ਸ਼੍ਰੀਨਗਰ- ਜੰਮੂ ਕਸ਼ਮੀਰ ਸਰਕਾਰ ਨੇ ਸਾਲਾਨਾ ਅਮਰਨਾਥ ਯਾਤਰਾ ਲਈ ਸੁਰੱਖਿਆ ਉਪਾਵਾਂ ਨੂੰ ਵਧਾਉਂਦੇ ਹੋਏ ਮੰਗਲਵਾਰ ਨੂੰ ਯਾਤਰਾ ਮਾਰਗਾਂ ਨੂੰ 'ਨੋ ਫਲਾਇੰਗ ਜ਼ੋਨ' ਐਲਾਨ ਕੀਤਾ। ਅਮਰਨਾਥ ਯਾਤਰਾ ਲਈ ਤੀਰਥ ਯਾਤਰੀ 2 ਮਾਰਗ- ਰਵਾਇਤੀ ਪਹਿਲਗਾਮ ਮਾਰਗ ਅਤੇ ਬਾਲਟਾਲ ਮਾਰਗ ਦਾ ਇਸਤੇਮਾਲ ਕਰਦੇ ਹਨ। ਉੱਪ ਰਾਜਪਾਲ ਮਨੋਜ ਸਿਨਹਾ ਦੇ ਆਦੇਸ਼ 'ਤੇ ਜੰਮੂ ਕਸ਼ਮੀਰ ਦੇ ਗ੍ਰਹਿ ਵਿਭਾਗ ਵਲੋਂ ਜਾਰੀ ਐਲਾਨ 'ਚ ਕਿਹਾ ਗਿਆ ਹੈ ਕਿ ਇਸ ਖੇਤਰ 'ਚ ਇਕ ਜੁਲਾਈ ਤੋਂ 10 ਅਗਸਤ ਤੱਕ ਮਨੁੱਖ ਰਹਿਤ ਹਵਾਈ ਵਾਹਨ (ਯੂਏਵੀ), ਡਰੋਨ, ਗੁਬਾਰੇ ਸਣੇ ਕਿਸੇ ਵੀ ਤਰ੍ਹਾਂ ਦੇ ਹਵਾਬਾਜ਼ੀ ਉਪਕਰਣ ਉਡਾਉਣ ਦੀ ਮਨਾਹੀ ਹੈ। ਫਿਲਹਾਲ ਇਹ ਪਾਬੰਦੀ ਮਰੀਜ਼ਾਂ ਨੂੰ ਇਲਾਜ ਲਈ ਜਹਾਜ਼ ਰਾਹੀਂ ਲਿਜਾਉਣ, ਆਫ਼ਤ ਪ੍ਰਬੰਧਨ ਅਤੇ ਸੁਰੱਖਿਆ ਫ਼ੋਰਸਾਂ ਵਲੋਂ ਨਿਗਰਾਨੀ ਉਡਾਣਾਂ 'ਤੇ ਲਾਗੂ ਨਹੀਂ ਹੋਵੇਗੀ। ਅਜਿਹੀਆਂ ਆਫ਼ਤਾਂ ਲਈ ਵਿਸਤ੍ਰਿਤ ਮਾਨਕ ਸੰਚਾਲਨ ਪ੍ਰਕਿਰਿਆ ਬਾਅਦ 'ਚ ਜਾਰੀ ਕੀਤੀ ਜਾਵੇਗੀ।
ਆਦੇਸ਼ 'ਚ ਕਿਹਾ ਗਿਆ ਹੈ ਕਿ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ਼੍ਰੀ ਅਮਰਨਾਥ ਜੀ ਯਾਤਰਾ ਦੇ ਮੱਦੇਨਜ਼ਰ ਯਾਤਰਾ ਦੇ ਸੁਚਾਰੂ ਅਤੇ ਸ਼ਾਂਤੀਪੂਰਨ ਸੰਚਾਲਨ ਲਈ ਵੱਖ-ਵੱਖ ਸੁਰੱਖਿਆ ਪ੍ਰਬੰਧਨ ਕੀਤੇ ਜਾ ਰਹੇ ਹਨ। ਇਸ 'ਚ ਕਿਹਾ ਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰਾਲਾ ਨੇ ਵੀ ਸਲਾਹ ਦਿੱਤੀ ਹੈ ਕਿ ਸ਼੍ਰੀ ਅਮਰਨਾਥ ਜੀ ਯਾਤਰਾ ਦੇ ਪੂਰੇ ਮਾਰਗ ਨੂੰ ਇਕ ਜੁਲਾਈ ਤੋਂ 10 ਅਗਸਤ ਤੱਕ 'ਨੋ ਫਲਾਇੰਗ ਜ਼ੋਨ' ਐਲਾਨ ਕੀਤਾ ਜਾਵੇ। ਆਦੇਸ਼ 'ਚ ਕਿਹਾ ਗਿਆ ਹੈ,''ਇਸ ਲਈ ਸ਼੍ਰੀ ਅਮਰਨਾਥ ਯਾਤਰਾ 2025 ਦੌਰਾਨ ਮਜ਼ਬੂਤ ਸੁਰੱਖਿਆ ਯਕੀਨੀ ਕਰਨ ਦੇ ਮਕਸਦ ਨਾਲ ਯਾਤਰਾ ਦੇ ਸਾਰੇ ਮਾਰਗਾਂ ਨੂੰ 'ਨੋ ਫਲਾਇੰਗ ਜ਼ੋਨ' ਐਲਾਨ ਕੀਤਾ ਜਾਂਦਾ ਹੈ, ਜਿਸ 'ਚ ਪਹਿਲਗਾਮ ਅਤੇ ਬਾਲਟਾਲ ਦੋਵੇਂ ਮਾਰਗ ਸ਼ਾਮਲ ਹਨ।'' ਪਹਿਲਗਾਮ 'ਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਉਪਾਅ ਵਧਾਏ ਗਏ ਹਨ। ਇਸ ਹਮਲੇ 'ਚ 26 ਲੋਕਾਂ ਦੀ ਮੌਤ ਹੋ ਗਈ ਸੀ। ਅਮਰਨਾਥ ਯਾਤਰਾ 'ਚ ਹਰ ਸਾਲ ਦੇਸ਼ ਭਰ ਤੋਂ ਹਜ਼ਾਰਾਂ ਤੀਰਥ ਯਾਤਰੀ ਸ਼ਾਮਲ ਹੁੰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਹਿਮਦਾਬਾਦ ਜਹਾਜ਼ ਹਾਦਸੇ 'ਤੇ ਕੇਂਦਰ ਦੀ ਜਾਂਚ ਕਮੇਟੀ 3 ਮਹੀਨਿਆਂ 'ਚ ਸੌਂਪੇਗੀ ਰਿਪੋਰਟ: ਮੰਤਰੀ
NEXT STORY