ਨਵੀਂ ਦਿੱਲੀ (ਏਜੰਸੀ)- ਕੁਝ ਦਿਨ ਪਹਿਲਾਂ ਕੋਵਿਸ਼ੀਲਡ ਵੈਕਸੀਨ ਬਣਾਉਣ ਵਾਲੀ ਕੰਪਨੀ ਵੱਲੋਂ ਯੂ.ਕੇ. ਦੀ ਇਕ ਅਦਾਲਤ ਵਿਚ ਵੈਕਸੀਨ ਲਗਵਾਉਣ ਮਗਰੋਂ ਕੁਝ ਲੋਕਾਂ ਵਿਚ ਦੁਰਲਭ Side Effects ਦੀ ਗੱਲ ਕਬੂਲੀ ਗਈ ਸੀ। ਇਸ ਮਗਰੋਂ ਹੁਣ ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਈ ਗਈ ਦੂਜੀ ਵੈਕਸੀਨ 'ਕੋਵੈਕਸੀਨ' ਨੂੰ ਲੈ ਕੇ ਵੀ ਵੱਡਾ ਖ਼ੁਲਾਸਾ ਹੋਇਆ ਹੈ। ਬਨਾਰਸ ਹਿੰਦੂ ਯੂਨੀਵਰਸਿਟੀ (ਬੀ. ਐੱਚ. ਯੂ.) ਦੇ ਖੋਜਕਰਤਾਵਾਂ ਦੀ ਟੀਮ ਵੱਲੋਂ ਕੀਤੇ ਗਏ ਇਕ ਸਾਲ ਦੇ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਬਾਇਓਟੈਕ ਦੀ ਐਂਟੀ-ਕੋਵਿਡ ਵੈਕਸੀਨ ‘ਕੋਵੈਕਸੀਨ’ ਲਗਵਾਉਣ ਵਾਲੇ ਲੱਗਭਗ ਇਕ-ਤਿਹਾਈ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਇਹ ਖ਼ਬਰ ਵੀ ਪੜ੍ਹੋ - ਖੇਡ-ਖੇਡ ਵਿਚ 8 ਸਾਲਾ ਬੱਚੇ ਦੀ ਗਈ ਜਾਨ, 4 ਘੰਟੇ ਬਾਅਦ ਮਿਲੀ ਮ੍ਰਿਤਕ ਦੇਹ
ਅਧਿਐਨ ’ਚ ਭਾਗ ਲੈਣ ਵਾਲੇ 926 ਲੋਕਾਂ ’ਚੋਂ ਲੱਗਭਗ 50 ਫ਼ੀਸਦੀ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਕੋਵੈਕਸੀਨ ਲਗਵਾਉਣ ਤੋਂ ਬਾਅਦ ਸਾਹ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਹ ਇਨਫੈਕਸ਼ਨ ਉਸ ਦੀ ਸਾਹ ਪ੍ਰਣਾਲੀ ਦੇ ਉਪਰਲੇ ਹਿੱਸੇ ’ਚ ਹੋਈ। ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੋਵੈਕਸੀਨ ਲਗਵਾਉਣ ਵਾਲੇ ਇਕ ਫ਼ੀਸਦੀ ਲੋਕ ਸਟ੍ਰੋਕ ਅਤੇ ਗਿਲੀਅਨ-ਬਰਰ ਸਿੰਡਰੋਮ ਤੋਂ ਪੀੜਤ ਹੋਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉੱਤਰਾਖੰਡ ਦੇ ਚਾਰਧਾਮ 'ਚ ਰੀਲਾਂ ਤੇ ਵੀਡੀਓ ਬਣਾਉਣ 'ਤੇ ਪਾਬੰਦੀ, ਹੁਕਮ ਜਾਰੀ
NEXT STORY