ਉੱਜੈਨ (ਮੱਧ ਪ੍ਰਦੇਸ਼)– ਉੱਜੈਨ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅਨਿਲ ਫਿਰੋਜ਼ੀਆ ਨੇ ਮੰਗਲਵਾਰ ਮੋਟਰਸਾਈਕਲ ਚਲਾਉਣ ਵੇਲੇ ਹੈਲਮੇਟ ਨਾ ਪਾਉਣ ਦੀ ਆਪਣੀ ਗਲਤੀ ਦਾ ਅਹਿਸਾਸ ਹੋਣ ਤੋਂ ਬਾਅਦ ਖੁਦ ਟਰੈਫਿਕ ਪੁਲਸ ਥਾਣੇ ਜਾ ਕੇ ਚਲਾਨ ਬਣਵਾ ਕੇ 250 ਰੁਪਏ ਦਾ ਜੁਰਮਾਨਾ ਭਰਿਆ।
ਇਸ ਤੋਂ ਪਹਿਲਾਂ ਦਿਨ ਵੇਲੇ ਫਿਰੋਜ਼ੀਆ ਨੇ ਮੱਧ ਪ੍ਰਦੇਸ਼ ਦੇ ਮੰਤਰੀ ਮੋਹਨ ਯਾਦਵ ਨੂੰ ਆਪਣੀ ਬਾਈਕ ’ਤੇ ਪਿੱਛੇ ਬਿਠਾ ਕੇ ਸ਼ਹਿਰ ਦਾ ਦੌਰਾ ਕੀਤਾ। ਇਸ ਮੌਕੇ ਦੋਵਾਂ ਭਾਜਪਾ ਨੇਤਾਵਾਂ ਨੇ ਕੋਰੋਨਾ ਕਰਫਿਊ ’ਚ 1 ਜੂਨ ਤੋਂ ਛੋਟ ਦਿੱਤੇ ਜਾਣ ਦੌਰਾਨ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਭਾਜਪਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਅਸੀਂ ਮਹਿਸੂਸ ਕੀਤਾ ਹੈ ਕਿ ਬਾਈਕ ਨਾਲ ਸ਼ਹਿਰ ਦਾ ਦੌਰਾ ਕਰਨ ਦੌਰਾਨ ਹੈਲਮੇਟ ਨਾ ਪਾ ਕੇ ਅਸੀਂ ਨਿਯਮਾਂ ਨੂੰ ਤੋੜਿਆ ਹੈ। ਇਸ ਲਈ ਅਸੀਂ ਜੁਰਮਾਨਾ ਭਰਨ ਦਾ ਫੈਸਲਾ ਕੀਤਾ।
ਆਪਣੀ ਜ਼ਿੰਦਗੀ ਜੀਅ ਚੁੱਕੇ ਬਜ਼ੁਰਗਾਂ ਨਾਲੋਂ ਦਵਾਈਆਂ ਲਈ ਨੌਜਵਾਨਾਂ ਨੂੰ ਮਿਲੇ ਤਰਜੀਹ : ਹਾਈ ਕੋਰਟ
NEXT STORY