ਨਵੀਂ ਦਿੱਲੀ- ਦੇਸ਼ ਦੀ ਆਬੋ-ਹਵਾ 'ਚ ਦੀਵਾਲੀ ਮਗਰੋਂ ਜ਼ਹਿਰ ਜਿਹਾ ਘੁਲ ਗਿਆ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੀ ਹਾਲਤ ਗੰਭੀਰ ਹੈ। ਇਕ ਜਾਂ ਦੋ ਨਹੀਂ ਸਗੋਂ 99 ਸ਼ਹਿਰਾਂ ਵਿਚ ਹਵਾ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੇਸ਼ ਦੇ ਲੱਗਭਗ 265 ਸ਼ਹਿਰਾਂ ਦੀ ਹਵਾ ਗੁਣਵੱਤਾ (AQI) ਜਾਰੀ ਕੀਤੀ, ਇਸ ਵਿਚ 99 ਸ਼ਹਿਰਾਂ ਦੀ ਹਵਾ ਖਰਾਬ ਸ਼੍ਰੇਣੀ ਵਿਚ ਦਰਜ ਕੀਤੀ ਗਈ। ਇਨ੍ਹਾਂ ਵਿਚੋਂ 99 ਸ਼ਹਿਰਾਂ ਦੀ ਹਵਾ ਗੁਣਵੱਤਾ ਖਰਾਬ ਸ਼੍ਰੇਣੀ ਵਿਚ ਦਰਜ ਕੀਤੀ ਗਈ। ਦਿੱਲੀ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਨੋਇਡਾ 'ਚ AQI 390 ਦੇ ਪਾਰ ਪਹੁੰਚ ਗਿਆ। ਜੇਕਰ ਗੱਲ ਦਿੱਲੀ ਦੀ ਕੀਤੀ ਜਾਵੇ ਤਾਂ ਇੱਥੇ ਹਵਾ ਬੇਹੱਦ ਖਰਾਬ ਸਥਿਤੀ ਵਿਚ ਪਹੁੰਚ ਗਈ ਹੈ। ਸ਼ਨੀਵਾਰ ਸਵੇਰੇ ਦਿੱਲੀ ਦਾ AQI 294 ਰਿਕਾਰਡ ਕੀਤਾ ਗਿਆ।
ਇਹ ਵੀ ਪੜ੍ਹੋ- ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਦੀਵਾਲੀ 'ਤੇ ਮਿਲਿਆ ਇਹ ਤੋਹਫ਼ਾ
ਦੱਸ ਦੇਈਏ ਕਿ ਸਰਦੀਆਂ ਦੇ ਮੌਸਮ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਖ਼ਾਸ ਕਰ ਕੇ ਦਿੱਲੀ-NCR 'ਚ ਹਵਾ ਪ੍ਰਦੂਸ਼ਣ ਆਪਣੇ ਸ਼ਿਖਰ 'ਤੇ ਹੁੰਦਾ ਹੈ। ਇਸ ਦਾ ਮੁੱਖ ਕਾਰਨ ਹੈ- ਪਰਾਲੀ ਨੂੰ ਅੱਗ ਲਾਉਣਾ, ਫੈਕਟਰੀਆਂ ਵਿਚੋਂ ਨਿਕਲਣ ਵਾਲਾ ਧੂੰਆਂ, ਕੂੜੇ ਨੂੰ ਸਾੜਨਾ ਅਤੇ ਕੰਸਟ੍ਰਕਸ਼ਨ ਵਰਕ ਤੋਂ ਨਿਕਲਣ ਵਾਲਾ ਧੂੰਆਂ। ਧੂੰਏਂ ਕਾਰਨ ਸ਼ਹਿਰਾਂ ਦੀ ਹਵਾ 'ਚ ਸਾਹ ਲੈਣਾ ਔਖਾ ਹੋ ਰਿਹਾ ਹੈ। ਸਰਦੀਆਂ ਦੇ ਸ਼ੁਰੂਆਤ ਦੇ ਸਮੇਂ ਹੀ ਦੀਵਾਲੀ ਅਤੇ ਛੱਠ ਪੂਜਾ ਹੁੰਦੀ ਹੈ। ਤਿਉਹਾਰ ਦੇ ਵੱਡੇ ਪੱਧਰ 'ਤੇ ਆਤਿਸ਼ਬਾਜ਼ੀ ਹੁੰਦੀ ਹੈ ਅਤੇ ਪਟਾਕੇ ਚਲਾਏ ਜਾਂਦੇ ਹਨ। ਇਸ ਵਜ੍ਹਾਂ ਤੋਂ ਹਵਾ ਗੁਣਵੱਤਾ ਹੋਰ ਵੀ ਖਰਾਬ ਹੋ ਜਾਂਦੀ ਹੈ।
ਇਹ ਵੀ ਪੜ੍ਹੋ- 7 ਨਵੰਬਰ ਨੂੰ ਛੁੱਟੀ ਦਾ ਐਲਾਨ
ਦੀਵਾਲੀ ਦੀ ਸ਼ਾਮ ਮਗਰੋਂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਗੰਭੀਰ ਸ਼੍ਰੇਣੀ ਦੀ ਹਵਾ ਗੁਣਵੱਤਾ ਯਾਨੀ ਕਿ AQI ਵਾਲੇ ਸ਼ਹਿਰਾਂ ਦੀ ਲਿਸਟ ਜਾਰੀ ਕੀਤੀ ਹੈ। ਜਿਸ ਵਿਚ ਸਭ ਤੋਂ ਖਰਾਬ AQI ਵਾਲੇ ਸ਼ਹਿਰਾਂ ਦੀ ਲਿਸਟ ਇਸ ਤਰ੍ਹਾਂ ਹੈ-
ਸ਼ਹਿਰ |
AQI |
ਅੰਬਾਲਾ (ਹਰਿਆਣਾ) |
367 |
ਦਿੱਲੀ |
339 |
ਹਾਜੀਪੁਰ (ਬਿਹਾਰ) |
332 |
ਖੁਰਜਾ (ਯੂ.ਪੀ.) |
320 |
ਮੁਰਾਦਾਬਾਦ (ਯੂਪੀ) |
320 |
ਬੀਕਾਨੇਰ (ਰਾਜਸਥਾਨ) |
312 |
ਗੁਰੂਗ੍ਰਾਮ (ਹਰਿਆਣਾ) |
309 |
ਗਾਜ਼ੀਆਬਾਦ (ਯੂਪੀ) |
306 |
ਕੁਰੂਕਸ਼ੇਤਰ (ਹਰਿਆਣਾ) |
306 |
ਲਖਨਊ (ਯੂਪੀ) |
306 |
ਇਹ ਵੀ ਪੜ੍ਹੋ- ਬੱਚਿਆਂ ਦਾ ਵੀ ਬਣਦਾ ਹੈ ਪੈਨ ਕਾਰਡ, ਬਸ ਕਰੋ ਇਹ ਛੋਟਾ ਜਿਹਾ ਕੰਮ
ਹੁਣ 'ਬਾਬੂ ਸ਼ੋਨਾ' ਦੀ ਚੈਟ ਲੱਭਣੀ ਹੋਵੇਗੀ ਸੌਖੀ! WhatsApp ਯੂਜ਼ਰਸ ਨੂੰ ਮਿਲਿਆ ਨਵਾਂ ਫੀਚਰ
NEXT STORY