ਆਗਰਾ- ਅਮਰੀਕਾ ਦੇ ਉੱਪ ਰਾਸ਼ਟਰਪਤੀ ਜੇਮਸ ਡੇਵਿਡ ਵੈਂਸ ਨੇ ਬੁੱਧਵਾਰ ਨੂੰ ਪਰਿਵਾਰ ਨਾਲ ਆਗਰਾ ਪਹੁੰਚ ਕੇ ਤਾਜ ਮਹਿਲ ਦਾ ਦੀਦਾਰ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ, ਆਪਣੀ ਪਤਨੀ ਊਸ਼ਾ ਅਤੇ ਬੱਚਿਆਂ ਨਾਲ ਆਗਰਾ ਪਹੁੰਚ ਵੈਂਸ ਦਾ ਖੇਰੀਆ ਹਵਾਈ ਅੱਡੇ 'ਤੇ ਸਵਾਗਤ ਕੀਤਾ।
ਇਹ ਵੀ ਪੜ੍ਹੋ : ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਨਵੀਂ Timing
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਅਮਰੀਕੀ ਉੱਪ ਰਾਸ਼ਟਰਪਤੀ ਕਾਰ 'ਤੇ ਤਾਜ ਮਹਿਲ ਕੰਪਲੈਕਸ ਪਹੁੰਚੇ ਅਤੇ ਪਿਆਰ ਦੀ ਮਿਸਾਲ ਮੰਨੀ ਜਾਣ ਵਾਲੀ ਇਸ ਵਿਸ਼ਵ ਧਰੋਹਰ ਦਾ ਦੀਦਾਰ ਕੀਤਾ। ਸੂਤਰਾਂ ਅਨੁਸਾਰ, ਅਮਰੀਕੀ ਉੱਪ ਰਾਸ਼ਟਰਪਤੀ ਦਾ ਕਾਫ਼ਲਾ ਜਿਹੜੇ ਮਾਰਗਾਂ ਤੋਂ ਲੰਘਿਆ ਉਨ੍ਹਾਂ ਨੂੰ ਸਜਾਇਆ ਗਿਆ ਸੀ। ਸੜਕ ਦੇ ਦੋਵਾਂ ਪਾਸੇ ਵੱਡੀ ਗਿਣਤੀ 'ਚ ਸਕੂਲ ਦੇ ਵਿਦਿਆਰਥੀ-ਵਿਦਿਆਰਥਣਾਂ ਨੇ ਅਮਰੀਕਾ ਅਤੇ ਭਾਰਤ ਦੇ ਝੰਡੇ ਲੈ ਕੇ ਵੈਂਸ ਦਾ ਸਵਾਗਤ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਿਕਾਰਡ ਬਣਾਉਣ ਤੋਂ ਬਾਅਦ ਮੂਧੇ ਮੂੰਹ ਡਿੱਗੀ Gold ਦੀ ਕੀਮਤ, ਜਾਣੋ ਅੱਜ 10 ਗ੍ਰਾਮ ਸੋਨੇ ਦੇ ਤਾਜ਼ਾ ਭਾਅ
NEXT STORY