ਨਵੀਂ ਦਿੱਲੀ- ਏਅਰ ਇੰਡੀਆ ਨੇ ਇਕ ਵੱਡਾ ਐਲਾਨ ਕਰਦੇ ਹੋਏ ਨਵੀਂ ਦਿੱਲੀ ਤੋਂ ਵਾਸ਼ਿੰਗਟਨ ਡੀ.ਸੀ. ਜਾਣ ਵਾਲੀਆਂ ਆਪਣੀਆਂ ਉਡਾਣਾਂ ਨੂੰ 1 ਸਤੰਬਰ ਤੱਕ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਸੋਮਵਾਰ ਨੂੰ ਜਾਰੀ ਇਕ ਬਿਆਨ 'ਚ ਏਅਰਲਾਈਨ ਨੇ ਕਿਹਾ ਕਿ ਉਹ 1 ਸਤੰਬਰ ਤੱਕ ਦਿੱਲੀ ਤੋਂ ਵਾਸ਼ਿੰਗਟਨ ਜਾਣ ਵਾਲੀਆਂ ਆਪਣੀਆਂ ਉਡਾਣਾਂ ਨੂੰ ਰੱਦ ਕਰ ਰਹੀ ਹੈ।
ਏਅਰ ਇੰਡੀਆ ਵੱਲੋਂ ਇਹ ਫ਼ੈਸਲਾ ਬੋਇੰਗ ਜਹਾਜ਼ਾਂ 'ਚ ਰੈਟ੍ਰੋਫਿਟਿੰਗ ਦੀ ਫਿਟਿੰਗ ਸ਼ੁਰੂ ਹੋਣ ਦੇ ਤੁਰੰਤ ਬਾਅਦ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੰਪਨੀ ਨੇ ਪਿਛਲੇ ਮਹੀਨੇ ਹੀ ਬੋਇੰਗ ਜਹਾਜ਼ਾਂ ਦੀ ਰੈਟ੍ਰੋਫਿਟਿੰਗ ਦਾ ਕੰਮ ਸ਼ੁਰੂ ਕਰਵਾਇਆ ਹੈ। ਇਸ ਕਾਰਨ ਕੰਪਨੀ ਕੋਲ ਉਡਾਣਾਂ ਲਈ ਜਹਾਜ਼ਾਂ ਦੀ ਕਮੀ ਹੈ, ਜਿਸ ਮਗਰੋਂ ਕੰਪਨੀ ਨੇ ਇਸ ਰੂਟ 'ਤੇ ਫਲਾਈਟਾਂ ਨੂੰ 1 ਸਤੰਬਰ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ੁਸ਼ਖ਼ਬਰੀ ! ਅੱਜ 30 ਲੱਖ ਕਿਸਾਨਾਂ ਦੇ ਖ਼ਾਤਿਆਂ 'ਚ ਆਉਣਗੇ 3,200 ਕਰੋੜ ਰੁਪਏ
ਏਅਰ ਇੰਡੀਆ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਏਅਰਲਾਈਨ ਨੇ ਕਿਹਾ ਕਿ ਯਾਤਰੀਆਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਵਿਆਪਕ ਰੈਟ੍ਰੋਫਿਟਿੰਗ ਦੀ ਲੋੜ ਹੈ। ਇਸ ਕਾਰਨ ਬਹੁਤ ਸਾਰੇ ਜਹਾਜ਼ ਸਾਲ 2026 ਦੇ ਅੰਤ ਤੱਕ ਸੰਚਾਲਨ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਏਅਰ ਇੰਡੀਆ ਨੇ ਪਾਕਿਸਤਾਨੀ ਏਅਰ ਸਪੇਸ ਦੇ ਲਗਾਤਾਰ ਬੰਦ ਹੋਣ ਦਾ ਵੀ ਹਵਾਲਾ ਦਿੱਤਾ, ਜਿਸ ਨਾਲ ਉਡਾਣਾਂ ਦਾ ਰੂਟ ਕਾਫ਼ੀ ਲੰਬਾ ਹੋ ਗਿਆ ਹੈ ਅਤੇ ਲੰਬੀ ਦੂਰੀ ਦੀਆਂ ਸੇਵਾਵਾਂ ਲਈ ਸੰਚਾਲਨ ਚੁਣੌਤੀਆਂ ਵੀ ਵਧ ਗਈਆਂ ਹਨ।
ਏਅਰ ਇੰਡੀਆ ਨੇ ਕਿਹਾ ਹੈ ਕਿ ਉਹ ਸਤੰਬਰ ਤੋਂ ਬਾਅਦ ਦਿੱਲੀ-ਵਾਸ਼ਿੰਗਟਨ ਰੂਟ 'ਤੇ ਬੁੱਕ ਕਰਨ ਵਾਲੇ ਯਾਤਰੀਆਂ ਨਾਲ ਸੰਪਰਕ ਕਰੇਗਾ। ਉਨ੍ਹਾਂ ਨੂੰ ਹੋਰ ਉਡਾਣਾਂ 'ਤੇ ਰੀਬੁਕਿੰਗ ਜਾਂ ਉਨ੍ਹਾਂ ਦੀ ਪਸੰਦ ਦੇ ਆਧਾਰ 'ਤੇ ਪੂਰੀ ਰਿਫੰਡ ਸਮੇਤ ਵਿਕਲਪਿਕ ਯਾਤਰਾ ਵਰਗੇ ਆਪਸ਼ਨ ਦਿੱਤੇ ਜਾਣਗੇ। ਇਸ ਮੁਅੱਤਲੀ ਦੇ ਬਾਵਜੂਦ ਏਅਰ ਇੰਡੀਆ ਦੇ ਗਾਹਕ ਨਿਊਯਾਰਕ (JFK), ਨੇਵਾਰਕ (EWR), ਸ਼ਿਕਾਗੋ ਅਤੇ ਸੈਨ ਫਰਾਂਸਿਸਕੋ ਰਾਹੀਂ ਇੱਕ-ਸਟਾਪ ਕਨੈਕਸ਼ਨ ਰਾਹੀਂ ਵਾਸ਼ਿੰਗਟਨ, ਡੀ.ਸੀ. ਲਈ ਉਡਾਣ ਭਰ ਸਕਣਗੇ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ ! ਪੈਟਰੋਲ ਪੰਪਾਂ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਜਸਥਾਨ ਹਾਈ ਕੋਰਟ ਦਾ ਵੱਡਾ ਫੈਸਲਾ! ਬਲਾਤਕਾਰ ਦੇ ਦੋਸ਼ੀ ਆਸਾਰਾਮ ਦੀ ਵਧਾਈ ਜ਼ਮਾਨਤ
NEXT STORY