ਜੈਪੁਰ- ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਅਤੇ ਉਨ੍ਹਾਂ ਦਾ ਪਰਿਵਾਰ ਮੰਗਲਵਾਰ ਸਵੇਰੇ ਆਮੇਰ ਕਿਲ੍ਹੇ ਦਾ ਦੌਰਾ ਕਰਨ ਲਈ ਜੈਪੁਰ ਪਹੁੰਚੇ। ਸਖ਼ਤ ਸੁਰੱਖਿਆ ਦੇ ਵਿਚਕਾਰ, ਵੈਂਸ ਦਾ ਪਰਿਵਾਰ ਸ਼ਹਿਰ ਦੇ ਆਲੀਸ਼ਾਨ ਰਾਮਬਾਗ ਪੈਲੇਸ ਹੋਟਲ ਤੋਂ ਨਿਕਲਿਆ ਅਤੇ ਸਵੇਰੇ 9:30 ਵਜੇ ਦੇ ਕਰੀਬ ਆਮੇਰ ਕਿਲ੍ਹੇ ਪਹੁੰਚਿਆ। ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਵਜੋਂ ਨਾਮਜ਼ਦ ਇਸ ਕਿਲ੍ਹੇ 'ਤੇ ਵੈਂਸ ਪਰਿਵਾਰ ਦਾ ਰਵਾਇਤੀ ਸਵਾਗਤ ਕੀਤਾ ਗਿਆ। ਜਦੋਂ ਉਹ ਆਮੇਰ ਕਿਲ੍ਹੇ ਦੇ ਮੁੱਖ ਵਿਹੜੇ, ਜਲੇਬੀ ਚੌਕ 'ਚ ਦਾਖਲ ਹੋਇਆ, ਤਾਂ ਦੋ ਸਜਾਏ ਹੋਏ ਹਾਥੀਆਂ ਚੰਦਾ ਅਤੇ ਮਾਲਾ ਨੇ ਆਪਣੀਆਂ ਸੁੰਡਾਂ ਚੁੱਕ ਕੇ ਉਨ੍ਹਾਂ ਦਾ ਸਵਾਗਤ ਕੀਤਾ। ਪਰਿਵਾਰ ਨੇ ਰਾਜਸਥਾਨ ਦੀ ਜੀਵੰਤ ਸੰਸਕ੍ਰਿਤੀ ਦੀ ਝਲਕ ਪੇਸ਼ ਕਰਦੇ ਹੋਏ ਕੱਚੀ ਘੋੜੀ, ਘੂਮਰ ਅਤੇ ਕਾਲਬੇਲੀਆ ਸਮੇਤ ਲੋਕ ਨਾਚਾਂ ਦੇ ਸੱਭਿਆਚਾਰਕ ਪ੍ਰਦਰਸ਼ਨ ਦਾ ਆਨੰਦ ਮਾਣਿਆ।
ਉਪ ਰਾਸ਼ਟਰਪਤੀ ਵੈਂਸ ਆਪਣੇ ਬੇਟੇ ਈਵਾਨ ਅਤੇ ਵਿਵੇਕ ਦਾ ਹੱਥ ਫੜ ਕੇ ਰੈੱਡ ਕਾਰਪੇਟ 'ਤੇ ਤੁਰੇ, ਜਦੋਂ ਕਿ ਉਨ੍ਹਾਂ ਦੀ ਪਤਨੀ ਊਸ਼ਾ ਵੈਂਸ ਨੇ ਆਪਣੀ ਬੇਟੀ ਮੀਰਬੇਲ ਨੂੰ ਗੋਦ 'ਚ ਚੁੱਕਿਆ ਹੋਇਆ ਸੀ। ਇਹ ਲੋਕ ਕਿਲੇ ਦੇ ਪ੍ਰਭਾਵਸ਼ਾਲੀ ਵਿਹੜੇ ਅਤੇ ਵਾਸਤੂਕਲਾ ਤੋਂ ਮੋਹਿਤ ਦਿਖਾਈ ਦਿੱਤੇ। ਵੈਂਸ ਪਰਿਵਾਰ ਦੀ ਇਸ ਯਾਤਰਾ ਨੂੰ ਦੇਖਦੇ ਹੋਏ ਆਮੇਰ ਦੇ ਕਿਲੇ ਨੂੰ ਸੋਮਵਾਰ ਦੁਪਹਿਰ 12.24 ਵਜੇ ਆਮ ਜਨਤਾ ਲਈ ਬੰਦ ਕਰ ਦਿੱਤਾ ਗਿਆ। ਵੈਂਸ ਦੀ ਯਾਤਰਾ ਦੇ ਮੱਦੇਨਜ਼ਰ ਸ਼ਹਿਰ 'ਚ ਸੁਰੱਖਿਆ ਸਖ਼ਤ ਕੀਤੀ ਗਈ ਹੈ। ਜਿਹੜੇ ਰਸਤਿਆਂ ਤੋਂ ਇਨ੍ਹਾਂ ਦਾ ਕਾਫ਼ਲਾ ਲੰਘਣਾ ਹੈ, ਉੱਥੋਂ ਆਵਾਜਾਈ ਵੀ ਦੂਜੇ ਮਾਰਗਾਂ ਤੋਂ ਭੇਜੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Gold ਨੇ ਤੋੜ ਦਿੱਤੇ ਆਪਣੇ ਸਾਰੇ ਰਿਕਾਰਡ, ਨਵੀਆਂ ਕੀਮਤਾਂ ਜਾਣ ਕੇ ਲੱਗੇਗਾ ਝਟਕਾ
NEXT STORY