ਭੁਵਨੇਸ਼ਵਰ- ਅਮਰੀਕਾ ਸਥਿਤ ਇਕ ਸੰਗਠਨ ਨੇ ਕੋਰੋਨਾ ਨਾਲ ਨਜਿੱਠਣ ਲਈ ਸੂਬੇ ਦੀ ਮਦਦ ਲਈ ਓਡੀਸ਼ਾ ਮੁੱਖ ਮੰਤਰੀ ਰਾਹਤ ਫੰਡ 'ਚ ਕਰੀਬ 50 ਲੱਖ ਰੁਪਏ ਦਾਨ ਦਿੱਤੇ ਹਨ। 'ਅਵਰ ਬਿਸਵਾਸ' ਸੰਗਠਨ ਦੀ ਸਥਾਪਨਾ ਉੜੀਆ ਮੂਲ ਦੀ ਜੋਯਸ਼੍ਰੀ ਮਹੰਤੀ ਨੇ ਕੀਤੀ ਹੈ। ਉਹ 2008 ਤੋਂ ਓਡੀਸ਼ਾ ਦੇ ਵੱਖ-ਵੱਖ ਹਿੱਸਿਆਂ 'ਚ ਮਹਿਲਾ ਮਜ਼ਬੂਤੀਕਰਨ ਲਈ ਕੰਮ ਕਰ ਰਹੀ ਹੈ।
ਸੰਗਠਨ ਦੀ ਵੈੱਬਸਾਈਟ ਅਨੁਸਾਰ, ਵਿਸ਼ਵਾਸ ਅਤੇ ਸਮਰਥਨ ਦੇ ਪ੍ਰੋਗਰਾਮ ਰਾਹੀਂ ਇਹ ਸੰਗਠਨ ਦੁਨੀਆ ਭਰ 'ਚ ਜ਼ਿਆਦਾ ਗਰੀਬੀ 'ਚ ਜੀ ਰਹੀਆਂ ਜਨਾਨੀਆਂ ਅਤੇ ਕੁੜੀਆਂ ਦੇ ਆਰਥਿਕ ਮਜ਼ਬੂਤੀਕਰਨ ਲਈ ਕੰਮ ਕਰਦਾ ਹੈ। ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਸੰਜੀਵ ਚੋਪੜਾ ਨੇ ਇਕ ਬਿਆਨ 'ਚ ਦੱਸਿਆ ਕਿ ਸੰਗਠਨ ਨੇ 49.89 ਲੱਖ ਰੁਪਏ ਰਾਹਤ ਫੰਡ 'ਚ ਦਾਨ ਕੀਤੇ ਹਨ। ਉੱਥੇ ਹੀ ਮਹੰਤੀ ਨੇ ਕਿਹਾ,''ਸਮੇਂ 'ਤੇ ਫ਼ੈਸਲੇ ਲੈਣ ਅਤੇ ਉੱਚਿਤ ਕਾਰਵਾਈ ਕਾਰਨ ਓਡੀਸ਼ਾ 'ਚ ਕੋਰੋਨਾ ਦਾ ਸਥਿਤੀ ਕੰਟਰੋਲ 'ਚ ਹੈ।'' ਉਨ੍ਹਾਂ ਨੇ ਵਿਸ਼ਵਾਸ ਜ਼ਾਹਰ ਕੀਤਾ ਕਿ ਸਾਰਿਆਂ ਦੇ ਸਹਿਯੋਗ ਨਾਲ ਸੂਬੇ ਕੋਰੋਨਾ ਨੂੰ ਮਾਤ ਦੇ ਸਕੇਗਾ।
ਹੈਲਮੇਟ ਨਾ ਪਾਉਣ ’ਤੇ ਭਾਜਪਾ ਦੇ ਸੰਸਦ ਮੈਂਬਰ ਨੇ ਭਰਿਆ 250 ਰੁਪਏ ਜੁਰਮਾਨਾ
NEXT STORY