ਸ਼੍ਰੀਨਗਰ– ਕੋਰੋਨਾ ਵਾਇਰਸ ਕਾਰਨ ਪਿਛਲੇ ਦੋ ਸਾਲਾਂ ਤੋਂ ਬੰਦ ਅਮਰਨਾਥ ਯਾਤਰਾ ਇਸ ਸਾਲ ਕੱਲ੍ਹ ਯਾਨੀ ਵੀਰਵਾਰ ਤੋਂ ਸ਼ੁਰੂ ਹੋ ਰਹੀ ਹੈ। ਉੱਥੇ ਹੀ ਪ੍ਰਸ਼ਾਸਨ ਅਤੇ ਸੁਰੱਖਿਆ ਫੋਰਸਾਂ ਅੱਤਵਾਦੀਆਂ ਵੱਲੋਂ ਯਾਤਰਾ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਨੂੰ ਨਾਕਾਮ ਕਰਨ ਦੀ ਰਣਨੀਤੀ ਬਣਾਉਣ ’ਚ ਲੱਗੇ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਰਿਕਾਰਡ ਗਿਣਤੀ ’ਚ ਸ਼ਰਧਾਲੂ ਅਮਰਨਾਥ ਯਾਤਰਾ ਕਰਨਗੇ, ਅਜਿਹੇ ’ਚ ਯਾਤਰਾ ਬਿਨਾਂ ਕਿਸੇ ਵਿਘਨ ਦੇ ਸੰਪਨ ਹੋਵੇ, ਇਸ ਦੀ ਤਿਆਰੀ ਕੀਤੀ ਜਾ ਰਹੀ ਹੈ। ਤਿਆਰੀ ਦੇ ਸਿਲਸਿਲੇ ’ਚ ਪਹਿਲੀ ਵਾਰ ਯਾਤਰਾ ਨਾਲ ਜੁੜੇ ਮਾਰਗਾਂ ’ਤੇ ਐਂਟੀ ਡ੍ਰੋਨ ਸਿਸਟਮ ਵੀ ਤਾਇਨਾਤ ਕੀਤੇ ਗਏ ਹਨ। ਯਾਤਰਾ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ ਅੱਜ ਯਾਨੀ ਬੁੱਧਵਾਰ ਨੂੰ ਰਵਾਨਾ ਵੀ ਹੋ ਗਿਆ।
ਇਹ ਵੀ ਪੜ੍ਹੋ– ਬਜ਼ੁਰਗ ਬੇਬੇ ਦਾ ਹੈਰਾਨੀਜਨਕ ਸਟੰਟ! ਹਰਿ ਕੀ ਪੌੜੀ ਦੇ ਪੁਲ ਤੋਂ ਗੰਗਾ ’ਚ ਮਾਰ ’ਤੀ ਛਾਲ (ਵੀਡੀਓ)
ਪਵਿੱਤਰ ਅਮਰਨਾਥ ਯਾਤਰਾ ਦੀ ਸ਼ੁਰੂਆਤ ਵੀਰਵਾਰ (30 ਜੂਨ) ਤੋਂ ਪਰੰਪਰਾਗਤ ਦੋਹਰੇ ਮਾਰਗ ਤੋਂ ਇਕੱਠੀ ਸ਼ੁਰੂ ਹੋਵੇਗੀ। ਇਕ ਮਾਰਗ ਦੱਖਣੀ ਕਸ਼ਮੀਰ ਦੇ ਪਹਿਲਗਾਮ ’ਚ 48 ਕਿਲੋਮੀਟਰ ਲੰਬਾ ਨੂਨਵਾਨ ਹੈ। ਦੂਜਾ ਮੱਧ ਕਸ਼ਮੀਰ ਦੇ ਗਾਂਦਰਬਲ ’ਚ 14 ਕਿਲੋਮੀਟਰ ਲੰਬਾ ਬਾਲਟਾਲ ਮਾਰਗ ਹੈ। ਬਾਲਟਾਲ ਮਾਰਗ ਬੇਹੱਦ ਮੁਸ਼ਕਿਲ ਰਸਤਾ ਮੰਨਿਆ ਜਾਂਦਾ ਹੈ। 3880 ਮੀਟਰ ਉੱਚਾਈ ’ਤੇ ਸਥਿਤ ਪਵਿੱਤਰ ਗੁਫਾ ਦੀ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਸੋਮਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਉਪਰਾਜਪਾਲ ਮਨੋਜ ਸਿਨਹਾ ਨੇ ਜੰਮੂ ਦੇ ਬੇਸ ਕੈਂਪ ਦਾ ਦੌਰਾਨ ਕਰਕੇ ਅਮਰਨਾਥ ਯਾਤਰਾ ਦੀਆਂ ਵਿਵਸਥਾਵਾਂ ਦੀ ਸਮੀਖਿਆ ਕੀਤੀ ਅਤੇ ਕਿਹਾ ਕਿ ਤੀਰਥ ਯਾਤਰਾ ਸੁਚਾਰੂ ਰੂਪ ਨਾਲ ਯਕਾਨੀ ਕਰਨ ਲਈ ਸੁਰੱਖਿਆ ਫੋਰਸਾਂ ਅਲਰਟ ਹਨ।
ਇਹ ਵੀ ਪੜ੍ਹੋ– ਇਸ਼ਕ ’ਚ ਪਾਗਲਪਨ ਦੀਆਂ ਹੱਦਾਂ ਪਾਰ ਕਰ ਗਈ ਕੁੜੀ, ਸਹੇਲੀ ਨਾਲ ਵਿਆਹ ਕਰਵਾਉਣ ਲਈ ਬਦਲਵਾਇਆ ਲਿੰਗ
ਕਰੀਬ 1 ਲੱਖ ਜਵਾਨ ਸੁਰੱਖਿਆ ’ਚ ਤਾਇਨਾਤ
ਦੋਵਾਂ ਮਾਰਗਾਂ ਤੋਂ ਰੋਜ਼ਾਨਾ 10 ਹਜ਼ਾਰ ਯਾਤਰੀ ਹੀ ਯਾਤਰਾ ਲਈ ਨਿਕਲ ਸਕਣਗੇ। ਯਾਤਰਾ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਅਤੇ ਇੱਥੇ ਹੁਣ ਤਕ ਦਾ ਸਭ ਤੋਂ ਵੱਡਾ ਸੁਰੱਖਿਆ ਜਮਾਵੜਾ ਲਗਾਇਆ ਗਿਆ ਹੈ। ਸੁਰੱਖਿਆ ਫੋਰਸਾਂ ਦੇ 70 ਹਜ਼ਾਰ ਤੋਂ 1 ਲੱਖ ਜਵਾਨ ਯਾਤਰਾ ਮਾਰਗ ’ਤੇ ਤਾਇਨਾਤ ਕੀਤੇ ਗਏ ਹਨ। ਅਣਹੋਣੀ ਨੂੰ ਟਾਲਣ ਲਈ ਪਰਬਤ ਦੀਆਂ ਚੋਟੀਆਂ ’ਤੇ ਕਈ ਸੁਰੱਖਿਆ ਚੌਕੀਆਂ ਬਣਾਈਆਂ ਗਈਆਂ ਹਨ। ਸੁਰੱਖਿਆ ਫੋਰਸਾਂ ਦੇ ਜਵਾਨ ਮਾਰਗ ਦੀ ਲਗਾਤਾਰ ਜਾਂਚ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ– ਅਗਨੀਪਥ ਯੋਜਨਾ: ਵਿਰੋਧ ਦਰਮਿਆਨ 4 ਦਿਨਾਂ ’ਚ ਹਵਾਈ ਫੌਜ ਨੂੰ 94 ਹਜ਼ਾਰ ਤੋਂ ਜ਼ਿਆਦਾ ਅਰਜ਼ੀਆਂ ਮਿਲੀਆਂ
ਅੱਤਵਾਦੀਆਂ ਵਲੋਂ ਯਾਤਰਾ ’ਚ ਵਿਘਨ ਪਾਉਣ ਲਈ ਡ੍ਰੋਨ ਦੇ ਇਸਤੇਮਾਲ ਦੀ ਸੰਭਾਵਨਾ ਨੂੰ ਵੇਖਦੇ ਹੋਏ ਇਸ ਦੇ ਖਿਲਾਫ ਪੁਖਤਾ ਤਿਆਰੀ ਕੀਤੀ ਗਈ ਹੈ। ਪ੍ਰਸ਼ਾਸਨ ਨੇ ਯਾਤਰਾ ਵਾਲੇ ਰਸਤਿਆਂ ’ਤੇ ਪਹਿਲੀ ਵਾਰ ਖਾਸ ਐਂਟੀ ਡ੍ਰੋਨ ਸਿਸਟਮ ਲਗਾਇਆ ਹੈ। ਇਹ ਸਿਸਟਮ ਖਾਸ ਕੰਟਰੋਲ ਰੂਮ ਨਾਲ ਜੁੜਿਆ ਹੋਇਆ ਹੈ ਅਤੇ ਹਰ ਪਲ ਦੀ ਨਿਗਰਾਨੀ ਰੱਖੀ ਜਾਂਦੀ ਹੈ। ਸੁਰੱਖਿਆ ਲਈ ਸੀ.ਸੀ.ਟੀ.ਵੀ. ਅਤੇ ਡ੍ਰੋਨ ਦੀ ਵੀ ਮਦਦ ਲਈ ਜਾ ਰਹੀ ਹੈ। ਨਾਲ ਹੀ ਯਾਤਰਾ ਵਾਲੇ ਰਸਤਿਆਂ ਨੂੰ ਕਈ ਸੈਕਟਰਾਂ ’ਚ ਵੰਡ ਦਿੱਤਾ ਗਿਆ ਹੈ।
ਹੈਲੀਕਾਪਟਰ ਦੀ ਮਦਦ ਨਾਲ ਇਕ ਦਿਨ ’ਚ ਪੂਰੀ ਹੋਵੇਗੀ ਯਾਤਰਾ
ਇਸ ਸਾਲ ਯਾਤਰੀ ਹੈਲੀਕਾਪਟਰ ਸੇਵਾ ਦਾਵੀ ਲਾਭ ਲੈ ਸਕਣਗੇ। ਪਹਿਲੀ ਵਾਰ ਸ਼ਰਧਾਲੂ ਸ਼੍ਰੀਨਗਰ ਤੋਂ ਪੰਚਤਰਨੀ ਤੱਕ ਆਸਾਨੀ ਨਾਲ ਯਾਤਰਾ ਕਰ ਸਕਦੇ ਹਨ ਅਤੇ ਇਕ ਹੀ ਦਿਨ ’ਚ ਪਵਿੱਤਰ ਯਾਤਰਾ ਪੂਰੀ ਕਰ ਸਕਦੇ ਹਨ। ਹੁਮਹਾਮਾ, ਪਹਿਲਗਾਮ ਅਤੇ ਨੀਲਗ੍ਰਾਥ ’ਚ ਵਿਸ਼ੇਸ਼ ਹੈਲੀਪੈਡ ਬਣਾਏ ਗਏ ਹਨ। ਐਮਰਜੈਂਸੀ ਹੈਲੀਪੈਡ ਵੀ ਤਿਆਰ ਕੀਤੇ ਗਏ ਹਨ। ਸ਼ਰਧਾਲੂ ਸ਼੍ਰਾਈਨ ਬੋਰਡ ਦੀ ਵੈੱਬਸਾਈਟ ’ਤੇ ਹੈਲੀਕਾਪਟਰ ਦੀ ਬੁਕਿੰਗ ਕਰਵਾ ਸਕਦੇਹਨ। ਹੁਣ ਤਕ 40 ਹਜ਼ਾਰ ਤੋਂ ਜ਼ਿਆਦਾ ਬੁਕਿੰਗ ਹੋ ਚੁੱਕੀ ਹੈ।
ਇਹ ਵੀ ਪੜ੍ਹੋ– Google ਯੂਜ਼ਰਜ਼ ਨੂੰ ਝਟਕਾ! ਇਸ ਸਾਲ ਬੰਦ ਹੋ ਜਾਵੇਗੀ ਇਹ ਸਰਵਿਸ, 2013 ’ਚ ਹੋਈ ਸੀ ਸ਼ੁਰੂ
ਗ੍ਰਹਿ ਮੰਤਰਾਲਾ ਨੇ ਉਦੇਪੁਰ ਕਤਲਕਾਂਡ ਦੀ ਜਾਂਚ NIA ਨੂੰ ਸੌਂਪੀ
NEXT STORY