ਵਾਸ਼ਿੰਗਟਨ (ਭਾਸ਼ਾ) : ਅਮਰੀਕਾ 'ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਬੌਧ ਧਰਮ ਨੂੰ ਦੁਨੀਆ ਲਈ ਭਾਰਤ ਦੀ ਸਭ ਤੋਂ ਵੱਡੀ ਦੇਣ ਦੱਸਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਨਵੀਂ ਦਿੱਲੀ ਇਸ (ਬੌਧ ਧਰਮ) ਰਾਹੀਂ ‘ਲੋਕਾਂ ਨਾਲ ਲੋਕਾਂ ਦੇ’ ਆਪਸੀ ਸਬੰਧਾਂ ਨੂੰ ਵਧਾਉਣ ਦਾ ਚਾਹਵਾਨ ਹੈ। ਤਰਨਜੀਤ ਸੰਧੂ ਨੇ ਬੁੱਧ ਪੂਰਨਿਮਾ ਮੌਕੇ ਆਯੋਜਿਤ ਇਕ ਪ੍ਰੋਗਰਾਮ ਵਿੱਚ ਇਹ ਗੱਲ ਕਹੀ।
ਇਹ ਵੀ ਪੜ੍ਹੋ : ਦਯਾ ਤੇ ਬੌਧਿਕਤਾ ਦੋਵਾਂ ਦਾ ਇਕੱਠੇ ਅਭਿਆਸ ਕਰਨਾ ਦੱਸਦੀਆਂ ਹਨ ਬੁੱਧ ਦੀਆਂ ਸਿੱਖਿਆਵਾਂ : ਦਲਾਈ ਲਾਮਾ
ਸੰਧੂ ਨੇ ਕਿਹਾ ਕਿ ਬੌਧ ਧਰਮ 2,500 ਤੋਂ ਜ਼ਿਆਦਾ ਸਾਲਾਂ ਦੇ ਇਤਿਹਾਸ ਦੇ ਨਾਲ ਭਾਰਤ ਵੱਲੋਂ ਦੁਨੀਆ ਲਈ ਸਭ ਤੋਂ ਵੱਡੇ ਤੋਹਫਿਆਂ 'ਚੋਂ ਇਕ ਹੈ। ਅੱਜ ਇਹ 100 ਤੋਂ ਵੱਧ ਦੇਸ਼ਾਂ ਵਿੱਚ ਪ੍ਰਚਲਿਤ ਹੈ। ਇਹ ਇਕ ਮਜ਼ਬੂਤ ਏਕੀਕਰਨ ਕਾਰਕ ਹੈ। ਮੈਂ ਸ਼੍ਰੀਲੰਕਾ 'ਚ ਆਪਣੀਆਂ ਪਿਛਲੀਆਂ ਨਿਯੁਕਤੀਆਂ ਵਿੱਚ ਦੇਖਿਆ ਹੈ ਕਿ ਸਾਡੀ ਸਾਂਝੀ ਬੌਧ ਵਿਰਾਸਤ ਕਿੰਨੀ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਸਰਕਾਰ ਬੌਧ ਧਰਮ ਦੇ ਸਾਂਝੇ ਧਾਗੇ ਨਾਲ ਬੁਣੇ ਗਏ ਲੋਕਾਂ ਵਿਚਾਲੇ ਸਬੰਧਾਂ ਨੂੰ ਵਧਾਉਣ ਲਈ ਉਤਸੁਕ ਹੈ। ਇਸ ਪ੍ਰੋਗਰਾਮ 'ਚ ਗ੍ਰੇਟ ਵਾਸ਼ਿੰਗਟਨ ਡੀਸੀ ਖੇਤਰ ਦੇ ਮਸ਼ਹੂਰ ਬੌਧ ਭਿਕਸ਼ੂਆਂ ਨੇ ਭਾਗ ਲਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਗੈਂਗਸਟਰ ਮੁਖਤਾਰ ਅੰਸਾਰੀ ਦਾ ਸਾਥੀ ਮੋਹਾਲੀ ਤੋਂ ਗ੍ਰਿਫ਼ਤਾਰ, UP ਸਰਕਾਰ ਨੇ ਰੱਖਿਆ ਸੀ 1 ਲੱਖ ਰੁਪਏ ਦਾ ਇਨਾਮ
NEXT STORY