ਯੂਪੀ ਡੈਸਕ : ਗਰਮੀਆਂ ਵਿੱਚ ਬੀਅਰ ਪੀਣ ਦੇ ਸ਼ੌਕੀਨ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਭਾਰਤ ਵਿੱਚ ਬ੍ਰਿਟਿਸ਼ ਬੀਅਰ ਬ੍ਰਾਂਡ ਪਹਿਲਾਂ ਨਾਲੋਂ ਕਿਤੇ ਸਸਤੀਆਂ ਕੀਮਤਾਂ 'ਤੇ ਮਿਲਣਗੀਆਂ। ਦਰਅਸਲ, ਭਾਰਤ ਅਤੇ ਬ੍ਰਿਟੇਨ ਵਿਚਕਾਰ ਹੋਏ ਮੁਕਤ ਵਪਾਰ ਸਮਝੌਤੇ (FTA) ਤੋਂ ਬਾਅਦ ਬ੍ਰਿਟਿਸ਼ ਬੀਅਰ 'ਤੇ ਟੈਕਸ 75 ਫ਼ੀਸਦੀ ਘਟਾ ਦਿੱਤਾ ਗਿਆ ਹੈ। ਇਸ ਕਾਰਨ ਬੀਅਰ ਪ੍ਰੇਮੀਆਂ ਨੂੰ ਬ੍ਰਿਟਿਸ਼ ਬੀਅਰ 'ਤੇ 75 ਫ਼ੀਸਦੀ ਤੱਕ ਸਸਤੀਆਂ ਕੀਮਤਾਂ ਦਾ ਲਾਭ ਮਿਲੇਗਾ। ਨਾਲ ਹੀ, ਬ੍ਰਿਟਿਸ਼ ਸਕਾਚ ਵਿਸਕੀ 'ਤੇ ਟੈਕਸ ਘਟਾ ਦਿੱਤਾ ਗਿਆ ਹੈ, ਜਿਸ ਕਾਰਨ ਇਹ ਵੀ ਸਸਤੀ ਮਿਲੇਗੀ।
ਇਹ ਵੀ ਪੜ੍ਹੋ : ਕੋਰੋਨਾ 'ਚ ਲੈ ਰਹੇ ਹੋ DOLO ਤਾਂ ਹੋ ਜਾਓ ਸਾਵਧਾਨ! ਅਸਲ ਸੱਚ ਸੁਣ ਉੱਡਣਗੇ ਹੋਸ਼
ਹੁਣ ਤੱਕ ਭਾਰਤ ਵਿੱਚ ਬ੍ਰਿਟਿਸ਼ ਬੀਅਰ 'ਤੇ 150 ਫ਼ੀਸਦੀ ਤੱਕ ਦਾ ਟੈਕਸ ਲਗਾਇਆ ਜਾਂਦਾ ਸੀ ਪਰ ਹੁਣ FTA ਸਮਝੌਤੇ ਤਹਿਤ ਇਹ ਟੈਕਸ ਘਟਾ ਕੇ 75 ਫ਼ੀਸਦੀ ਦੇ ਕਰੀਬ ਕਰ ਦਿੱਤਾ ਗਿਆ ਹੈ। ਇਸ ਟੈਕਸ ਕਟੌਤੀ ਦਾ ਸਿੱਧਾ ਫ਼ਾਇਦਾ ਬੀਅਰ ਪ੍ਰੇਮੀਆਂ ਨੂੰ ਹੋਵੇਗਾ, ਕਿਉਂਕਿ ਹੁਣ ਬ੍ਰਿਟਿਸ਼ ਬੀਅਰ ਪਹਿਲਾਂ ਨਾਲੋਂ ਬਹੁਤ ਸਸਤੀ ਕੀਮਤ 'ਤੇ ਮਿਲੇਗੀ। ਇਸ ਸਮਝੌਤੇ ਨਾਲ ਨਾ ਸਿਰਫ਼ ਬੀਅਰ ਪ੍ਰੇਮੀਆਂ ਨੂੰ ਫ਼ਾਇਦਾ ਹੋਵੇਗਾ, ਸਗੋਂ ਹੋਰ ਬ੍ਰਿਟਿਸ਼ ਉਤਪਾਦਾਂ 'ਤੇ ਟੈਕਸ ਵੀ ਘੱਟ ਹੋਣਗੇ। ਭਾਰਤ ਅਤੇ ਬ੍ਰਿਟੇਨ ਵਿਚਕਾਰ ਇਹ ਮੁਕਤ ਵਪਾਰ ਸਮਝੌਤਾ 6 ਮਈ ਨੂੰ ਪੂਰਾ ਹੋਇਆ ਸੀ। ਇਸ ਸਮਝੌਤੇ ਦੇ ਤਹਿਤ ਭਾਰਤ ਨੇ ਬ੍ਰਿਟਿਸ਼ ਵਾਈਨ 'ਤੇ ਕੋਈ ਡਿਊਟੀ ਰਿਆਇਤ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ : ਤੇਜ਼ ਤੂਫ਼ਾਨ ਨੇ ਮਚਾਈ ਤਬਾਹੀ, ਉੱਡ ਗਿਆ ਟੋਲ ਪਲਾਜ਼ਾ, ਮੱਚੀ ਹਫ਼ੜਾ-ਦਫ਼ੜੀ
Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਅਮਰਨਾਥ ਯਾਤਰਾ 'ਤੇ ਰਹੇਗਾ 42,000 ਫੌਜੀਆਂ ਦਾ ਪਹਿਰਾ! ਕੇਂਦਰ ਨੇ ਦਿੱਤੇ ਤਾਇਨਾਤੀ ਦੇ ਹੁਕਮ
NEXT STORY