ਨੈਸ਼ਨਲ ਡੈਸਕ- ਭਿਆਨਕ ਗਰਮੀ ਅਤੇ ਲੂ ਕਾਰਨ ਪ੍ਰੀ-ਪ੍ਰਾਇਮਰੀ ਤੋਂ ਜਮਾਤ 8ਵੀਂ ਤੱਕ ਦੇ ਸਕੂਲਾਂ ਦੇ ਸਮੇਂ 'ਚ ਤਬਦੀਲੀ ਕੀਤੀ ਗਈ ਹੈ। ਇਹ ਆਦੇਸ਼ ਉੱਤਰ ਪ੍ਰਦੇਸ਼ ਦੇ ਓਨਾਵ ਜ਼ਿਲ੍ਹੇ ਦੇ ਬੇਸਿਕ ਸਿੱਖਿਆ ਅਧਿਕਾਰੀ ਦਫ਼ਤਰ ਵਲੋਂ ਜਾਰੀ ਕੀਤਾ ਗਿਆ ਹੈ, ਜਿਸ ਦੇ ਅਧੀਨ ਸਾਰੇ ਸਕੂਲ ਸਵੇਰੇ 7.30 ਤੋਂ ਦੁਪਹਿਰ 12.30 ਵਜੇ ਤੱਕ ਹੀ ਲੱਗਣਗੇ। ਇਹ ਫ਼ੈਸਲਾ ਤੁਰੰਤ ਪ੍ਰਭਾਵ ਤੋਂ ਲਾਗੂ ਹੈ ਅਤੇ ਅਗਲੇ ਆਦੇਸ਼ ਤੱਕ ਇਹੀ ਰਹੇਗਾ। ਬੇਸਿਕ ਸਿੱਖਿਆ ਅਧਿਕਾਰੀ ਸੰਗੀਤਾ ਸਿੰਘ ਅਨੁਸਾਰ, ਇਹ ਆਦੇਸ਼ ਕੌਂਸਲ, ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਸਾਰੇ ਮਾਨਤਾ ਪ੍ਰਾਪਤ ਬੋਰਡਾਂ 'ਤੇ ਲਾਗੂ ਹੋਵੇਗਾ। ਯਾਨੀ ਸੀਬੀਐੱਸਈ, ਆਈਸੀਐੱਸਈ ਸਮੇਤ ਕਿਸੇ ਵੀ ਬੋਰਡ ਦੇ ਸਕੂਲ ਜੇਕਰ ਜਮਾਤ ਇਕ ਤੋਂ 8ਵੀਂ ਤੱਕ ਪੜ੍ਹਾਉਂਦੇ ਹਨ ਤਾਂ ਉਨ੍ਹਾਂ ਨੰ ਨਵੇਂ ਸਮੇਂ ਦੀ ਪਾਲਣਾ ਕਰਨਾ ਹੋਵੇਗੀ।
ਇਹ ਵੀ ਪੜ੍ਹੋ : ਪਤਨੀ ਨੇ ਸਾਬਕਾ DGP ਦਾ ਕੀਤਾ ਕਤਲ, ਫਿਰ ਦੋਸਤ ਨੂੰ ਵੀਡੀਓ ਕਾਲ ਕਰ ਕੇ ਕਿਹਾ- 'ਮੈਂ ਰਾਖਸ਼ਸ ਨੂੰ ਮਾਰ'ਤਾ'
ਇਹ ਫੈਸਲਾ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨਡੀਐੱਮਏ) ਵਲੋਂ ਜਾਰੀ ਲੂ ਦੀ ਐਡਵਾਇਜ਼ਰੀ ਦੇ ਅਧੀਨ ਲਿਆ ਗਿਆ ਹੈ। ਗਰਮੀ ਦੇ ਪ੍ਰਭਾਵ ਨੂੰ ਘੱਟ ਕਰਨ ਅਤੇ ਬੱਚਿਆਂ ਦੀ ਸਿੱਖਿਆ ਦੀ ਸੁਰੱਖਿਆ ਨੂੰ ਪਹਿਲ ਦੇਣ ਦੇ ਮਕਸਦ ਨਾਲ ਹੀ ਇਹ ਕਦਮ ਚੁੱਕਿਆ ਗਿਆ ਹੈ। ਉੱਤਰ ਪ੍ਰਦੇਸ਼ ਦੇ ਸਿੱਖਿਆ ਡਾਇਰੈਕਟਰ (ਬੇਸਿਕ) ਦੇ ਨਿਰਦੇਸ਼ 'ਤੇ ਇਹ ਤਬਦੀਲੀ ਹੋਈ ਹੈ। ਇਸ ਆਦੇਸ਼ ਲਈ ਜ਼ਿਲ੍ਹਾ ਅਧਿਕਾਰੀ ਦੀ ਮਨਜ਼ੂਰੀ ਵੀ ਪ੍ਰਾਪਤ ਕੀਤੀ ਗਈ ਹੈ ਅਤੇ ਸਾਰੇ ਸੰਬੰਧਤ ਵਿਭਾਗਾਂ ਨੂੰ ਇਸ ਦੀ ਸੂਚਨਾ ਭੇਜ ਦਿੱਤੀ ਗਈ ਹੈ। ਆਦੇਸ਼ 'ਤੇ ਬੇਸਿਕ ਸਿੱਖਿਆ ਅਧਿਕਾਰੀ ਦੇ ਦਸਤਖ਼ਤ ਨਾਲ ਰਸਮੀ ਬਿਆਨ ਜਾਰੀ ਕੀਤਾ ਗਿਆ ਹੈ, ਜਿਸ ਨਾਲ ਪੂਰੇ ਜ਼ਿਲ੍ਹੇ 'ਚ ਇਸ 'ਤੇ ਅਮਲ ਹੋ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਹੁਲ ਗਾਂਧੀ ਦੀ ਲੋਕ ਸਭਾ ਤੋਂ ਹੋ ਸਕਦੀ ਹੈ ਛੁੱਟੀ! ਰੱਦ ਹੋਵੇਗੀ ਮੈਂਬਰਸ਼ਿਪ, ਅਦਾਲਤ ਨੇ ਦਿੱਤਾ 10 ਦਿਨ ਦਾ ਸਮਾਂ
NEXT STORY