ਜੰਮੂ, (ਨਿਸ਼ਚਯ)–ਭਾਰਤ-ਪਾਕਿ ਕੌਮਾਂਤਰੀ ਸਰਹੱਦ ਦੇ ਨੇੜੇ ਗਜਨਸੂ ਇਲਾਕੇ ’ਚ ਡਰੋਨ ਦੀ ਮੂਵਮੈਂਟ ਵੇਖੇ ਜਾਣ ਤੋਂ ਬਾਅਦ ਸੁਰੱਖਿਆ ਫੋਰਸਾਂ ਵੱਲੋਂ ਅਲਰਟ ਜਾਰੀ ਕਰ ਕੇ ਪੂਰੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਭਾਰਤ-ਪਾਕਿ ਸਰਹੱਦ ਨਾਲ ਲੱਗੇ ਇਲਾਕਿਆਂ ਵਿਚ ਡਰੋਨ ਰਾਹੀਂ ਰਾਸ਼ਟਰ ਵਿਰੋਧੀ ਸਰਗਰਮੀਆਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ, ਜਿਸ ਕਾਰਨ ਸੁਰੱਖਿਆ ਫੋਰਸ ਪੂਰੀ ਤਰ੍ਹਾਂ ਚੌਕਸ ਹੈ।
ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਡਰੋਨ ਭਾਰਤੀ ਸਰਹੱਦ ’ਚ ਘੁਸਪੈਠ ਕਰਨ ਪਿੱਛੋਂ ਵਾਪਸ ਚਲਾ ਗਿਆ ਜਾਂ ਫਿਰ ਕੁਝ ਸੰਵੇਦਨਸ਼ੀਲ ਸਾਮਾਨ ਸਰਹੱਦੀ ਇਲਾਕੇ ਵਿਚ ਡਲਿਵਰ ਕਰਨ ਲਈ ਆਇਆ ਸੀ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਮਿਲੇ ਰਾਸ਼ਟਰਪਤੀ ਪੁਤਿਨ, ਸਾਹਮਣੇ ਆਈ ਤਸਵੀਰ
NEXT STORY