ਮੋਡਾਸਾ (ਗੁਜਰਾਤ) : ਗੁਜਰਾਤ ਦੇ ਅਰਾਵਲੀ ਜ਼ਿਲ੍ਹੇ ਦੇ ਮੋਡਾਸਾ ਕਸਬੇ ਨੇੜੇ ਮੰਗਲਵਾਰ ਸਵੇਰੇ ਇੱਕ ਐਂਬੂਲੈਂਸ ਨੂੰ ਅੱਗ ਲੱਗ ਜਾਣ ਕਾਰਨ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਕਾਰਨ ਇੱਕ ਨਵਜੰਮੇ ਬੱਚੇ, ਡਾਕਟਰ ਅਤੇ ਦੋ ਹੋਰ ਲੋਕਾਂ ਦੀ ਸੜਨ ਨਾਲ ਮੌਤ ਹੋ ਗਈ। ਪੁਲਸ ਇੰਸਪੈਕਟਰ ਡੀ.ਬੀ. ਵਾਲਾ ਨੇ ਦੱਸਿਆ ਕਿ ਮੋਡਾਸਾ-ਧਨਸੁਰਾ ਰੋਡ 'ਤੇ ਐਂਬੂਲੈਂਸ ਨੂੰ ਸਵੇਰੇ 1 ਵਜੇ ਦੇ ਕਰੀਬ ਅੱਗ ਲੱਗ ਗਈ। ਇਸ ਹਾਦਸੇ ਉਸ ਸਮੇਂ ਵਾਪਰਿਆ ਜਦੋਂ ਜਨਮ ਤੋਂ ਬਾਅਦ ਇੱਕ ਦਿਨ ਦੇ ਬੱਚੇ ਨੂੰ ਬੀਮਾਰ ਹੋਣ ਕਾਰਨ ਮੋਡਾਸਾ ਹਸਪਤਾਲ ਤੋਂ ਅਹਿਮਦਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਜਾ ਰਿਹਾ ਸੀ।
ਪੜ੍ਹੋ ਇਹ ਵੀ : 20 ਸਾਲਾਂ ਤੱਕ ਨਹੀਂ ਮਿਲੇਗੀ PR! ਯੂਕੇ ਸਰਕਾਰ ਦਾ ਪ੍ਰਵਾਸੀਆਂ ਨੂੰ ਵੱਡਾ ਝਟਕਾ
ਉਨ੍ਹਾਂ ਕਿਹਾ ਕਿ ਬੱਚਾ, ਉਸਦੇ ਪਿਤਾ ਜਿਗਨੇਸ਼ ਮੋਚੀ (38), ਅਹਿਮਦਾਬਾਦ ਸਥਿਤ ਡਾਕਟਰ ਸ਼ਾਂਤੀਲਾਲ ਰੈਂਟੀਆ (30) ਅਤੇ ਅਰਾਵਲੀ ਸਥਿਤ ਨਰਸ ਭੂਰੀਬੇਨ ਮਨਤ (23) ਦੀ ਮੌਤ ਹੋ ਗਈ। ਅਧਿਕਾਰੀ ਨੇ ਕਿਹਾ ਕਿ ਤਿੰਨ ਹੋਰ - ਮੋਚੀ ਦੇ ਦੋ ਰਿਸ਼ਤੇਦਾਰ ਅਤੇ ਨਿੱਜੀ ਐਂਬੂਲੈਂਸ ਡਰਾਈਵਰ - ਸੜ ਗਏ ਸਨ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਗੁਆਂਢੀ ਮਹੀਸਾਗਰ ਜ਼ਿਲ੍ਹੇ ਦਾ ਰਹਿਣ ਵਾਲਾ ਜਿਗਨੇਸ਼ ਮੋਚੀ, ਜਨਮ ਤੋਂ ਬਾਅਦ ਆਪਣੇ ਨਵਜੰਮੇ ਬੱਚੇ ਦਾ ਇਲਾਜ ਮੋਡਾਸਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਕਰਵਾ ਰਿਹਾ ਸੀ। ਜਦੋਂ ਉਸਨੂੰ ਕਿਸੇ ਹੋਰ ਨਿੱਜੀ ਹਸਪਤਾਲ ਲਿਜਾਇਆ ਜਾ ਰਿਹਾ ਸੀ, ਤਾਂ ਅਣਜਾਣ ਕਾਰਨਾਂ ਕਰਕੇ ਐਂਬੂਲੈਂਸ ਵਿੱਚ ਅੱਗ ਲੱਗ ਗਈ।
ਪੜ੍ਹੋ ਇਹ ਵੀ : Airport 'ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ! ਸ਼ਾਰਜਾਹ ਤੋਂ ਆਏ ਯਾਤਰੀ ਤੋਂ 1.55 ਕਰੋੜ ਦਾ ਸੋਨਾ ਬਰਾਮਦ
ਪੁਲਸ ਵੱਲੋਂ ਜਾਰੀ ਕੀਤੀ ਗਈ ਸੀਸੀਟੀਵੀ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਡਰਾਈਵਰ ਨੂੰ ਜਦੋਂ ਐਂਬੂਲੈਂਸ ਦੇ ਪਿਛਲੇ ਹਿੱਸੇ ਨੂੰ ਅੱਗ ਲੱਗ ਜਾਣ ਦਾ ਪਤਾ ਲੱਗਾ ਤਾਂ ਉਸ ਨੇ ਪੈਟਰੋਲ ਪੰਪ ਨੇੜੇ ਗੱਡੀ ਹੌਲੀ ਕਰ ਲਈ। ਇਸ ਘਟਨਾ ਦੌਰਾਨ ਡਰਾਈਵਰ ਅਤੇ ਮੋਚੀ ਦੇ ਦੋ ਰਿਸ਼ਤੇਦਾਰ, ਜੋ ਅਗਲੀ ਸੀਟ 'ਤੇ ਬੈਠੇ ਸਨ, ਸੱਟਾਂ ਤੋਂ ਬਚ ਗਏ, ਜਦੋਂ ਕਿ ਬੱਚਾ, ਉਸਦਾ ਪਿਤਾ, ਡਾਕਟਰ ਅਤੇ ਇੱਕ ਨਰਸ, ਜੋ ਗੱਡੀ ਦੀ ਪਿਛਲੀ ਸੀਟ 'ਤੇ ਬੈਠੇ ਸਨ, ਅੱਗ ਲੱਗਣ ਨਾਲ ਮਰ ਗਏ। ਹਾਲਾਂਕਿ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ ਪਰ ਚਾਰ ਪੀੜਤਾਂ ਨੂੰ ਬਚਾਇਆ ਨਹੀਂ ਜਾ ਸਕਿਆ। ਜ਼ਖਮੀਆਂ ਦੀ ਪਛਾਣ ਡਰਾਈਵਰ ਅੰਕਿਤ ਠਾਕੁਰ ਅਤੇ ਜਿਗਨੇਸ਼ ਮੋਚੀ ਦੇ ਰਿਸ਼ਤੇਦਾਰ ਗੌਰੰਗ ਮੋਚੀ ਅਤੇ ਗੀਤਾਬੇਨ ਮੋਚੀ ਵਜੋਂ ਹੋਈ ਹੈ। ਜ਼ਿਲ੍ਹਾ ਪੁਲਿਸ ਸੁਪਰਡੈਂਟ ਮਨੋਹਰ ਸਿੰਘ ਜਡੇਜਾ ਨੇ ਕਿਹਾ ਕਿ ਘਟਨਾ ਦੀ ਜਾਂਚ ਕਰਨ ਅਤੇ ਦੁਖਾਂਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਫੋਰੈਂਸਿਕ ਮਾਹਿਰਾਂ ਨੂੰ ਬੁਲਾਇਆ ਗਿਆ ਹੈ।
ਦਿੱਲੀ ਦੀ ਆਬੋ-ਹਵਾ 'ਚ ਨਹੀਂ ਹੋ ਰਿਹਾ ਕੋਈ ਸੁਧਾਰ ! AQI ਹਾਲੇ ਵੀ 400 ਤੋਂ ਪਾਰ
NEXT STORY