀਆਲ ਅਤੇ ਹੈਲੀਫੈਕਸ ਅਤੇ ਲੰਡਨ ਹੀਥਰੋ ਤੋਂ ਵੈਂਕੂਵਰ ਅਤੇ ਕੈਲਗਰੀ ਦੀਆਂ ਉਡਾਣਾਂ ਸ਼ਾਮਲ ਹਨ।
ਬਿਆਨ ’ਚ ਕਿਹਾ ਗਿਆ ਕਿ ਬਦਲੇ ’ਚ ਏਅਰ ਕੈਨੇਡਾ ਦੇ ਯਾਤਰੀਆਂ ਨੂੰ ਦਿੱਲੀ ਹੁੰਦੇ ਹੋਏ ਅੰਮ੍ਰਿਤਸਰ, ਅਹਿਮਦਾਬਾਦ, ਮੁੰਬਈ, ਹੈਦਰਾਬਾਦ ਤੇ ਕੋਚੀ ਅਤੇ ਲੰਡਨ (ਹੀਥਰੋ) ਹੁੰਦੇ ਹੋਏ ਦਿੱਲੀ ਅਤੇ ਮੁੰਬਈ ਤੱਕ ਆਸਾਨ ਘਰੇਲੂ ਸੰਪਰਕ ਮਿਲੇਗਾ। ਬਿਆਨ ਅਨੁਸਾਰ ਇਸ ਭਾਈਵਾਲੀ ਨਾਲ ਦੋਵਾਂ ਹਵਾਬਾਜ਼ੀ ਕੰਪਨੀਆਂ ਦੇ ਯਾਤਰੀਆਂ ਨੂੰ ਇਕ ਟਿਕਟ ’ਤੇ ਬਿਹਤਰ ਅਤੇ ਨਿਰਵਿਘਨ ਯਾਤਰਾ ਸਹੂਲਤ ਪ੍ਰਾਪਤ ਹੋਵੇਗੀ।
ਤੇਜਸ ਹਾਦਸਾ: ਅੱਜ ਕਾਂਗੜਾ ਪਹੁੰਚੇਗੀ ਸ਼ਹੀਦ ਨਮਾਂਸ਼ ਸਿਆਲ ਦੀ ਮ੍ਰਿਤਕ ਦੇਹ, ਜੱਦੀ ਪਿੰਡ 'ਚ ਹੋਵੇਗਾ ਅੰਤਿਮ ਸੰਸਕਾਰ
NEXT STORY