ਮੈਨਪੁਰੀ— 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਠੀਕ 12 ਦਿਨਾਂ ਬਾਅਦ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿਚ ਅੱਤਵਾਦੀਆਂ ਵਿਰੁੱਧ ਏਅਰ ਸਟ੍ਰਾਈਕ ਕੀਤੀ ਗਈ। ਭਾਰਤੀ ਹਵਾਈ ਫੌਜ ਵਲੋਂ ਕੀਤੀ ਗਈ ਏਅਰ ਸਟ੍ਰਾਈਕ ਨੂੰ ਲੈ ਕੇ ਸ਼ਹੀਦ ਰਾਮਵਕੀਲ ਦੇ ਪਰਿਵਾਰ ਵਾਲਿਆਂ ਨੇ ਸਵਾਲ ਚੁੱਕੇ ਹਨ। ਸ਼ਹੀਦ ਦੀ ਪਤਨੀ ਗੀਤਾ ਦੇਵੀ ਨੇ ਕਿਹਾ ਕਿ ਅੱਤਵਾਦੀਆਂ ਦੇ ਮਾਰੇ ਜਾਣ ਦਾ ਅਜੇ ਤਕ ਕੋਈ ਸਬੂਤ ਨਹੀਂ ਮਿਲਿਆ ਹੈ। ਕੁਝ ਤਾਂ ਲਿਆਓ। ਲੋਕਾਂ ਨੂੰ ਵੀ ਮਹਿਸੂਸ ਹੋਵੇ ਕਿ ਏਅਰ ਸਟ੍ਰਾਈਕ ਵਿਚ ਪਾਕਿਸਤਾਨ ਦੇ ਕਿੰਨੇ ਮਰੇ ਹਨ। ਜਿਵੇਂ ਮੇਰੇ ਪਤੀ ਦੀ ਮ੍ਰਿਤਕ ਦੇਹ ਆਈ, ਉਂਝ ਕੁਝ ਤਾਂ ਸਬੂਤ ਸਾਹਮਣੇ ਆਉਣੇ ਚਾਹੀਦੇ ਹਨ।
ਸ਼ਹੀਦ ਰਾਮਵਕੀਲ ਦੇ ਭਰਾ ਰਾਮਨਰੇਸ਼ ਨੇ ਏਅਰ ਸਟ੍ਰਾਈਕ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਪੀ. ਓ. ਕੇ. ਵਿਚ ਭਾਰਤੀ ਹਵਾਈ ਫੌਜ ਨੇ ਏਅਰ ਸਟ੍ਰਾਈਕ ਕੀਤੀ ਹੈ ਅਤੇ ਉਸ ਵਿਚ 300 ਅੱਤਵਾਦੀ ਮਾਰੇ ਗਏ ਤਾਂ ਕੇਂਦਰ ਸਰਕਾਰ ਨੂੰ ਉਸ ਦਾ ਸਬੂਤ ਦੇਣਾ ਚਾਹੀਦਾ ਹੈ। ਏਅਰ ਸਟ੍ਰਾਈਕ ਨਾਲ ਕੋਈ ਨੁਕਸਾਨ ਹੋਇਆ ਹੈ, ਇਹ ਗੱਲ ਤਾਂ ਪਾਕਿਸਤਾਨ ਵੀ ਨਹੀਂ ਮੰਨ ਰਿਹਾ ਹੈ। ਪਾਕਿਸਤਾਨ ਕਹਿੰਦਾ ਹੈ ਕਿ ਉਸ ਦੇ ਇੱਥੇ ਕੋਈ ਨੁਕਸਾਨ ਨਹੀਂ ਹੋਇਆ ਹੈ।
ਦੱਸਣਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਏਅਰ ਸਟ੍ਰਾਈਕ ਕੀਤੀ। 26 ਫਰਵਰੀ ਨੂੰ ਤੜਕਸਾਰ 3.30 ਵਜੇ ਦੇ ਕਰੀਬ ਪਾਕਿਸਤਾਨ ਦੇ ਬਾਲਾਕੋਟ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਏਅਰ ਸਟ੍ਰਾਈਕ ਕੀਤੀ ਗਈ। ਭਾਰਤੀ ਹਵਾਈ ਫੌਜ ਨੇ 12 ਮਿਰਾਜ-2000 ਜੈੱਟ ਜਹਾਜ਼ਾਂ ਨਾਲ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ 'ਤੇ ਬੰਬ ਸੁੱਟ ਕੇ ਉਸ ਨੂੰ ਤਬਾਹ ਕਰ ਦਿੱਤਾ ਸੀ।
ਕਰਨਾਟਕ 'ਚ ਸੀਟਾਂ ਦੀ ਵੰਡ 'ਤੇ ਰਾਹੁਲ ਨੇ ਦੇਵਗੌੜਾ ਨਾਲ ਕੀਤੀ ਮੁਲਾਕਾਤ
NEXT STORY