ਲਖਨਊ—ਲਖਨਊ ਗੋਲੀਬਾਰੀ ਤੋਂ ਬਾਅਦ ਯੂ. ਪੀ. ਦੀ ਸਿਆਸਤ ਗਰਮਾਅ ਗਈ ਹੈ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਅਸਤੀਫਾ ਮੰਗਿਆ ਹੈ। ਉਨ੍ਹਾਂ ਨੇ ਇਸ ਪੂਰੇ ਘਟਨਾਕ੍ਰਮ ਲਈ ਯੂ.ਪੀ. ਦੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਘਟਨਾ ਨੂੰ ਲੈ ਕੇ ਕਾਂਗਰਸ ਨੇਤਾ ਰਾਜ ਬੱਬਰ ਤੇ ਆਪ ਨੇਤਾ ਸੰਜੇ ਸਿੰਘ ਨੇ ਵੀ ਮੁੱਖ ਮੰਤਰੀ ਯੋਗੀ 'ਤੇ ਕਰਾਰਾ ਹਮਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਗੋਮਤੀ ਨਗਰ 'ਚ ਪੁਲਸ ਕਾਂਸਟੇਬਲ ਪ੍ਰਸ਼ਾਤ ਚੌਧਰੀ ਨੇ ਐਪਲ ਦੇ ਸੇਲਜ਼ ਮੈਨੇਜਰ ਵਿਵੇਕ ਤਿਵਾਰੀ ਨੂੰ ਗੋਲੀ ਮਾਰ ਦਿੱਤੀ ਸੀ। ਜਿਸਦੇ ਚਲਦਿਆਂ ਉਸਦੀ ਮੌਤ ਹੋ ਗਈ ਸੀ। ਇਸ ਘਟਨਾ ਨੂੰ ਲੈ ਕੇ ਯੂ.ਪੀ. ਪੁਲਸ ਘੇਰੇ 'ਚ ਆ ਗਈ ਹੈ। ਇਸ ਮਾਮਲੇ 'ਚ ਦੋ ਪੁਲਸ ਸਿਪਾਹੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਦੋਸ਼ੀ ਪੁਲਸ ਕਰਮਚਾਰੀ ਨੂੰ ਨੌਕਰੀ ਤੋਂ ਬਰਫਾਸਤ ਕਰ ਦਿੱਤਾ ਗਿਆ। ਉਥੇ ਇਸ ਮਾਮਲੇ 'ਤੇ ਮ੍ਰਿਤਕ ਦਾ ਪਰਿਵਾਰ ਪੁਲਸ 'ਤੇ ਸਵਾਲ ਉਠਾ ਰਿਹਾ ਹੈ ਤੇ ਮ੍ਰਿਤਕ ਦੀ ਪਤਨੀ ਨੇ ਮੁੱਖ ਮੰਤਰੀ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਬੇਟੀਆਂ ਕੋਲੋਂ ਖਤਰਾ ਦੱਸ ਕੇ 80 ਸਾਲਾ ਬਜ਼ੁਰਗ ਨੇ 30 ਸਾਲਾ ਔਰਤ ਨਾਲ ਕੀਤਾ ਪੰਜਵਾਂ ਨਿਕਾਹ
NEXT STORY