ਵਡੋਦਰਾ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਰਾਤਿਆਂ ਦੇ ਉਤਸਵ ਵਿਚ ਸ਼ਾਮਲ ਹੋਣ ਲਈ ਘੱਟ ਤੋਂ ਘੱਟ 52 ਰਾਜਦੂਤਾਂ ਅਤੇ ਹਾਈ ਕਮਿਸ਼ਨਰਾਂ ਨਾਲ ਸ਼ਨੀਵਾਰ ਨੂੰ ਗੁਜਰਾਤ ਦੇ ਵਡੋਦਰਾ ਪਹੁੰਚੇ। ਸੂਬੇ ਦੀ ਸੱਭਿਆਚਾਰਕ ਰਾਜਧਾਨੀ ਕਿਹਾ ਜਾਣ ਵਾਲਾ ਵਡੋਦਰਾ ਗਰਬਾ ਲਈ ਮਸ਼ਹੂਰ ਹੈ। ਗਰਬਾ ਵਿਚ ਹਜ਼ਾਰਾਂ ਲੋਕ ਸ਼ਾਮਲ ਹੁੰਦੇ ਹਨ ਅਤੇ ਉਹ ਦੇਵੀ ਦੀ ਆਰਾਧਨਾ ਵਿਚ ਗੀਤ-ਸੰਗੀਤ ਦਰਮਿਆਨ ਰਵਾਇਤੀ ਡਰੈੱਸਾਂ ਵਿਚ ਡਾਂਸ ਕਰਦੇ ਹਨ।
ਗੁਜਰਾਤ ਤੋਂ ਰਾਜਸਭਾ ਮੈਂਬਰ ਜੈਸ਼ੰਕਰ ਨੇ ਇਥੇ ਪਹੁੰਚਣ ਤੋਂ ਬਾਅਦ ਟਵੀਟ ਕੀਤਾ ਕਿ ਨਰਾਤਿਆਂ ਦੇ ਤਿਉਹਾਰ ਮੌਕੇ ਗਰਬਾ ਦਾ ਆਨੰਦ ਮਾਣਨ ਲਈ ਵਡੋਦਰਾ ਪਹੁੰਚੇ ਰਾਜਦੂਤਾਂ ਅਤੇ ਹਾਈ ਕਮਿਸ਼ਨਰਾਂ ਨੂੰ ਦੇਖ ਕੇ ਬਹੁਤ ਚੰਗਾ ਲੱਗਾ। ਅੱਜ ਰਾਤ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਮੈਂ ਬਹੁਤ ਉਤਸ਼ਾਹਿਤ ਹਾਂ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ‘ਅੱਜ ਰਾਤ ਗਰਬਾ ਦਾ ਆਨੰਦ ਲੈਣ ਲਈ’ ਉਹ ਇੱਥੇ ਆਏ ਹਨ।
ਮੁੰਬਈ 'ਚ 1476 ਕਰੋੜ ਰੁਪਏ ਦੀ ਡਰੱਗਜ਼ ਜ਼ਬਤ, ਫ਼ਿਲਮੀ ਅੰਦਾਜ਼ 'ਚ ਹੋ ਰਹੀ ਸੀ ਤਸਕਰੀ
NEXT STORY