ਨੈਸ਼ਨਲ ਡੈਸਕ- 7 ਮਈ ਮਗਰੋਂ ਭਾਰਤ-ਪਾਕਿਸਤਾਨ ਵਿਚਕਾਰ ਬਣੀ ਹੋਈ ਤਣਾਅਪੂਰਨ ਸਥਿਤੀ ਕਾਰਨ ਦੇਸ਼ ਦੇ 32 ਹਵਾਈ ਅੱਡਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਹੁਣ 10 ਮਈ ਨੂੰ ਦੋਵਾਂ ਦੇਸ਼ਾਂ ਵਿਚਾਲੇ ਹੋਈ ਜੰਗਬੰਦੀ ਮਗਰੋਂ ਸਿਵਲ ਏਵੀਏਸ਼ਨ ਅਧਿਕਾਰੀਆਂ ਨੇ 32 ਹਵਾਈ ਅੱਡਿਆਂ ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਕਾਰਨ ਸ਼੍ਰੀਨਗਰ, ਚੰਡੀਗੜ੍ਹ ਅਤੇ ਅੰਮ੍ਰਿਤਸਰ ਸਮੇਤ ਉੱਤਰੀ ਅਤੇ ਪੱਛਮੀ ਭਾਰਤ ਦੇ 32 ਹਵਾਈ ਅੱਡਿਆਂ ਤੋਂ ਸਿਵਲ ਉਡਾਣ ਸੰਚਾਲਨ 9 ਮਈ ਤੋਂ 15 ਮਈ ਤੱਕ ਮੁਅੱਤਲ ਕਰ ਦਿੱਤੇ ਗਏ ਸਨ।

ਭਾਰਤੀ ਏਅਰਪੋਰਟ ਅਥਾਰਟੀ (AAI) ਹੋਰ ਏਵੀਏਸ਼ਨ ਅਧਿਕਾਰੀਆਂ ਦੇ ਨਾਲ ਏਅਰਮੈਨਾਂ ਨੂੰ ਨੋਟਿਸਾਂ ਦੀ ਇੱਕ ਲੜੀ ਜਾਰੀ ਕੀਤੀ, ਜਿਸ ਵਿੱਚ ਸਾਰੇ ਨਾਗਰਿਕ ਉਡਾਣ ਸੰਚਾਲਨ ਲਈ ਉੱਤਰੀ ਅਤੇ ਪੱਛਮੀ ਭਾਰਤ ਦੇ 32 ਹਵਾਈ ਅੱਡਿਆਂ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਹੁਣ ਜੰਗਬੰਦੀ ਮਗਰੋਂ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਹਾਲਾਤ ਸ਼ਾਂਤ ਹਨ ਤਾਂ ਇਨ੍ਹਾਂ ਏਅਰਪੋਰਟਾਂ 'ਤੇ ਸੰਚਾਲਨ ਮੁੜ ਸ਼ੁਰੂ ਕਰ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ''ਇਹ ਬੇਹੱਦ ਸ਼ਰਮਨਾਕ ਹੈ...'', ਜੰਗਬੰਦੀ ਮਗਰੋਂ ਟ੍ਰੋਲਿੰਗ ਦੇ ਸ਼ਿਕਾਰ ਹੋਏ ਮਿਸਰੀ ਦੇ ਹੱਕ 'ਚ ਆਏ ਕਈ ਆਗੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ ਦਾ Trump ਨੂੰ ਠੋਕਵਾਂ ਜਵਾਬ, ਕਿਹਾ-ਸਿਰਫ PoK ਦੀ ਵਾਪਸੀ 'ਤੇ ਹੋਵੇਗੀ ਗੱਲਬਾਤ
NEXT STORY