ਮੁੰਬਈ (ਪ.ਸ.)- ਕੋਰੋਨਾ ਵਾਇਰਸ ਨਾਲ ਮੁਕਾਬਲੇ 'ਚ ਦੇਸ਼ ਦਾ ਸਹਿਯੋਗ ਕਰਦੇ ਹੋਏ ਬਾਲੀਵੁੱਡ ਫਿਲਮ ਅਭਿਨੇਤਾ ਅਕਸ਼ੈ ਕੁਮਾਰ ਨੇ ਮੁੰਬਈ ਪੁਲਸ ਫਾਉਂਡੇਸ਼ਨ ਨੂੰ ਦੋ ਕਰੋੜ ਰੁਪਏ ਦਾਨ ਕੀਤੇ ਹਨ। ਮੁੰਬਈ ਪੁਲਸ ਕਮਿਸ਼ਨਰ ਪਰਮ ਬੀਰ ਸਿੰਘ ਨੇ ਟਵੀਟ ਕਰਕੇ ਅਕਸ਼ੈ ਕੁਮਾਰ ਨੂੰ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕੀਤਾ। ਸਿੰਘ ਨੇ ਲਿਖਿਆ ਕਿ ਮੁੰਬਈ ਪੁਲਸ ਫਾਉਂਡੇਸ਼ਨ ਵਿਚ ਦੋ ਕਰੋੜ ਰੁਪਏ ਦੇ ਸਹਿਯੋਗ ਲਈ ਮੁੰਬਈ ਪੁਲਸ ਅਕਸ਼ੈ ਕੁਮਾਰ ਨੂੰ ਧੰਨਵਾਦ ਕਰਦੀ ਹੈ।
ਤੁਹਾਡਾ ਸਹਿਯੋਗ ਸਹਿਰ ਦੀ ਸੁਰੱਖਿਆ ਲਈ ਵਚਨਬੱਧ ਮਹਿਲਾ ਅਤੇ ਪੁਰਸ਼ ਪੁਲਸ ਮੁਲਾਜ਼ਮਾਂ ਦੇ ਜੀਵਨ ਵਿਚ ਕਾਫੀ ਮਦਦਗਾਰ ਸਾਬਿਤ ਹੋਵੇਗਾ। ਟਵੀਟ ਰਾਹੀਂ ਜਵਾਬ ਵਿਚ 52 ਸਾਲਾ ਅਭਿਨੇਤਾ ਨੇ ਕੋਵਿਡ-19 ਨਾਲ ਇਨਫੈਕਟਿਡ ਹੋ ਕੇ ਆਪਣੀ ਜਾਨ ਗਵਾਉਣ ਵਾਲੇ ਹੈਡ ਕਾਂਸਟੇਬਲ ਚੰਦਰਕਾਂਤ ਪੇਂਡੂਰਕਰ ਅਤੇ ਸੰਦੀਪ ਸੁਰਵੇ ਨੂੰ ਸ਼ਰਧਾਂਜਲੀ ਦਿੱਤੀ ਅਤੇ ਆਪਣੇ ਪ੍ਰਸ਼ੰਸਕਾਂ ਤੋਂ ਫਾਉਂਡੇਸ਼ਨ ਵਿਚ ਯੋਗਦਾਨ ਦੇਣ ਦੀ ਅਪੀਲ ਕੀਤੀ। ਅਕਸ਼ੈ ਨੇ ਇਸ ਤੋਂ ਪਹਿਲਾਂ ਪੀ.ਐਮ.-ਕੇਅਰਸ ਵਿਚ 25 ਕਰੋੜ ਰੁਪਏ ਦਾ ਸਹਿਯੋਗ ਦਿੱਤਾ ਸੀ।
ਦਿੱਲੀ 'ਚ ਰਾਹਤ : ਪਿਛਲੇ 2 ਦਿਨਾਂ 'ਚ ਕੋਰੋਨਾ ਨਾਲ ਨਹੀਂ ਹੋਈ ਮੌਤ, ਪਾਜ਼ੀਟਿਵ ਕੇਸ 3000 ਤੋਂ ਪਾਰ
NEXT STORY