ਨਵੀਂ ਦਿੱਲੀ — ਦਿੱਲੀ 'ਚ ਭਾਰੀ ਮੀਂਹ ਤੋਂ ਬਾਅਦ 28 ਜੂਨ ਨੂੰ ਸ਼ੁੱਕਰਵਾਰ ਸਵੇਰੇ IGI ਹਵਾਈ ਅੱਡੇ 'ਤੇ ਵੱਡਾ ਹਾਦਸਾ ਵਾਪਰ ਗਿਆ। ਪਹਿਲੀ ਬਰਸਾਤ ਵਿੱਚ ਹੀ ਟਰਮੀਨਲ-1 ਦੀ ਛੱਤ ਦਾ ਇੱਕ ਹਿੱਸਾ ਢਹਿ ਗਿਆ ਅਤੇ ਪਿੱਲਰ ਹੇਠਾਂ ਖੜ੍ਹੇ ਵਾਹਨਾਂ ’ਤੇ ਡਿੱਗ ਗਿਆ। ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 6 ਲੋਕ ਜ਼ਖਮੀ ਹੋ ਗਏ। ਉਥੇ ਹੀ ਇਸ ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕ ਦੇ ਬੇਟੇ ਦਾ ਦਰਦ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- ਮਾਪਿਆਂ ਦੀ ਅਣਗਿਹਲੀ ਕਾਰਨ ਗਈ 11 ਮਹੀਨੇ ਦੀ ਬੱਚੀ ਦੀ ਜਾਨ, ਪਾਣੀ ਨਾਲ ਭਰੀ ਬਾਲਟੀ 'ਚ ਡਿੱਗੀ
ਰਵਿੰਦਰ ਕੁਮਾਰ ਸ਼ੁੱਕਰਵਾਰ ਸਵੇਰੇ ਆਪਣੀ ਰਾਤ ਦੀ ਸ਼ਿਫਟ ਡਿਊਟੀ ਖ਼ਤਮ ਕਰਕੇ ਸੌਂ ਰਿਹਾ ਸੀ ਜਦੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪੁਲਸ ਸਟੇਸ਼ਨ ਤੋਂ ਇਕ ਫੋਨ ਕਾਲ ਨੇ ਉਸ ਦੀ ਜ਼ਿੰਦਗੀ ਵਿਚ ਉਥਲ-ਪੁਥਲ ਮਚਾ ਦਿੱਤੀ। ਰਵਿੰਦਰ ਨੇ ਦੱਸਿਆ, “ਮੈਂ ਸੌਂ ਰਿਹਾ ਸੀ ਜਦੋਂ ਮੈਨੂੰ ਪੁਲਸ ਸਟੇਸ਼ਨ ਤੋਂ ਫ਼ੋਨ ਆਇਆ ਅਤੇ ਮੈਨੂੰ ਤੁਰੰਤ ਦਿੱਲੀ ਹਵਾਈ ਅੱਡੇ ਦੇ ਟਰਮੀਨਲ-1 'ਤੇ ਆਉਣ ਲਈ ਕਿਹਾ ਗਿਆ। ਮੈਨੂੰ ਅਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਕੁਝ ਪਤਾ ਨਹੀਂ ਸੀ। ਜਦੋਂ ਮੈਂ ਉੱਥੇ ਪਹੁੰਚਿਆ ਤਾਂ ਮੈਨੂੰ ਪਤਾ ਲੱਗਾ ਕਿ ਟਰਮੀਨਲ ਦੀ ਛੱਤ ਦਾ ਕੁਝ ਹਿੱਸਾ ਕਾਰ 'ਤੇ ਡਿੱਗਣ ਨਾਲ ਮੇਰੇ ਪਿਤਾ ਦੀ ਮੌਤ ਹੋ ਗਈ ਸੀ। ਕੈਬ ਡਰਾਈਵਰ ਰਮੇਸ਼ ਕੁਮਾਰ ਸਵੇਰੇ ਟਰਮੀਨਲ-1 'ਤੇ ਯਾਤਰੀਆਂ ਦਾ ਇੰਤਜ਼ਾਰ ਕਰ ਰਿਹਾ ਸੀ ਜਦੋਂ ਰਾਸ਼ਟਰੀ ਰਾਜਧਾਨੀ 'ਚ ਤਿੰਨ ਘੰਟਿਆਂ ਤੱਕ ਜਾਰੀ ਭਾਰੀ ਮੀਂਹ ਦੌਰਾਨ ਰਵਾਨਗੀ ਖੇਤਰ ਦੀ ਛੱਤ ਦਾ ਇੱਕ ਹਿੱਸਾ ਪਾਰਕ ਕੀਤੀਆਂ ਕਾਰਾਂ 'ਤੇ ਡਿੱਗ ਗਿਆ। ਰਮੇਸ਼ ਦੇ ਪਰਿਵਾਰ ਨੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਦੁਖਦਾਈ ਖ਼ਬਰ: ਕੈਨੇਡਾ 'ਚ ਸੜਕ ਹਾਦਸੇ 'ਚ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ
ਰਵਿੰਦਰ ਨੇ ਪੁੱਛਿਆ, “ਏਅਰਪੋਰਟ ਅਧਿਕਾਰੀਆਂ ਨੇ ਮਾਨਸੂਨ ਤੋਂ ਪਹਿਲਾਂ ਜਾਂਚ ਕਿਉਂ ਨਹੀਂ ਕੀਤੀ?” ਉਸ ਨੇ ਕਿਹਾ, “ਅਸੀਂ ਯਕੀਨੀ ਤੌਰ ‘ਤੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਵਾਂਗੇ ਅਤੇ ਨਿਆਂ ਲਈ ਲੜਾਂਗੇ। ਪੁਲਸ ਨੂੰ ਮਾਮਲੇ ਦੀ ਸਹੀ ਜਾਂਚ ਕਰਨੀ ਚਾਹੀਦੀ ਹੈ ਅਤੇ ਜ਼ਿੰਮੇਵਾਰ ਲੋਕਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਉਸਨੇ ਕਿਹਾ, “ਸਵੇਰੇ 8 ਵਜੇ ਤੋਂ, ਮੈਨੂੰ ਏਅਰਪੋਰਟ ਦੇ ਪੁਲਸ ਸਟੇਸ਼ਨ ਵਿੱਚ ਬੈਠਣ ਲਈ ਕਿਹਾ ਗਿਆ ਸੀ ਅਤੇ ਹੁਣ ਅਸੀਂ ਸਫਦਰਜੰਗ ਹਸਪਤਾਲ ਵਿੱਚ ਪੋਸਟਮਾਰਟਮ ਦੀ ਉਡੀਕ ਕਰ ਰਹੇ ਹਾਂ। ਸਾਨੂੰ ਪਤਾ ਲੱਗਾ ਹੈ ਕਿ ਹਸਪਤਾਲ ਸ਼ਨੀਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਸੌਂਪ ਦੇਵੇਗਾ।” ਦੁਖੀ ਰਵਿੰਦਰ ਨੇ ਕਿਹਾ, ਮੈਂ ਆਪਣੇ ਪਿਤਾ ਨੂੰ ਗੁਆ ਦਿੱਤਾ ਹੈ। ਰਮੇਸ਼ ਆਪਣੇ ਪਿੱਛੇ ਪਤਨੀ ਆਸ਼ਾ, ਦੋ ਪੁੱਤਰ ਰਵਿੰਦਰ (25) ਅਤੇ ਆਸ਼ੀਸ਼ (22) ਅਤੇ ਦੋ ਧੀਆਂ ਰਾਸ਼ੀ (21) ਅਤੇ ਭਾਵਨਾ (18) ਛੱਡ ਗਏ ਹਨ। ਇਹ ਪਰਿਵਾਰ ਰੋਹਿਣੀ ਸੈਕਟਰ-7 ਨੇੜੇ ਵਿਜੇ ਵਿਹਾਰ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਅਤੇ ਆਸ਼ਾ ਘਰੇਲੂ ਨੌਕਰ ਵਜੋਂ ਕੰਮ ਕਰਦੀ ਹੈ।
ਇਹ ਵੀ ਪੜ੍ਹੋ- ਏਅਰਪੋਰਟ ਹਾਦਸਾ: ਕੇਂਦਰੀ ਮੰਤਰੀ ਦਾ ਐਲਾਨ, ਰੱਦ ਹੋਈਆਂ ਉਡਾਣਾਂ ਦੇ ਸਾਰੇ ਪੈਸੇ ਯਾਤਰੀਆਂ ਨੂੰ ਮਿਲਣਗੇ ਵਾਪਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰਨਾਥ ਯਾਤਰਾ ਲਈ 4,600 ਤੋਂ ਵੱਧ ਸ਼ਰਧਾਲੂਆਂ ਦਾ ਪਹਿਲਾ ਜੱਥਾ ਪਹੁੰਚਿਆ ਕਸ਼ਮੀਰ
NEXT STORY