ਸ਼੍ਰੀਨਗਰ- ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਸੀ। ਜਿਸ ਨੂੰ ਲੈ ਕੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਇਸ ਸਾਲ ਅਮਰਨਾਥ ਯਾਤਰਾ ਆਪਣੇ ਇਤਿਹਾਸ ਦੀ ਸਭ ਤੋਂ ਸਖ਼ਤ ਹਾਈ ਸਕਿਓਰਿਟੀ 'ਚ ਹੋਣ ਜਾ ਰਹੀ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ 2024 'ਚ ਜਿੱਥੇ ਕੁੱਲ 40 ਹਜ਼ਾਰ ਜਵਾਨ ਤਾਇਨਾਤ ਸੀ। ਉੱਥੇ ਹੀ ਇਸ ਵਾਰ ਇਨ੍ਹਾਂ 'ਚ 35 ਹਜ਼ਾਰ ਦੀ ਤਾਇਨਾਤੀ ਤਾਂ ਦੋਵਾਂ ਯਾਤਰਾ ਮਾਰਗਾਂ 'ਤੇ ਹੀ ਰਹੇਗੀ। ਇਸ ਤੋਂ ਇਲਾਵਾ ਜੰਮੂ ਤੋਂ ਪਵਿੱਤਰ ਗੁਫ਼ਾ ਤੱਕ ਦੀ ਸੁਰੱਖਿਆ 1 ਲੱਖ ਜਵਾਨ ਸੰਭਾਲਣਗੇ। ਇਨ੍ਹਾਂ 'ਚ ਜੰਮੂ ਅਤੇ ਕਸ਼ਮੀਰ ਪੁਲਸ, ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀਆਰਪੀਐੱਫ), ਇੰਡੋ-ਤਿੱਬਤੀ ਸਰਹੱਦੀ ਪੁਲਸ (ਆਈਟੀਬੀਪੀ), ਸਸ਼ਸਤਰ ਸੀਮਾ ਬਲ (ਐੱਸਐੱਸਬੀ) ਅਤੇ ਫ਼ੌਜ ਸ਼ਾਮਲ ਹੋਵੇਗੀ।
ਇਹ ਵੀ ਪੜ੍ਹੋ : ਭਖਦੀ ਗਰਮੀ ਨੇ ਇਨ੍ਹਾਂ ਸੂਬਿਆਂ ਦੇ ਸਕੂਲਾਂ ਨੂੰ ਲਵਾ'ਤੇ ਤਾਲੇ ! ਹੋ ਗਿਆ ਛੁੱਟੀਆਂ ਦਾ ਐਲਾਨ
ਯਾਤਰਾ ਮਾਰਗ 'ਤੇ ਤਾਇਨਾਤ ਜ਼ਿਆਦਾਤਰ ਜਵਾਨ ਸਾਦੇ ਕੱਪੜਿਆਂ 'ਚ ਹੋਣਗੇ। ਇਸ ਵਾਰ ਰਸਤਿਆਂ 'ਚ ਤੁਰੰਤ ਪ੍ਰਤੀਕਿਰਿਆ ਦਲ (ਕਿਊਆਰਟੀ) ਵੀ ਤਾਇਨਾਤ ਰਹਿਣਗੇ। ਦੋਵੇਂ ਮਾਰਗਾਂ 'ਤੇ ਬੰਕਰ ਵੀ ਬਣਾਏ ਜਾ ਰਹੇ ਹਨ। ਜੰਮੂ ਤੋਂ ਪਵਿੱਤਰ ਗੁਫ਼ਾ ਤੱਕ 2 ਯਾਤਰਾ ਮਾਰਗ ਹਨ। ਪਹਿਲਾ- 14 ਕਿਲੋਮੀਟਰ ਲੰਬਾ ਬਾਲਟਾਲ ਮਾਰਗ, ਜੋ ਬੇਸ ਕੈਂਪ ਤੋਂ ਗੁਫ਼ਾ ਤੱਕ 14 ਕਿਲੋਮੀਟਰ ਲੰਬਾ ਹੈ। ਦੂਜਾ- ਪਹਿਲਗਾਮ ਮਾਰਗ ਜੋ ਬੇਸਕੈਂਪ ਤੋਂ ਗੁਫ਼ਾ ਤੱਕ 46 ਕਿਲੋਮੀਟਰ ਲੰਬਾ ਹੈ। ਦੋਵੇਂ ਰਸਤੇ 4 ਹਜ਼ਾਰ ਸੀਸੀਟੀਵੀ ਕੈਮਰਿਆਂ ਨਾਲ ਲੈਸ ਰਹਿਣਗੇ। ਇਨ੍ਹਾਂ ਨੂੰ 6 ਕੰਟਰੋਲ ਰੂਮ ਨਾਲ ਜੋੜਿਆ ਜਾਵੇਗਾ। ਉੱਥੇ ਹੀ ਹੁਣ ਤੱਕ 4 ਲੱਖ ਸ਼ਰਧਾਲੂਆਂ ਨੇ ਰਜਿਸਟਰੇਸ਼ਨ ਕਰਵਾਇਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਧੀ ਰਾਤੀਂ ਡਿੱਗ ਗਈ ACP ਦਫ਼ਤਰ ਦੀ ਛੱਤ ! ਅੰਦਰ ਸੁੱਤੇ SI ਦੀ ਹੋ ਗਈ ਦਰਦਨਾਕ ਮੌਤ
NEXT STORY