ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਆਲੀਆ ਭੱਟ ਲਈ ਅੱਜ ਦਾ ਦਿਨ ਬਹੁਤ ਖ਼ਾਸ ਹੈ। ਆਲੀਆ ਭੱਟ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਉਸ ਨੂੰ ਫ਼ਿਲਮ 'ਗੰਗੂਬਾਈ ਕਾਠੀਆਵਾੜੀ' ਲਈ ਸਰਵੋਤਮ ਅਭਿਨੇਤਰੀ ਦਾ ਨੈਸ਼ਨਲ ਐਵਾਰਡ ਮਿਲ ਰਿਹਾ ਹੈ।

ਆਲੀਆ ਭੱਟ ਦੇ ਕਰੀਅਰ ਦਾ ਇਹ ਪਹਿਲਾ ਨੈਸ਼ਨਲ ਐਵਾਰਡ ਹੈ, ਜਿਸ ਲਈ ਹਸੀਨਾ ਕਾਫ਼ੀ ਉਤਸ਼ਾਹਿਤ ਨਜ਼ਰ ਆਈ। ਇਸ ਦੇ ਨਾਲ ਹੀ ਰਣਬੀਰ ਕਪੂਰ ਵੀ ਆਲੀਆ ਨਾਲ ਐਵਾਰਡ ਸਮਾਰੋਹ 'ਚ ਪਹੁੰਚੇ। ਆਲੀਆ ਐਵਾਰਡ ਫੰਕਸ਼ਨ 'ਚ ਸ਼ਿਰਕਤ ਕਰਨ ਪਹੁੰਚੀ ਹੈ। ਇਸ ਦੌਰਾਨ ਉਸ ਦਾ ਲੁੱਕ ਟਾਕ ਆਫ ਦਾ ਟਾਊਨ ਰਿਹਾ। ਇਸ ਖ਼ਾਸ ਮੌਕੇ ਲਈ ਆਲੀਆ ਨੇ ਖ਼ਾਸ ਆਊਟਫਿੱਟ ਚੁਣਿਆ ਹੈ। ਆਲੀਆ ਆਪਣੇ ਵਿਆਹ ਦੀ ਪੋਸ਼ਾਕ ਪਹਿਨ ਕੇ ਨੈਸ਼ਨਲ ਐਵਾਰਡ ਲੈਣ ਪਹੁੰਚੀ ਹੈ।

ਲੁੱਕ ਦੀ ਗੱਲ ਕਰੀਏ ਤਾਂ ਆਲੀਆ ਨੇ ਆਫ ਵ੍ਹਾਈਟ ਕਲਰ ਦੀ ਸਾੜ੍ਹੀ ਪਹਿਨੀ ਹੈ, ਜਿਸ ਨੂੰ ਸਬਿਆਸਾਚੀ ਨੇ ਡਿਜ਼ਾਈਨ ਕੀਤਾ ਸੀ। ਉਸ ਨੇ ਇਹ ਸਾੜ੍ਹੀ ਆਪਣੇ ਵਿਆਹ 'ਚ ਪਹਿਨੀ ਸੀ। ਨੈਸ਼ਨਲ ਐਵਾਰਡ ਲੈਣ ਪਹੁੰਚੀ ਆਲੀਆ ਨੇ ਚੋਕਰ ਨੇਕਲੈਸ ਅਤੇ ਸਟੱਡ ਈਅਰਰਿੰਗਸ ਨਾਲ ਇਸ ਲੁੱਕ ਨੂੰ ਪੂਰਾ ਕੀਤਾ।

ਉਸ ਨੇ ਲਾਲ ਰੰਗ ਦੀ ਬਿੰਦੀ ਲਾਈ ਸੀ, ਜੋ ਉਸ ਦੀ ਦਿੱਖ ਨੂੰ ਚਾਰ ਚੰਨ੍ਹ ਲਾ ਰਹੀ ਸੀ। ਆਲੀਆ ਨੇ ਆਪਣੇ ਵਾਲਾਂ ਨੂੰ ਇੱਕ ਬਨ 'ਚ ਚਿੱਟੇ ਗੁਲਾਬ ਨਾਲ ਬੰਨ੍ਹਿਆ ਹੋਇਆ ਸੀ। ਆਲੀਆ ਪੂਰੇ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਦੱਸ ਦੇਈਏ ਕਿ ਨਵੀਂ ਦਿੱਲੀ ਦੇ ਵਿਗਿਆਨ ਭਵਨ 'ਚ 69ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪ੍ਰਦਾਨ ਕਰ ਰਹੇ ਹਨ। ਆਲੀਆ ਤੋਂ ਇਲਾਵਾ ਅਦਾਕਾਰਾ ਕ੍ਰਿਤੀ ਸੈਨਨ ਨੂੰ ਵੀ ਫ਼ਿਲਮ 'ਮਿਮੀ' ਲਈ ਸਰਵੋਤਮ ਅਦਾਕਾਰਾ ਦਾ ਰਾਸ਼ਟਰੀ ਪੁਰਸਕਾਰ ਮਿਲ ਰਿਹਾ ਹੈ। ਫ਼ਿਲਮ 'ਗੰਗੂਬਾਈ ਕਾਠੀਆਵਾੜੀ' ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਨੂੰ ਸੰਜੇ ਲੀਲਾ ਭੰਸਾਲੀ ਨੇ ਬਣਾਇਆ ਹੈ। 'ਗੰਗੂਬਾਈ ਕਾਠੀਆਵਾੜੀ' ਨੇ 5 ਮੁੱਖ ਸ਼੍ਰੇਣੀਆਂ 'ਚ ਰਾਸ਼ਟਰੀ ਪੁਰਸਕਾਰ ਜਿੱਤੇ ਹਨ।

ਪਾਰਟੀ ਹਾਈ ਕਮਾਨ ਨੇ ਤਾਂ ਸਾਡੇ ਕੋਲੋਂ ਕਦੇ 5 ਪੈਸੇ ਵੀ ਨਹੀਂ ਮੰਗੇ : ਸਿੱਧਰਮਈਆ
NEXT STORY